November 2, 2026 9:42 pm

ਬਰਾੜ ਅੱਖਾਂ ਦਾ ਹਸਪਤਾਲ’ ਨੇ ਢਾਈ ਮਹੀਨੇ ਦੇ ਬੱਚੇ ਨੂੰ ਦਿੱਤੀ ਨਜਰ ਦੀ ਸੌਗਾਤ

ਕੋਟਕਪੂਰਾ, 23 ਜਨਵਰੀ ( ਫਰੀਦਕੋਟ ਜਿਲ੍ਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ) :- ਅੱਜ ਦੇ ਆਧੁਨਿਕ ਯੁੱਗ ਵਿੱਚ ਛੋਟੇ ਬੱਚਿਆਂ ਦੀਆਂ ਜਨਮ-ਜਾਤ ਅੱਖਾਂ ਦੀਆਂ ਬਿਮਾਰੀਆਂ ਨਾਲ ਨਜਰ ਚਲੇ ਜਾਣ ਦਾ ਖਤਰਾ ਹੁੰਦਾ ਹੈ। ਉਹਨਾਂ ਬਿਮਾਰੀਆਂ ਦਾ ਇਲਾਜ ਆਧੁਨਿਕ ਢੰਗ ਨਾਲ ਕੁਝ ਕੁ ਹਸਪਤਾਲਾਂ ਅੰਦਰ ਹੀ ਸੰਭਵ ਹੈ। ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ/ਬਠਿੰਡਾ ਦੇ ਸੰਚਾਲਕ ਡਾ. ਪੀ.ਐਸ. ਬਰਾੜ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਢਾਈ ਮਹੀਨੇ ਦੇ ਬੱਚੇ ਦਾ ਚਿੱਟੇ ਮੋਤੀਏ ਦਾ ਅਪ੍ਰੇਸ਼ਨ ਸਫਲਤਾਪੂਰਵਕ ਕੀਤਾ ਗਿਆ। ਬੱਚੇ ਦੇ ਜਨਮ ਤੋਂ ਹੀ ਅੱਖਾਂ ਅੰਦਰ ਚਿੱਟਾ ਮੋਤੀਆ ਸੀ, ਜੇਕਰ ਅਪ੍ਰੇਸ਼ਨ ਸਮੇਂ ਸਿਰ ਨਾ ਕਰਦੇ ਤਾਂ ਬੱਚੇ ਦੀ ਨਜਰ ਪੱਕੇ ਤੌਰ ’ਤੇ ਚਲੀ ਜਾਣੀ ਸੀ। ਫਿਰੋਜਪੁਰ ਤੋਂ ਆਏ ਸਕਸ਼ਮ ਨਾਮ ਦੇ ਮਾਸੂਮ ਬੱਚੇ ਦੇ ਮਾਤਾ-ਪਿਤਾ ਦੀ ਹਾਜਰੀ ਵਿੱਚ ਡਾ. ਬਰਾੜ ਨੇ ਦੱਸਿਆ ਕਿ ਬੱਚਿਆਂ ਦੇ ਅਜਿਹੇ ਅਪ੍ਰੇਸ਼ਨ ਬਹੁਤ ਮੁਸ਼ਕਿਲ ਹੁੰਦੇ ਹਨ, ਇਹ ਮਾਹਰ ਡਾਕਟਰਾਂ ਦੀ ਪੂਰੀ ਟੀਮ ਅਤੇ ਦੁਨੀਆਂ ਦੀ ਅਤਿ ਆਧੁਨਿਕ ਮਸ਼ੀਨ ਸੈਨਚੂਰੀਅਨ ਫੇਕੋ ਅਤੇ ਕਈ ਦਹਾਕਿਆਂ ਦੇ ਤਜਰਬੇ ਨਾਲ ਹੀ ਇਹ ਸੰਭਵ ਹੋਇਆ। ਇਸ ਤੋਂ ਇਲਾਵਾ ਬੇਹੋਸ਼ੀ ਵਾਲੇ ਮਾਹਰ ਡਾਕਟਰਾਂ ਦੀ ਟੀਮ, ਜਿੰਨਾ ਨੇ ਢਾਈ ਮਹੀਨੇ ਦੇ ਬੱਚੇ ਨੂੰ ਬੇਹੋਸ਼ ਕਰਕੇ ਅਪ੍ਰੇਸ਼ਨ ਦੌਰਾਨ ਮੋਨੀਟਰ ਕਰਕੇ ਅਤੇ ਅਪ੍ਰੇਸ਼ਨ ਤੋਂ ਬਾਅਦ ਹੋਸ਼ ਵਿੱਚ ਲਿਆਉਣ ਲਈ ਮਿਹਨਤ ਕੀਤੀ। ਡਾ ਬਰਾੜ ਨੇ ਆਖਿਆ ਕਿ ਅਸੀਂ ਸਮੇਂ ਸਮੇਂ ਔਖੇ ਤੋਂ ਔਖੇ ਅਪ੍ਰੇਸ਼ਨ ਵੀ ਸਫਲਤਾਪੂਰਵਕ ਨੇਪਰੇ ਚਾੜਦੇ ਹਾਂ, ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਜੁਰਗਾਂ ਦੀਆਂ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਜਿਵੇਂ ਕਿ ਬੱਚਿਆਂ ਵਿੱਚ ਜਨਮ ਤੋਂ ਟੀਰ ਜਾਂ ਭੈਂਗਾਪਣ ਦੇ ਅਪ੍ਰੇਸ਼ਨ, ਜਨਮ ਤੋਂ ਅੱਖਾਂ ਵਿੱਚੋਂ ਪਾਣੀ ਆਉਣਾ (ਨਾਥੂਰ) ਦਾ ਅਪ੍ਰੇਸ਼ਨ ਅਤੇ ਕਮਜੋਰ ਜਾਂ ਸਤਮਾਹੇ ਜਨਮੇ ਬੱਚਿਆਂ ਵਿੱਚ ਪਿਛਲੇ ਪਰਦੇ ਦਾ ਇਲਾਜ ਸਫਲਤਾਪੂਰਵਕ ਕਰਦੇ ਹਾਂ। ਉਹਨਾਂ ਦਾਅਵਾ ਕੀਤਾ ਕਿ ਇਸ ਤਰਾਂ ਦੇ ਅਪ੍ਰੇਸ਼ਨ ਪੂਰੇ ਭਾਰਤ ਵਿੱਚ ਕੁਝ ਗਿਣੇ ਚੁਣੇ ਹਸਪਤਾਲਾਂ ਵਿੱਚ ਹੀ ਸੰਭਵ ਹਨ। ਇਸ ਤਰ੍ਹਾਂ ਦੇ ਅਪ੍ਰੇਸ਼ਨ ਮਾਲਵਾ ਖੇਤਰ ਦੇ ਇਲਾਕੇ ਵਿੱਚ ਸਿਰਫ ਬਰਾੜ ਅੱਖਾਂ ਦਾ ਹਸਪਤਾਲ ਵਿੱਚ ਹੀ ਕੀਤੇ ਜਾਂਦੇ ਹਨ। ਡਾ ਪੀ.ਐਸ. ਬਰਾੜ ਮੁਤਾਬਿਕ ਸਮੇਂ ਤੋਂ ਪਹਿਲਾਂ ਅਤੇ ਕਮਜੋਰ ਪੈਦਾ ਹੋਏ ਛੋਟੇ ਬੱਚਿਆਂ ਨੂੰ ਇਕ ਵਾਰ ਹਸਪਤਾਲ ਜਰੂਰ ਚੈੱਕ ਕਰਵਾਉ। ਇਸ ਹਸਪਤਾਲ ਵਿੱਚ ਬੱਚਿਆਂ ਲਈ ਵੱਖਰਾ ਡਿਪਾਰਟਮੈਂਟ ਅਤੇ ਸਟਾਫ ਮੌਜੂਦ ਹੈ, ਜਿਸ ਵਿੱਚ ਅੱਖਾਂ ਦੀ ਮੁਕੰਮਲ ਜਾਂਚ ਕੀਤੀ ਜਾਂਦੀ ਹੈ। ਉਹਨਾ ਮੰਨਿਆ ਕਿ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਅੱਖਾਂ ਦੇ ਅਜਿਹੇ ਇਲਾਜ ਲਈ ਚੇਨਈ, ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੌਰ, ਕਲਕੱਤਾ ਆਦਿ ਵਿਖੇ ਜਾਣਾ ਪੈਂਦਾ ਸੀ ਪਰ ਬਰਾੜ ਅੱਖਾਂ ਦਾ ਹਸਪਤਾਲ ਵਿੱਚ ਵਿਸ਼ਵ ਪੱਧਰੀ ਤਕਨੀਕ ਨਾਲ ਇੱਕੋ ਛੱਤ ਹੇਠ ਸਾਰੇ ਇਲਾਜ ਕੀਤੇ ਜਾਂਦੇ ਹਨ।

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें