November 2, 2026 8:50 pm

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਪੰਜਾਬ ਪੱਧਰੀ ਮੀਟਿੰਗ ਸੰਪੰਨ।

ਰਿਪੋਰਟ ਦਲਵੀਰ ਸਿੰਘ ਕੂਨਰ

Thank you for reading this post, don't forget to subscribe!

ਸੰਘਰਸ਼ ਲਈ ਲਾਮਬੰਦ ਹੋਣ ਜਰੂਰੀ-ਫੁਰਮਾਨ ਸਿੰਘ ਸੰਧੂ।

ਮੁੱਖ 29ਜੂਨ (ਦਲਵੀਰ ਸਿੰਘ ਕੂਨਰ)ਸੂਬੇ ਦੇ ਵਿੱਚ ਦਿਨ ਬਾ ਦਿਨ ਵਿਗੜਦੇ ਹੋਏ ਹਾਲਾਤਾਂ ਨੂੰ ਅਤੇ ਮੰਡੀਆਂ ਵਿੱਚ ਰੁਲ ਰਹੀ ਮੱਕੀ ਦੀ ਫ਼ਸਲ ਅਤੇ ਕਿਸਾਨਾਂ ਨੂੰ ਗੰਨੇ ਵੀ ਪੇਮੈਂਟ ਹਾਲੇ ਤੱਕ ਨਾ ਮਿਲਣ ਤੇ ਆਉਣ ਵਾਲੇ ਸਮੇਂ ਵਿੱਚ ਪਾਣੀਆਂ ਦੇ ਮਸਲੇ ਨੂੰ ਮੱਦੇਨਜ਼ਰ ਰੱਖਦਿਆ ਵੱਡੇ ਸੰਘਰਸ਼ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਗੁਰਦੁਆਰ ਬਾਬਾ ਬਾਠਾ ਵਾਲਾ ਮੁੱਖੂ ਸ਼ਹਿਰ ਪੰਜਾਬ ਪੱਧਰੀ ਮੀਟਿੰਗ ਕੀਤੀ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਫੁਰਮਾਨ ਸਿੰਘ ਸੰਧੂ ਨੇ ਆਖਿਆ ਕਿ ਅਜੋਕੇ ਹਲਾਤਾਂ ਵਿੱਚ ਕਿਸਾਨੀ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਇੱਕ ਇੱਕ ਹਥਿਆਰ ਹੈ ।ਉਨ੍ਹਾਂ ਕਿਹਾ ਪਿੰਡ ਪਿੰਡ ਵਿੱਚ ਬੀਕੇਯੂ ਪੰਜਾਬ ਦੀਆਂ ਇਕਾਈਆਂ ਨੂੰ ਗਠਤ ਹੀ ਨਹੀਂ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਕਿਸਾਨੀ ਜ਼ਮੀਨ ਤੇ ਬਾਜ਼ ਅੱਖ ਗੱਡੀ ਬੈਠੀਆਂ ਹਨ। ਇਸ ਲਈ ਜਿਥੇ ਫਸਲਾਂ ਦੇ ਘੱਟ ਘੱਟ ਸਮਰਥਨ ਮੁੱਲ ਤੇ ਮੰਡੀਕਰਨ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਉਥੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੇ ਨਸਲਾਂ ਬਚਾਉਣ ਲਈ ਕਮਰਕਸੇ ਕਰਕੇ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ।ਇਸ ਮੋਕੇ ਕਿਸਾਨ ਆਗੂਆਂ ਵਿੱਚ ਬਾਪੂ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ, ਜੋਗਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ,ਭਪਿੰਦਰ ਸਿੰਘ ਔਖਲ ਜਰਨਲ ਸਕੱਤਰ ਪੰਜਾਬ,ਜਸਵਿੰਦਰ ਸਿੰਘ ਸਰਹਾਲੀ ਮੰਡ ਮੀਤ ਪ੍ਰਧਾਨ ਪੰਜਾਬ,ਹਰਜੀਤ ਸਿੰਘ ਗਰੇਵਾਲ ਮੀਤ ਪ੍ਰਧਾਨ ਪੰਜਾਬ,ਗੁਰਪ੍ਰਤਾਪ ਸਿੰਘ ਪ੍ਰਬੰਧਕ ਸੱਕਤਰ ਪੰਜਾਬ,ਪ੍ਰਗਟ ਸਿੰਘ ਲਹਿਰਾਂ,ਗੁਰਵਿੰਦਰ ਸਿੰਘ ਢਿੱਲੋ,ਨਰਿੰਦਰ ਸਿੰਘ ਬਾਜਵਾ,ਸੁਖਚੈਨ ਸਿੰਘ ਭੜਾਣਾ,ਬਲਦੇਵ ਸਿੰਘ ਵਾਇਆ,ਬਾਪੂ ਗੁਰਚਰਨ ਸਿੰਘ ਪੀਰ ਮੁਹੰਮਦ, ਰਸਾਲ ਸਿੰਘ ਢੋਲੇ ਵਾਲਾ,ਚਮਕੌਰ ਸਿੰਘ ਸੀਤੋ ਸਾਰੇ ਕੋਰ ਕਮੇਟੀ ਮੈਂਬਰ ਪੰਜਾਬ, ਬਖਸ਼ੀਸ਼ ਸਿੰਘ ਰਾਮਗੜ੍ਹ ਹੈਡ ਕੈਸ਼ੀਅਰ ਪੰਜਾਬ,ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਹਰਦੀਪ ਸਿੰਘ ਕਰਮੂਵਾਲਾ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਲਖਬੀਰ ਸਿੰਘ ਗੋਬਿੰਦਪੁਰ ਜ਼ਿਲਾ ਪ੍ਰਧਾਨ ਜਲੰਧਰ,ਤੇਜਿੰਦਰਪਾਲ ਸਿੰਘ ਸਿੱਧੂ,ਬਲਵੰਤ ਸਿੰਘ ਅਵਤਾਰ ਸਿੰਘ ਜਸਪਾਲੋਂ ਆਦਿ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें