November 2, 2026 9:46 pm

ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ,ਅੱਖਾਂ ਅਤੇ ਦੰਦਾਂ ਦਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ

ਅੱਜ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਵੱਲੋਂ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ਅੱਖਾਂ ਅਤੇ ਦੰਦਾਂ ਦਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ 175 ਬੱਚਿਆਂ ਅਤੇ 30 ਮਾਪਿਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਸਿਵਲ ਹਸਪਤਾਲ ਦੇ ਪ੍ਰਸਿੱਧ ਅੱਖਾਂ ਦੇ ਡਾਕਟਰ ਡਾ. ਵਿਸ਼ੂ ਅਸੀਜਾ ਐਮ.ਬੀ.ਬੀ.ਐਸ. (ਐਮ.ਐਸ.) ਅਤੇ ਉਨ੍ਹਾਂ ਦੀ ਟੀਮ ਮੌਜੂਦ ਸੀ। ਇਸ ਤੋਂ ਇਲਾਵਾ ਦੰਦਾਂ ਦੇ ਡਾਕਟਰ ਡਾ. ਮੋਹਿਤ ਸ਼ਰਮਾ ਬੀਡੀਐਸ ਵੀ ਮੌਜੂਦ ਸਨ।
ਸਕੂਲ ਮੈਨੇਜਮੈਂਟ ਵੱਲੋਂ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦਾ ਪੂਰਾ ਸਹਿਯੋਗ ਮਿਲਿਆ। ਕਲੱਬ ਵੱਲੋਂ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਰਵਿੰਦਰ ਸਿੰਘ ਵੈਸੀ ਨੂੰ ਕਲੱਬ ਵੱਲੋਂ ਪਿਆਰ ਦਾ ਚਿੰਨ੍ਹ ਦਿੱਤਾ ਗਿਆ।

Thank you for reading this post, don't forget to subscribe!

ਇਸ ਕੈਂਪ ਵਿੱਚ ਕਲੱਬ ਵੱਲੋਂ ਐਲੀ ਓਮ ਪ੍ਰਕਾਸ਼ ਗੋਇਲ ਵਾਈਸ ਡਿਸਟ੍ਰਿਕਟ ਗਵਰਨਰ, ਐਲੀ ਮਨਤਾਰ ਸਿੰਘ ਮੱਕੜ ਕਲੱਬ ਪ੍ਰਧਾਨ, ਐਲੀ ਵਰਿੰਦਰਪਾਲ ਸਿੰਘ ਅਰਨੇਜਾ ਜਰਨਲ ਸਕੱਤਰ, ਐਲੀ ਚੰਦਰ ਪ੍ਰਕਾਸ਼ ਅਰੋੜਾ ਸਲਾਹਕਾਰ ਪ੍ਰਧਾਨ ਅਤੇ ਜਿਲਾ ਪ੍ਰਧਾਨ, ਐਲੀ ਮਨਦੀਪ ਸਿੰਘ ਸਰਾਂ ਪ੍ਰੋਜੈਕਟ ਇੰਚਾਰਜ, ਐਲੀ ਬਸੰਤ ਨਰੂਲਾ ਵਾਈਸ ਪ੍ਰਧਾਨ, ਐਲੀ ਬਸੰਤ ਨਰੂਲਾ ਵਾਈਸ ਪ੍ਰਧਾਨ, ਐਲੀ ਵਾਈਸ ਪ੍ਰਧਾਨ, ਐਲੀ ਵਾਈਸ ਪ੍ਰਧਾਨ, ਐਲੀ ਵਾਈਸ ਪ੍ਰਧਾਨ. ਐਲੀ ਨਛੱਤਰ ਸਿੰਘ ਪੁਰਬਾ ਮੀਤ ਪ੍ਰਧਾਨ, ਐਲੀ ਕੌਸ਼ਲ ਪ੍ਰਕਾਸ਼, ਐਲੀ ਰਜਿੰਦਰ ਸਿੰਘ ਸਰਾਂ, ਐਲੀ ਦਲਜਿੰਦਰ ਸਿੰਘ ਸੰਧੂ, ਐਲੀ ਰਮੇਸ਼ ਕੁਮਾਰ, ਐਲੀ ਕੌਸ਼ ਕਾਲੜਾ, ਐਲੀ ਹਰਜੀਤ ਸਿੰਘ, ਐਲੀ ਨਰਿੰਦਰ ਸੇਠੀ, ਐਲੀ ਅਜੈ ਗੁਪਤਾ, ਐਲੀ ਰਾਜੇਸ਼ ਮਿੱਤਲ, ਅੱਲੀ ਹਰਜੀਤ ਸਿੰਘ।

और पढ़ें

Cricket Live Score

Corona Virus

Rashifal

और पढ़ें