ਜਿਲਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਅਸ਼ੋਕ ਕੁਮਾਰ ਦੂਆ ਕੈਮਰਾਮੈਨ
Thank you for reading this post, don't forget to subscribe!ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿੱਚ ਸਕੂਲ ਹੈੱਡ ਟੀਚਰ ਮੈਡਮ ਪਰਮਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਰਾਸਤ 1704 ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਸੁੰਦਰ ਲਿਖਾਈ, ਰੰਗ ਭਰੋ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਵੱਡੇ ਜੋਸ਼ ਨਾਲ ਭਾਗ ਲਿਆ।
ਸਮਾਗਮ ਦੌਰਾਨ ਸਰਦਾਰਨੀ ਗੁਰਮੇਲ ਕੌਰ ਜੀ (ਮਾਤਾ ਮਾਣਯੋਗ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀਰ ਰਾਜਵੀਰ ਸਿੰਘ ਸੰਧਵਾਂ, ਵੀਰ ਗੁਰਵਿੰਦਰ ਸਿੰਘ ਸਿਵੀਆ, ਬੀਬਾ ਐਸ਼ਪ੍ਰੀਤ ਕੌਰ ਅਤੇ ਭੈਣ ਗੁਰਲੀਨ ਕੌਰ (ਇਸਤਰੀ ਵਿੰਗ) ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਡਮੁੱਲੀਆਂ ਸੇਵਾਵਾਂ ਦਿੱਤੀਆਂ।
ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮਮੈਂਟੋ ਭੇਟ ਕੀਤੇ ਗਏ, ਜਦਕਿ ਸਾਰੇ ਹਾਜ਼ਰ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਸਕੂਲ ਦੇ ਸਮੂਹ ਟੀਚਿੰਗ ਅਤੇ ਗੈਰ-ਟੀਚਿੰਗ ਸਟਾਫ ਨੇ ਸਮਾਗਮ ਵਿੱਚ ਪੂਰੀ ਸਮਰਥਨ ਦਿੱਤਾ। ਅੰਤ ਵਿੱਚ ਬੱਚਿਆਂ ਲਈ ਰਿਫਰੈਸ਼ਮੈਂਟ ਅਤੇ ਦੁੱਧ ਦਾ ਲੰਗਰ ਵੀ ਲਗਾਇਆ ਗਿਆ।











