November 2, 2026 5:54 pm

Shri Anand Sahab news Punjab: ਸੇਵੀ ਐਡਵੋਕੇਟ ਸੈਣੀ ਵਿਸ਼ਾਲ ਨੂੰ ਮਾਰਨ ਦੀਆਂ ਧਮਕੀਆਂ, ਇਲਾਕਾ ਨਿਵਾਸੀਆਂ ਵੱਲੋਂ ਸੁਰੱਖਿਆ ਦੀ ਮੰਗ

ਸ਼੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਪੱਤਰਕਾਰ ਦਲਵੀਰ ਸਿੰਘ ਕਨੂਰ):

Thank you for reading this post, don't forget to subscribe!

ਕਸਬਾ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਮੁੱਖ ਸਮਾਜ ਸੇਵਕ ਅਤੇ ਐਡਵੋਕੇਟ ਸੈਣੀ ਵਿਸ਼ਾਲ ਨੂੰ ਨਾਜਾਇਜ ਮਾਈਨਿੰਗ ਦੇ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਉਣ ਕਾਰਨ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅੱਜ ਸੈਣੀ ਵਿਸ਼ਾਲ ਨੇ ਇਲਾਕਾ ਨਿਵਾਸੀਆਂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ।

ਇਲਾਕੇ ਦੇ ਲੋਕਾਂ ਨੇ ਇਕਸੁਰ ਵਿੱਚ ਸੈਣੀ ਵਿਸ਼ਾਲ ਦੀ ਹਿੰਮਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਧਮਕੀਆਂ ਦੇਣ ਵਾਲਿਆਂ ਦੀ ਕੜੀ ਨਿੰਦਾ ਕੀਤੀ। ਨਿਵਾਸੀਆਂ ਨੇ ਦੱਸਿਆ ਕਿ ਮਾਈਨਿੰਗ ਮਾਫੀਆ ਵੱਲੋਂ ਚਲਾਏ ਜਾਂਦੇ ਟਿੱਪਰ ਬੇਹੱਦ ਲਾਪਰਵਾਹੀ ਨਾਲ ਸੜਕਾਂ ‘ਤੇ ਦੌੜਾਏ ਜਾਂਦੇ ਹਨ, ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਈ ਵਾਰ ਵੱਡੇ ਹਾਦਸੇ ਹੋਣੋਂ ਬਚੇ ਹਨ। ਗੰਦਲੇ ਪਾਣੀ ਅਤੇ ਉੱਡਦੀ ਮਿੱਟੀ ਕਾਰਨ ਬੱਚਿਆਂ ਦੇ ਸਕੂਲ ਯੂਨੀਫਾਰਮ ਤੱਕ ਖ਼ਰਾਬ ਹੋ ਜਾਂਦੇ ਹਨ ਅਤੇ ਸੜਕ ਕਿਨਾਰੇ ਰਹਿਣ ਵਾਲੇ ਘਰਾਂ ਦੇ ਕੱਪੜੇ ਵੀ ਧੂੜ ਨਾਲ ਲੱਥਪੱਥ ਹੋ ਜਾਂਦੇ ਹਨ।

ਲੋਕਾਂ ਨੇ ਇਹ ਵੀ ਦੱਸਿਆ ਕਿ ਨਾਜਾਇਜ ਮਾਈਨਿੰਗ ਕਾਰਨ ਪਹਾੜੀਆਂ ਕਮਜ਼ੋਰ ਹੋ ਰਹੀਆਂ ਹਨ ਅਤੇ ਸਤਲੁਜ ਦਰਿਆ ਵਿੱਚੋਂ ਲਗਾਤਾਰ ਗੈਰਕਾਨੂੰਨੀ ਖਨਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸੜਕਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਚੁੱਕੀ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਵੀ ਸੈਣੀ ਵਿਸ਼ਾਲ ਦੀਆਂ ਵੀਡੀਓਜ਼ ਦੇਖ ਕੇ ਕਹਿੰਦੇ ਹਨ ਕਿ ਉਹ ਸੱਚ ਬਿਆਨ ਕਰ ਰਹੇ ਹਨ।

ਇਲਾਕਾ ਨਿਵਾਸੀਆਂ ਨੇ ਐਲਾਨ ਕੀਤਾ ਕਿ ਉਹ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਅਤੇ ਸਮਾਜ ਸੇਵੀ ਸੈਣੀ ਵਿਸ਼ਾਲ ਲਈ ਉੱਚ ਪੱਧਰੀ ਸੁਰੱਖਿਆ ਦੀ ਮੰਗ ਕਰਨਗੇ।

और पढ़ें

Cricket Live Score

Corona Virus

Rashifal

और पढ़ें