November 2, 2026 9:50 pm

ਸਪੀਕਰ ਸੰਧਵਾਂ ਦੀ ਟੀਮ ਨੇ ਕੋਟਕਪੂਰਾ ’ਚ ਆਪ ਉਮੀਦਵਾਰਾਂ ਲਈ ਭਖਾਈ ਚੋਣ ਮੁਹਿੰਮ

ਸਪੀਕਰ ਸੰਧਵਾਂ ਦੀ ਟੀਮ ਵੱਲੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਨਾਲ ਲੈਕੇ ਸ਼ਹਿਰ ਕੋਟਕਪੂਰਾ ਦੇ ਵੱਖ ਵੱਖ ਵਾਰਡਾਂ ਚ ਆਪ ਉਮੀਦਵਾਰਾਂ ਦੇ ਹੱਕ ਵਿੱਚ ਮੁਹਿੰਮ ਭਖਾਈ।।

Thank you for reading this post, don't forget to subscribe!

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਅਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਸ਼ਹਿਰ ਕੋਟਕਪੂਰਾ ਦੇ ਵੱਖ-ਵੱਖ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ।

ਇਸ ਦੌਰਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸੁਖਵੰਤ ਸਿੰਘ ਪੱਕਾ, ਗੁਰਿੰਦਰ ਚਾਨਾ, ਸੰਜੀਵ ਕਾਲੜਾ, ਜਸਵੀਰ ਸਿੰਘ ਜੱਸਾ ਅਤੇ ਰਾਜਪਾਲ ਸਿੰਘ ਢੁੱਡੀ ਸਮੇਤ ਸਪੀਕਰ ਸੰਧਵਾਂ ਦੀ ਟੀਮ ਨੇ ਲੋਕਾਂ ਨੂੰ “ਆਪ ਦੀ ਸਰਕਾਰ, ਆਪ ਦਾ ਕੌਂਸਲਰ” ਦੇ ਨਾਅਰੇ ਨਾਲ ਜੋੜਦਿਆਂ ਸ਼ਹਿਰ ਦੇ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ 17 ਤੋਂ ਰਣਜੀਤ ਕੌਰ ਪਤਨੀ ਗੁਰਸੇਵਕ ਸਿੰਘ ਐਮ ਸੀ, ਵਾਰਡ ਨੰਬਰ 19 ਤੋਂ ਮਨਪ੍ਰੀਤ ਕੌਰ ਪਤਨੀ ਕੁਲਦੀਪ ਮਾਣਕ, ਵਾਰਡ ਨੰਬਰ 20 ਤੋਂ ਸਰਬਜੀਤ ਕੌਰ ਪਤਨੀ ਜਗਜੀਤ ਸਿੰਘ, ਵਾਰਡ ਨੰਬਰ 21 ਤੋਂ ਸ਼ਮਸ਼ੇਰ ਸਿੰਘ ਭਾਨਾਂ, ਵਾਰਡ ਨੰਬਰ 24 ਤੋਂ ਸੰਜੀਵ ਕਾਲੜਾ ਅਤੇ ਵਾਰਡ ਨੰਬਰ 9 ਤੋਂ ਜਸਵੀਰ ਕੌਰ ਮੌਂਗਾ ਨੂੰ ਜਿਤਾਉਣ ਲਈ ਲੋਕਾਂ ਨਾਲ ਰਾਬਤਾ ਬਣਾਇਆ ਗਿਆ। ਇਸ ਦੌਰਾਨ ਲੋਕਾਂ ਵੱਲੋਂ ਭਰਪੂਰ ਸਮਰਥਨ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।

ਇਸ ਮੌਕੇ ਜਗਜੀਤ ਸਿੰਘ ਸੁਪਰਡੈਂਟ, ਗੁਰਮੇਲ ਸਿੰਘ ਬਾਹਮਣਵਾਲਾ, ਸੁਖਵੰਤ ਸਿੰਘ ਹਰੀਏਵਾਲਾ ਯੂਥ ਆਗੂ, ਪ੍ਰਵੀਨ ਕੁਮਾਰ ਗਰਗ, ਗੁਰਸੇਵਕ ਸਿੰਘ ਪੁਰਬਾ, ਅਮਰੀਕ ਸਿੰਘ ਸਰਪੰਚ, ਹੈਪੀ ਚਮੇਲੀ, ਲਾਡੀ ਢੁੱਡੀ ਯੂਥ ਆਗੂ, ਸਰਪੰਚ ਨਾਨਕਸਰ ਸੁਖਮੰਦਰ ਸਿੰਘ ਚਾਹਲ, ਨਿਰਭੈ ਸਿੰਘ ਦੀਪ ਸਰਪੰਚ, ਦਿਲਬਾਗ ਸਿੰਘ ਸਰਪੰਚ ਚਮੇਲੀ, ਡਾਕਟਰ ਰਾਜਪਾਲ ਸਿੰਘ ਢੁੱਡੀ, ਜਗਜੀਤ ਸਿੰਘ, ਕੁਲਦੀਪ ਮਾਣਕ, ਗੌਰਵ ਅਰੋੜਾ, ਪਵਨੀਤ ਛਾਬੜਾ, ਬਿੰਦਾ ਸੈਣੀ, ਗੁਰਤੇਜ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਢੁੱਡੀ, ਗਿਆਨੀ ਦਲੀਪ ਸਿੰਘ ਚੋਪੜਾ, ਮਾਸਟਰ ਮਨਜੀਤ ਸਿੰਘ ਚਾਹਲ, ਦਰਸ਼ਨ ਸਿੰਘ ਚਾਹਲ, ਸੁੱਖਵਿੰਦਰ ਸਿੰਘ ਸੁੱਖਾ ਧਾਲੀਵਾਲ, ਪਿਸ਼ੌਰਾ ਸਿੰਘ ਭੁੱਲਰ, ਸੰਤਰੂਪ ਸਿੰਘ, ਲਖਵੀਰ ਸਿੰਘ ਸਰਪੰਚ ਢਾਬ ਅਤੇ ਬਾਗ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਾਸੀ ਹਾਜ਼ਰ ਸਨ। ਲੋਕਾਂ ਵੱਲੋਂ ਮਿਲ ਰਹੇ ਭਾਰੀ ਸਹਿਯੋਗ ਨੇ ਚੋਣ ਮਾਹੌਲ ਨੂੰ ਹੋਰ ਵੀ ਉਤਸ਼ਾਹਪੂਰਣ ਬਣਾ ਦਿੱਤਾ ਹੈ।

और पढ़ें

Cricket Live Score

Corona Virus

Rashifal

और पढ़ें