November 2, 2026 9:44 pm

ਅਮਰੀਕਾ ਦੀ ਸੰਸਥਾ ਵੱਲੋਂ ਸੁਲਤਾਨਪੁਰ ਲੋਧੀ ਦੇ ਖੇਤਰ ਚ ਵੱਡਾ ਉਪਰਾਲਾ, ਹੜ ਪ੍ਰਭਾਵਿਤ ਇਲਾਕਿਆਂ ਦੇ ਲੋੜਵੰਦਾਂ ਨੂੰ ਵੰਡਿਆਂ ਲੋੜੀਂਦੀਆਂ ਚੀਜ਼ਾਂ 

05/10/2025/ (ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

(ਜਲੰਧਰ )ਸਾਬਕਾ ਵਿਧਾਇਕ ਗੁਰ ਪ੍ਰਤਾਪ ਸਿੰਘ ਵਡਾਲਾ ਜੀ ਅਗਵਾਈ ਵਿੱਚ ਘਰ ਘਰ ਜਾ ਕੇ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦੀ ਕੀਤੀ ਸਹਾਇਤਾ।

ਨਿਊ ਜਰਸੀ ਅਤੇ ਨਿਊਯਾਰਕ ਅਮਰੀਕਾ ਵਰਗੀਆਂ ਸਟੇਟਾਂ ਵੱਡੇ ਕਾਰੋਬਾਰੀ ਓਂਕਾਰ ਸਿੰਘ ਪਿੰਡ ਦੌਲਤਪੁਰ ਹਲਕਾ ਆਦਮਪੁਰ ਵੱਲੋਂ ਦਿੱਤੀ ਗਈ ਸਹਾਇਤਾ

ਐਂਕਰ ਅਮਰੀਕਾ ਦੀ ਸੰਸਥਾ ਦੀ ਟੀਮ ਵੱਲੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੜ ਪੀੜਤ ਇਲਾਕਿਆਂ ਵਿੱਚ ਪਹੁੰਚੀ। ਜਿੱਥੇ ਉਹਨਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਘਰਾਂ ਚ ਮਦਦ ਦਾ ਹੱਥ ਅੱਗੇ ਵਧਾਇਆ ਹੈ। ਉਹਨਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਪਿੰਡ ਬਾਊਪੁਰ ਮੰਡ ਖੇਤਰ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਲੋੜਵੰਦਾਂ ਨੂੰ ਜ਼ਰੂਰੀ ਘਰ ਦਾ ਸਮਾਨ ਦਿੱਤਾ ਗਿਆ। ਤਾਂ ਜੋ ਕਿ ਹੜ ਦੌਰਾਨ ਨੁਕਸਾਨ ਹੋਇਆ। ਉੱਥੇ ਹਰ ਤਰ੍ਹਾਂ ਦੇ ਮੁੜ ਤੋਂ ਪ੍ਰਬੰਧ ਕੀਤੇ ਜਾਣ। ਜਾਣਕਾਰੀ ਦਿੰਦੇ ਹੋਏ ਸ੍ਰੀ ਵਡਾਲਾ ਨੇ ਦੱਸਿਆ ਕਿ ਪਹਿਲਾਂ ਇਸ ਟੀਮ ਨੇ ਹੜ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਸੀ।ਉਸ ਸਮੇਂ ਸਾਰਾ ਇਲਾਕਾ ਪਾਣੀ ਨਾਲ ਭਰਿਆ ਹੋਇਆ ਸੀ। ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਉਸ ਸਮੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਸੀ, ਹੁਣ ਜਦੋਂ ਪਾਣੀ ਉੱਤਰ ਗਿਆ ਹੈ ਤਾਂ ਟੀਮ ਨੇ ਮੁੜ ਦੌਰਾ ਕੀਤਾ। ਇਸ ਮੌਕੇ ਮੌਜੂਦ ਬਿਸਤਰੇ,ਗੱਦੇ, ਆਦਿ ਹੋਰ ਘਰੇਲੂ ਸਾਮਾਨ ਵੰਡੇ ਗਏ। ਪਿੰਡ ਵਾਸੀਆਂ ਨੇ ਸਮੂਹ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਬਾਊਪੁਰ ਦੇ ਨਿਵਾਸੀਆਂ ਨੂੰ ਬੰਨ੍ਹ ਬਣਾਉਣ ਲਈ ਹੋਰ ਵੀ ਕਿਸੇ ਸਮਾਨ ਦੀ ਜ਼ਰੂਰਤ ਹੋਵੇਗੀ ਤਾਂ ਉਹ ਵੀ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਾਰੀ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਵੀ ਨਮਸਤਕ ਹੋਈ ਜਿੱਥੇ ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਪੰਚ ਮਲਕੀਤ ਸਿੰਘ ਦੋਲਤਪੁਰ , ਮੇਜਰ ਸਿੰਘ ਦਿਓਲ, ਸੁਖਵੰਤ ਸਿੰਘ ਰੌਲੀ ਹਲਕਾ ਸ਼ਾਹਕੋਟ, ਹਰਿੰਦਰ ਸਿੰਘ ਸਰੀ , ਅਵਤਾਰ ਸਿੰਘ ਕਲੇਰ ,ਲਸ਼ਕਰ ਸਿੰਘ ਰਹੀਮਪੁਰ ,ਪਰਮਿੰਦਰ ਸਿੰਘ ਚੱਕ ਕਲਾਂ ,ਸੁਖਵਿੰਦਰ ਸਿੰਘ ਸੁਲਤਾਨਪੁਰ ਲੋਧੀ ,ਬਲਵੀਰ ਸਿੰਘ ,ਜਰਨੈਲ ਸਿੰਘ ਗੁਰਵਿੰਦਰ ਸਿੰਘ, ਬਲਜੀਤ ਸਿੰਘ ,ਦਲਜੀਤ ਸਿੰਘ ਭੱਟੀ, ਦਵਿੰਦਰ ਸਿੰਘ, ਸਤਵੰਤ ਸਿੰਘ ,ਪ੍ਰਭੂ ਜੀਤ ਸਿੰਘ ਅਤੇ ਅੰਮ੍ਰਿਤ ਸਿੰਘ

ਇਸ ਮੌਕੇ ਮੌਜੂਦ ਸਨ।

ਬਾਈਟ : ਗੁਰਪ੍ਰਤਾਪ ਸਿੰਘ ਵਡਾਲਾ

और पढ़ें

Cricket Live Score

Corona Virus

Rashifal

और पढ़ें