November 2, 2026 11:14 pm

ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਸੀ ਪੀ ਆਈ ਤਹਿਸੀਲ ਨਕੋਦਰ ਦੀ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕੁਮਾਰ ਕਾਲੜਾ, ਨਰਿੰਦਰ ਸਿੰਘ ਤੇ ਭਜਨ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ।

: ਮਹਿਤਪੁਰ 27ਨਵੰਬਰ (ਪੱਤਰਕਾਰ ਦਲਵੀਰ ਸਿੰਘ ਕੂਨਰ) ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਤਹਿਸੀਲ ਨਕੋਦਰ ਦੀ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕੁਮਾਰ ਕਾਲੜਾ, ਨਰਿੰਦਰ ਸਿੰਘ ਤੇ ਭਜਨ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਜਿੱਥੇ ਪਾਰਟੀ ਦਾ ਝੰਡਾ ਲਹਿਰਾ ਕੇ ਤੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ ਪੀ ਆਈ ਜਲੰਧਰ ਦੇ ਸੱਕਤਰ ਕਾਮਰੇਡ ਰਸ਼ਪਾਲ ਕੈਲੇ ਤੇ ਚੋਣ ਅਬਜਬਰ ਗਿਆਨ ਸੈਦਪੁਰਾ ਨੇ ਕਿਹਾ ਕਾਰਪੋਰੇਟ ਘਰਾਣੇ ਦੇਸ਼ ਸਾਰੇ ਆਰਥਿਕ ਵਸੀਲਿਆਂ ਤੇ ਕਬਜ਼ਾ ਕਰਨ ਚਾਹੰਦੇ ਹਨ। ਮੋਦੀ ਸਰਕਾਰ ਵੱਲੋਂ ਪਿਛਲੀ 21ਤਰੀਕ ਨੂੰ ਨੋਟੀਫਿਕੇਸ਼ਨ ਕਰਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਇਸ ਸਮੇਂ ਪਿਛਲੇ ਕੰਮਾਂ ਦੀ ਰਿਪੋਰਟ ਕਾਮਰੇਡ ਸਦੀਪ ਅਰੋੜਾ ਨੇ ਪੇਸ਼ ਕੀਤੀ। ਜਿਸਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ 15 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ। ਜਿਸ ਦਾ ਸਰਬਸੰਮਤੀ ਨਾਲ ਸਕੱਤਰ ਕਾਮਰੇਡ ਸਦੀਪ ਅਰੋੜਾ ਸਹਾਇਕ ਸਕੱਤਰ ਮਨਦੀਪ ਸਿੱਧੂ ਤੇ ਸਕੰਦਰ ਸੰਧੂ ਤੇ ਖਜ਼ਾਨਚੀ ਦਿਲਬਾਗ ਸਿੰਘ ਚੰਦੀ ਨੂੰ ਚੁਣਿਆ ਗਿਆ ਸਤਨਾਮ ਸਿੰਘ ਬਿੱਲੇ, ਬਲਵਿੰਦਰ ਸਿੰਘ ਬਾਗੀਵਾਲ, ਵਿਕਾਸ ਕੱਕੜ, ਹਰਿੰਦਰ ਸਿੰਘ ਆਦਰਾਮਾਨ, ਵਿਨੈ ਔਲਖ, ਅਜੇ ਮੁਹੇਮ, ਮੰਗਾਂ ਇਸਮੈਲਪੁਰ, ਰਾਜਾ ਸ਼ਾਹਪੁਰ, ਨਵਦੀਪ ਤੇਜ਼ੀ, ਭਜਨ ਸਿੰਘ, ਪਰਮਜੀਤ ਸਿੰਘ ਉੱਗੀ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਚੁਣੇ ਗਏ ਸਕੱਤਰ ਕਾਮਰੇਡ ਸਦੀਪ ਅਰੋੜਾ ਵੱਲੋਂ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਮੈਨੂੰ ਜ਼ਿਮੇਵਾਰੀ ਸੋਂਪੀ ਹੈ ਉਸਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸੁਨੀਲ ਕੁਮਾਰ ਤੇ

Thank you for reading this post, don't forget to subscribe!

ਰਜਿੰਦਰ ਹੈਪੀ ਸ਼ਾਹਕੋਟ ਵੀ ਮੌਜੂਦ ਹਨ।

ਜਾਰੀ ਕਰਤਾ ਸੰਦੀਪ ਅਰੋੜਾ ਤਹਿਸੀਲ ਸੱਕਤਰ।

और पढ़ें

Cricket Live Score

Corona Virus

Rashifal

और पढ़ें