November 2, 2026 11:16 pm

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪ੍ਰਿੰਸ ਬਹਿਲ ਨੂੰ ਲੱਡੂਆਂ ਨਾਲ ਤੋਲਿਆ 

ਕੋਟਕਪੂਰਾ, 15 ਮਈ: ਜਿਲ੍ਹਾ ਇੰਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਮਿਉਂਸਪਲ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 6 ਕੋਟਕਪੂਰਾ ਵਿੱਚ ਅੱਜ ਚੋਣ ਪ੍ਰਚਾਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸਥਾਨਕ ਵਾਸੀਆਂ ਵੱਲੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸ ਬਹਿਲ ਦੇ ਹੱਕ ਵਿੱਚ ਵਿਸ਼ਾਲ ਇਕੱਠ ਕੀਤਾ ਗਿਆ। ਬੀੜ ਰੋਡ ਅਤੇ ਸਿੱਖਾਂ ਵਾਲਾ ਰੋਡ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਵੱਲੋਂ ਪ੍ਰਿੰਸ ਬਹਿਲ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨ ਪੁੱਜੇ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਪਾਰਟੀ ਵਰਕਰ ਜਸਪ੍ਰੀਤ ਕੌਰ ਜੱਸੀ ਅਤੇ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵੋਟਰਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰਿੰਸ ਬਹਿਲ ਨੂੰ ਲੱਡੂਆਂ ਨਾਲ ਤੋਲ ਕੇ ਆਪਣਾ ਸਮਰਥਨ ਪ੍ਰਗਟਾਇਆ। ਇਕੱਠੇ ਹੋਏ ਸਮਰਥਕਾਂ ਨੇ ਵਿਸ਼ਵਾਸ ਜਤਾਇਆ ਕਿ ਵਾਰਡ ਨੰਬਰ 6 ਵਿੱਚ ਪ੍ਰਿੰਸ ਬਹਿਲ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ।

ਇਸ ਪ੍ਰਭਾਵਸ਼ਾਲੀ ਇਕੱਠ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲੇ, ਸਰਪੰਚ ਜਗਸੀਰ ਸਿੰਘ ਜੱਗਾ, ਸਿਮਰਨ ਸਿੰਘ, ਸੋਨੂੰ ਬਹਿਲ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਮੇਲ ਸਿੰਘ ਹੈਪੀ, ਰਾਜੂ ਬਾਵਾ, ਮਨਿੰਦਰ ਸਿੰਘ ਗੋਲਡੀ, ਸੁਖਪ੍ਰੀਤ ਸਿੰਘ ਖ਼ਾਲਸਾ, ਗੁਰਪ੍ਰੀਤ ਮੰਗਾ, ਗੁਰਵਿੰਦਰ ਸਿੰਘ, ਸਮਨਦੀਪ ਸਿੰਘ, ਜਸਮੇਲ ਸਿੰਘ ਮੇਹਰਾ, ਰਾਜਵਿੰਦਰ ਸਿੰਘ ਰਾਜਾ, ਕਾਲਾ ਸਿੰਘ, ਗੁਰਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਰੋਹਨ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਪਾਰਟੀ ਸਮਰਥਕ ਹਾਜ਼ਿਰ ਸਨ।

ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਸਾਰੇ ਵੋਟਰਾਂ ਅਤੇ ਵਰਕਰਾਂ ਦਾ ਇਸ ਵੱਡੇ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

और पढ़ें

Cricket Live Score

Corona Virus

Rashifal

और पढ़ें