November 2, 2026 11:51 pm

Punjab news: ਕੋਟਕਪੂਰਾ ਮੰਡੀ ’ਚ ਬਾਸਮਤੀ ਦੀ ਰਸਮੀ ਸ਼ੁਰੂਆਤ, 1509 ਕਿਸਮ 3860 ਰੁਪਏ ਪ੍ਰਤੀ ਕੁਇੰਟਲ ਵਿਕੀ

ਜਿਲ੍ਹਾ ਇਨਚਾਰਜ ਰਾਜਿੰਦਰ ਕੁਮਾਰ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਕੋਟਕਪੂਰਾ, 28 ਅਗਸਤ: ਸਥਾਨਕ ਅਨਾਜ ਮੰਡੀ ਕੋਟਕਪੂਰਾ ਵਿੱਚ ਬਾਸਮਤੀ ਦੀ ਫ਼ਸਲ ਦੀ ਰਸਮੀ ਆਮਦ ਦੀ ਸ਼ੁਰੂਆਤ ਅੱਜ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕਰਵਾਈ ਗਈ। ਇਸ ਮੌਕੇ ਬਾਸਮਤੀ ਦੀ ਪਹਿਲੀ ਫ਼ਸਲ ਦੀ ਬੋਲੀ ਕਰਵਾਈ ਗਈ, ਜਿਸ ਦੌਰਾਨ ਬਾਸਮਤੀ 1509 ਕਿਸਮ ਦਾ ਰੇਟ 3860 ਰੁਪਏ ਪ੍ਰਤੀ ਕੁਇੰਟਲ ਰਿਹਾ।

 

ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਲਾ, ਮਾਰਕਿਟ ਕਮੇਟੀ ਕੋਟਕਪੂਰਾ, ਉਮੇਸ਼ ਗਰਗ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਹਿੰਦਰਪਾਲ ਸਿੰਘ ਲੱਕੀ, ਜਨਰਲ ਸਕੱਤਰ, ਪ੍ਰਵੀਨ ਗਰਗ, ਨਿਰਮਲ ਕੁਮਾਰ ਅਤੇ ਭੁਪਿੰਦਰ ਸਿੰਘ ਭੂਪਾ ਮੁਨੀਮ ਵੈਲਫ਼ੇਅਰ ਸੋਸਾਇਟੀ ਪ੍ਰਧਾਨ ਬ੍ਰਹਮ ਪ੍ਰਕਾਸ਼ ਸਮੇਤ ਹੋਰ ਆੜ੍ਹਤੀ ਮੁਨੀਮ ਅਤੇ ਮੰਡੀ ਅਧਿਕਾਰੀ ਹਾਜ਼ਰ ਸਨ।

 

ਬਾਸਮਤੀ ਦੀ ਪਹਿਲੀ ਫ਼ਸਲ ਲੈ ਕੇ ਪਿੰਡ ਹਰੀ ਨੌ ਦੇ ਕਿਸਾਨ ਚਰਨਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਮੰਡੀ ਪਹੁੰਚੇ। ਉਨ੍ਹਾਂ ਦੀ ਬਾਸਮਤੀ 1509 ਫ਼ਸਲ ਦੀ ਬੋਲੀ 3860 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਹੋਈ। ਪਹਿਲੀ ਫ਼ਸਲ ਨੂੰ ਵਧੀਆ ਭਾਅ ਮਿਲਣ ’ਤੇ ਮੰਡੀ ਵਿੱਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

 

ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ ਮੱਕੜ, ਬੋਲੀ ਕਲਰਕ ਜਗਸੀਰ ਸਿੰਘ ਅਤੇ ਕਲਰਕ ਮਨਿੰਦਰ ਜੰਜੂਆ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

 

ਬਾਸਮਤੀ ਦੀ ਆਮਦ ਸ਼ੁਰੂ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਕੋਟਕਪੂਰਾ ਮੰਡੀ ਵਿੱਚ ਫ਼ਸਲ ਦੀ ਆਮਦ ਵਧਣ ਦੀ ਉਮੀਦ ਹੈ। ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ਦੇ ਵਧੀਆ ਭਾਅ ਮਿਲਣ ਦੀ ਆਸ ਹੈ।

और पढ़ें

Cricket Live Score

Corona Virus

Rashifal

और पढ़ें