November 2, 2026 9:43 pm

ਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਖ਼ਸਤਾ ਹਾਲਤ ਦਾ  ਬੀਕੇਯੂ ਪੰਜਾਬ ਵੱਲੋਂ 25 ਨੂੰ ਪੁਤਲਾ ਫੂਕਣ ਤੋਂ ਬਾਅਦ 26 ਨੂੰ ਮੁਕੰਮਲ ਰੋਡ ਬੰਦ ਦੀ ਚਿਤਾਵਨੀ 

 

Thank you for reading this post, don't forget to subscribe!

ਮਹਿਤਪੁਰ, 23 ਸਤੰਬਰ (ਦਲਵੀਰ ਸਿੰਘ ਕੂਨਰ ) ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਨਕੋਦਰ ਤੋਂ ਜਗਰਾਓ ਰੋਡ ਦੀ ਬੇਹੱਦ ਤਰਸਯੋਗ ਹਾਲਾਤ ਨੂੰ ਲੈ ਕੇ ਵਾਰ ਵਾਰ ਟੋਲ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਨੂੰ ਕੋਈ ਆਰਥਕ ਬੂਰ ਨਾ ਪੈਣ ਕਾਰਨ ਮਿਤੀ 19 ਸਤੰਬਰ ਤੋਂ ਹੁਣ ਤੱਕ ਰਾਜਦੀਪ ਟੋਲ ਤੇ ਅਣਮਿੱਥੇ ਸਮੇਂ ਲਈ ਪਰਚੀ ਮੁਕਤ ਕੀਤੀ ਗਈ ਹੈ ਪ੍ਰੰਤੂ ਕਿਸੇ ਵੀ ਟੋਲ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਕੰਨ ਤੇ ਜੂ ਨਾ ਸਰਕਣ ਕਰਕੇ ਬੀਕੇਯੂ ਪੰਜਾਬ ਅਤੇ ਇਲਾਕਾ ਨਿਵਾਸੀਆਂ ਅਤੇ ਹਮਖਿਆਲੀ ਜਥੇਬੰਦੀਆਂ ਵੱਲੋਂ ਭਰਮੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ 25 ਸਤੰਬਰ ਨੂੰ ਸਵੇਰੇ 11 ਵਜੇ ਰੋਹਿਨ ਰਾਜਦੀਪ ਟੋਲ ਪਲਾਜ਼ਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ 26 ਸਤੰਬਰ ਨੂੰ ਸਵੇਰੇ 11 ਵਜੇ ਟੋਲ ਪਲਾਜ਼ਾ ਤੇ ਰੋਡ ਮੁਕਮਲ ਬੰਦ ਕਰ ਦਿੱਤਾ ਜਾਵੇਗਾ। ਜੇਕਰ ਇਸ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਮੀਟਿੰਗ ਦੌਰਾਨ ਇਹ ਵੀ ਵਿਚਾਰ ਕੀਤਾ ਗਿਆ ਕਿ ਸੰਘਰਸ਼ ਨੂੰ ਨਪੇਰੇ ਚਾੜਨ ਭਾਰਤੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦਾ ਸਾਥ ਲਿਆ ਜਾਵੇਗਾ ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਜਿਲਾ ਪ੍ਰਧਾਨ, ਤਜਿੰਦਰ ਪਾਲ ਸਿੰਘ ਸਿੱਧੂ, ਸੋਡੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹਰਜਿੰਦਰ ਸਿੰਘ ਚੰਦੀ ਪ੍ਰੈਸ ਸਕੱਤਰ ਪੰਜਾਬ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰ ਮਹਿਲ, ਬਲਜਿੰਦਰ ਸਿੰਘ ਕੰਗ, ਰਣਜੀਤ ਸਿੰਘ ਕੁਹਾੜ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਇਕਬਾਲ ਸਿੰਘ, ਮਹਿੰਦਰ ਸਿੰਘ ਬਲਾਕ ਪ੍ਰਧਾਨ, ਮਹਿੰਦਰ ਸਿੰਘ ਬੀਟਲ , ਦਵਿੰਦਰ ਸਿੰਘ ਗੋਪੀ ਬੀਟਲ, ਸੁਖਬੀਰ ਸਿੰਘ ,ਸਤਬੀਰ ਸਿੰਘ, ਗੁਰਮੁਖ ਸਿੰਘ ਸਰਪੰਚ, ਗੁਰਮੁਖ ਸਿੰਘ ਬੁਰਜ ਹਸਨ, ਸੰਤੋਖ ਸਿੰਘ ,ਭਜਨ ਸਿੰਘ, ਹਰਜਿੰਦਰ ਸਿੰਘ, ਸੋਹਣ ਸਿੰਘ, ਬਲਵੰਤ ਸਿੰਘ ,ਜਗਮੋਹਨ ਸਿੰਘ ,ਬਲਜੀਤ ਸਿੰਘ ,ਬਲਜੀਤ ਸਿੰਘ ਗੋਬਿੰਦਪੁਰ, ਬਾਬਾ ਨਿਰਮਲ ਸਿੰਘ, ਕੁਲਦੀਪ ਸਿੰਘ ,ਸੁਖਜਿੰਦਰ ਸਿੰਘ ,ਨਿਸ਼ਾਨ ਸਿੰਘ ,ਮੱਖਣ ਸਿੰਘ ,ਨਰਿੰਦਰ ਸਿੰਘ ਲੰਬੜਦਾਰ ,ਨਗਿੰਦਰ ਸਿੰਘ ਪਰਜੀਆਂ, ਪਰਮਜੀਤ ਸਿੰਘ ਨੰਗਾਪੁਰ, ਸੋਨੂ ਆਦਰਮਾਨ ,ਭੁਪਿੰਦਰ ਸਿੰਘ, ਕੁਲਵੰਤ ਸਿੰਘ, ਸੁਲੱਖਣ ਸਿੰਘ ,ਗੁਰਬਚਨ ਸਿੰਘ ,ਹਰਬੰਤ ਸਿੰਘ ,ਸੰਦੀਪ ਸਿੰਘ ,ਸੁਖਦੇਵ ਸਿੰਘ ,ਜਸਵਿੰਦਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਸੂਚਾ ਸਿੰਘ, ਜੋਗਿੰਦਰ ਸਿੰਘ ਆਦਰਾਮਾਨ ਨਰਿੰਦਰ ਸਿੰਘ ,ਸੁਰਜੀਤ ਸਿੰਘ, ਪੂਰਨ ਸਿੰਘ ਆਦਿ ਹਾਜਰ ਸਨ।

और पढ़ें

Cricket Live Score

Corona Virus

Rashifal

और पढ़ें