ਕੋਟਕਪੂਰਾ: ਪਰਮਜੀਤ ਕੌਰ
Thank you for reading this post, don't forget to subscribe!ਸਥਾਨਕ ਪੁਰਾਣੇ ਸ਼ਹਿਰ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਵਾ ਚੌਥ ਦੀ ਧਾਰਮਿਕ ਕਥਾ ਸੁਣਨ ਨਾਲ ਵਿਧੀ-ਵਿਧਾਨ ਅਨੁਸਾਰ ਕੀਤੀ ਗਈ। ਇਸ ਮੌਕੇ ਮਹਿਲਾਵਾਂ ਨੇ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।ਇਸ ਉਪਰੰਤ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾਉਣ ਲਈ ਮਹਿਲਾਵਾਂ ਵਾਸਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਮਹਿਲਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਹਾਸੇ-ਖੁਸ਼ੀਆਂ ਅਤੇ ਆਪਸੀ ਪਿਆਰ ਦੇ ਮਾਹੌਲ ਵਿੱਚ ਮਨਾਇਆ ਗਿਆ ਇਹ ਸਮਾਗਮ ਸਾਰਿਆਂ ਲਈ ਯਾਦਗਾਰੀ ਬਣ ਗਿਆ।ਮੰਦਰ ਵਿਖੇ ਹੋਏ ਇਸ ਸਮਾਗਮ ਨੇ ਧਾਰਮਿਕ ਆਸਥਾ ਦੇ ਨਾਲ-ਨਾਲ ਆਪਸੀ ਸਾਂਝ ਅਤੇ ਭਾਈਚਾਰਕ ਪਿਆਰ ਦਾ ਸੁੰਦਰ ਸੰਦੇਸ਼ ਵੀ ਦਿੱਤਾ।ਜੈ ਮਾਤਾ ਦੀ।
Views: 70










