ਨੂਰਮਹਿਲ /ਸਤਿਨਾਮ ਕੁਮਾਰ ਸੋਨੂੰ ,ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਭਾਰਤ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਚੇਅਰਮੈਨ ਬੁੱਧੀਜੀਵੀ ਸੈੱਲ ਬਲਜੀਤ ਸਿੰਘ ਚੁੰਨੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਡਾਕਟਰ ਨਰੇਸ਼ ਕੁਮਾਰ ਚੌਹਾਨ, ਕੌਮੀ ਪ੍ਰਧਾਨ ਯੂਥ ਵਿੰਗ ਕੁਲਵੰਤ ਸਿੰਘ ਲੁਹਾਰ ਮਾਜਰਾ, ਕੌਮੀ ਮੁੱਖ ਬੁਲਾਰਾ ਹਰਭਜਨ ਸਿੰਘ ਦੁਲਵਾਂ, ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ ਅਤੇ ਹਰਦੀਪ ਸਿੰਘ ਨਸਰਾਲੀ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਮੰਚ ਵੱਲੋਂ ਜਸਵੀਰ ਸਿੰਘ ਬੱਲ ਨੂੰ ਪ੍ਰਧਾਨ ਯੂਥ ਵਿੰਗ ਪੰਜਾਬ , ਹਰਮੇਸ਼ ਸਿੰਘ, ਜਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਨਵੇਂ ਸਾਲ 2027 ਦਾ ਕਲੰਡਰ ਅਤੇ ਸਾਲ 2027 ਦੀ ਡਾਇਰੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨੂੰ ਤਿਆਰ ਕਰਵਾ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਉੱਤੇ ਮੰਚ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਦੇਸ਼ ਦੇ ਨੌਜਵਾਨੋਂ ਤੁਸੀਂ ਆਪਣੇ ਮਾਪਿਆਂ ਦੀ ਬੁਢਾਪੇ ਦੀ ਸੋਟੀ ਹੋ। ਕਿਉਂਕਿ ਤੁਸੀਂ ਹੀ ਆਪਣੇ ਬੁੱਢੇ ਮਾਪਿਆਂ ਨੂੰ ਸਹਾਰਾ ਦੇਣਾ ਹੈ ਇਸ ਕਰਕੇ ਤੁਸੀਂ ਆਪਣੀਆਂ ਜਵਾਨੀਆਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਜ਼ਿੰਦਗੀ ਬਸਰ ਕਰੋ , ਤੁਸੀਂ ਆਪਣਾ ਧਿਆਨ ਖੇਡਾਂ ਅਤੇ ਖੇਡ ਮੈਦਾਨ ਵੱਲ ਕੇਂਦਰਿਤ ਕਰੋ। ਅੱਜ ਦੇ ਨੌਜਵਾਨ ਹੀ ਆਉਣ ਵਾਲੀ ਕੱਲ੍ਹ ਦੇ ਪਹਿਰੇਦਾਰ ਹੋਣਗੇ ਤੁਸੀਂ ਹੀ ਆਪਣੇ ਦੇਸ਼ ਦੀ ਵਾਗਡੋਰ ਨੂੰ ਸੰਭਾਲਣਾ ਹੈ। ਇਸ ਮੌਕੇ ਜਸਵੀਰ ਸਿੰਘ ਬੱਲ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ ਅਤੇ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਹਮੇਸ਼ਾ ਉਪਰਾਲੇ ਵਿੱਢ ਦੇ ਰਹਾਂਗੇ। ਹੋਰਨਾਂ ਤੋਂ ਇਲਾਵਾ ਰਾਜ ਪਾਲ ਕੌਰ ਚੇਅਰਪਰਸਨ ਕਲਚਰਲ ਸੈੱਲ, ਬਲਦੇਵ ਸਿੰਘ ਮੀਤ ਪ੍ਰਧਾਨ, ਗੁਰਜੰਟ ਸਿੰਘ ਕੋਟਲਾ ਮੀਤ ਪ੍ਰਧਾਨ, ਪ੍ਰਭਨੂਰ ਸਿੰਘ, ਕੁਲਵੰਤ ਸਿੰਘ ਸਰਪੰਚ ਨਿਊਆ, ਮੋਹਣ ਸਿੰਘ ਫਿਰੋਜ਼ਪੁਰ, ਗੁਰਜੀਤ ਸਿੰਘ, ਪਰਮਜੀਤ ਸਿੰਘ, ਹਰਜੱਸ ਸਿੰਘ, ਚਰਨਜੀਤ ਸਿੰਘ ਅਤੇ ਕੁਲਦੀਪ ਸਿੰਘ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
Thank you for reading this post, don't forget to subscribe!









