November 2, 2026 6:56 pm

ਮਹਿਤਪੁਰ ਥਾਣੇ ਅੱਗੇ ਕਿਸਾਨਾਂ ਦਾ ਧਰਨਾ, ਝੂਠੇ ਪਰਚੇ ਰੱਦ ਕਰਨ ਦੀ ਮੰਗ

ਮਹਿਤਪੁਰ 11ਮਈ ;( ਪੱਤਰਕਾਰ ਦਲਵੀਰ ਸਿੰਘ ਕੂਨਰ )ਮਹਿਤਪੁਰ ਪੁਲਿਸ ਵੱਲੋਂ ਕਿਸਾਨ ਆਗੂਆਂ ਤੇ ਕੀਤੇ ਝੂਠੇ ਪਰਚਿਆਂ ਤੇ ਜਮੀਨ ਤੇ ਧਨਾਢ ਚੋਧਰੀ ਵੱਲੋਂ ਕਬਜ਼ਾ ਕਰਨ ਵਿਰੁੱਧ ਅੱਜ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ

Thank you for reading this post, don't forget to subscribe!

 

ਵਿੱਚ ਪਹੁੰਚੇ ਕਿਸਾਨਾਂ ਮਜਦੂਰਾਂ,ਔਰਤਾ ਤੇ ਨੌਜਵਾਨਾਂ ਨੇ ਥਾਣੇ ਦਾ ਘਿਰਾਉ ਕਰਕੇ ਧਰਨਾ ਦਿੱਤਾ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ,ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ,ਚਮਕੋਰ ਸਿੰਘ ਲੁਧਿਆਣਾ ਜਸਵੀਰ ਸਿੰਘ ਝੱਜ ਜਸਵਿੰਦਰ ਸਿੰਘ ਭੰਗਲ ਨਵਾਂ ਸ਼ਹਿਰ,ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂਆਂ ਕੁਲਵੰਤ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ,ਮੇਜਰ ਸਿੰਘ ਖੁਰਲਾਪੁਰ,ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਖਹਿਰਾ ਜਸਵੰਤ ਸਿੰਘ ਲੋਹਗੜ੍ਹ,ਦਲਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਤਨਾਮ ਸਿੰਘ ਲੋਹਗੜ੍ਹ,ਇੰਦਰਪ੍ਤਾਪ ਸਿੰਘ ਰਮਨਜੀਤ ਸਮਰਾ,ਕਰਮ ਸਿੰਘ,ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ,ਨਵਦੀਪ ਤੇਜ਼ੀ,ਬਲਵੀਰ ਸਿੰਘ,ਪੰਜਾਬ ਖੇਤ ਮਜਦੂਰ ਸਭਾ ਦੇ ਸਿੰਕਦਰ ਸੰਧੂ,ਸੁਨੀਲ ਕੁਮਾਰ,ਆਦਿ ਨੇ ਕਿਹਾ ਕਿ ਪਿੰਡ ਆਦਰਾਮਾਨ ਦੇ ਸੂਦਖੋਰ ਧਨਾਢ ਚੋਧਰੀ ਵੱਲੋਂ ਅਬਾਦਕਾਰ ਮੁਜਾਰੇ ਕਿਸਾਨ ਗੁਰਮੇਜ ਸਿੰਘ ਦੀ ਜਮੀਨ ਗਲਤ ਢੰਗ ਨਾਲ ਆਪਣੇ ਨਾਮ ਪਰ ਕਰਵਾਕੇ ਜਮੀਨ ਤੇ ਕਬਜ਼ਾ ਕਰਨ ਤੇ ਖੜੀ ਫ਼ਸਲ ਵੱਢਣਾ ਚਾਹੁੰਦਾ ਸੀ। ਸੰਯੁਕਤ ਕਿਸਾਨ ਮੋਰਚਾ (SKM )ਮਹਿਤਪੁਰ ਜਿਲ੍ਹਾ ਜਲੰਧਰ ਦੀ ਯੋਗ ਅਗਵਾਈ ਕਰਨ ਨਾਲ ਗਰੀਬ ਕਿਸਾਨ ਸਵ ਗੁਰਮੇਜ ਸਿੰਘ ਵਾਸੀ ਪਿੰਡ ਆਦਰਾਮਾਨ ਦੇ ਪਰਿਵਾਰ ਜਿਸ ਨੇ ਕਣਕ ਬੀਜੀ ਸੀ ਉਸਨੂੰ ਹੀ ਕਟਾਈ ਜਦ ਕੇ ਸੂਦਖੋਰ ਢਨਾਡ ਚੋਧਰੀ ਰਾਜ ਕਰਦਾ ਪਾਰਟੀ ਦੇ ਗੁੰਡੇ ਅਤੇ ਪੁਲਿਸ ਪ੍ਰਸ਼ਾਸ਼ਨ ਧੱਕਾ ਕਰਨ ਦੀ ਨੀਅਤ ਨਾਲ ਧਾੜਵੀਂਆ ਦੇ ਨਾਲ ਹਮਲਾਵਰ ਬਣ ਕੇ ਆਏ ਪਰ skm ਦੀਆਂ ਫੋਜਾ ਅਤੇ ਪਿੰਡ ਵਾਸੀਆ ਨੇ ਰਲ ਕੇ ਧਾੜਵੀਆ ਨੂੰ ਪਿੱਛਲ ਖੁਰੀ ਮੋੜਿਆ ਇਸ ਘਟਨਾ ਨੇ ਪੈਪਸੂ ਮੁਜਾਰਾ ਲ ਹਿ ਰ ਦੀ ਯਾਦ ਤਾਜਾ ਕਰ ਦਿਤੀ ਇਸ ਨਾਲ ਇਲਾਕੇ ਵਿੱਚ ਇਸ ਸੂਦਖੋਰ ਤੋਂ ਸਤਾਏ ਹੋਏ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਆਈ ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਮਹਿਤਪੁਰ ਦੇ ਆਗੂਆਂ ਨੇ ਕਿਹਾ ਕਿ ਗਰੀਬ ਕਿਸਾਨਾਂ ਵੱਲੋਂ ਮਿਹਨਤ ਮੁਸ਼ੱਕਤ ਕਰਕੇ ਜਮੀਨਾਂ ਨੂੰ ਅਬਾਦ ਕਰਕੇ ਵਾਹੀ ਯੋਗ ਬਣਾਇਆ ਤਾਂ ਹੁਣ ਜਦ ਉਹਨਾਂ ਦੀ ਰੋਜੀ ਰੋਟੀ ਚੱਲਣ ਲੱਗ ਪਈ ਤਾਂ ਸਰਮਾਏਦਾਰਾ ਸਾਹੂਕਾਰਾਂ ਕੋਲੋਂ ਜਰ ਨਹੀਂ ਹੋ ਰਹੀ ਤੇ ਇਹ ਲੋਕ ਪੈਸੇ ਦੇ ਜੋਰ ਨਾਲ ਪੁਲਿਸ ਅਤੇ ਸਰਕਾਰ ਦੇ ਕੁੱਝ ਲੀਡਰਾਂ ਨਾਲ ਮਿਲੀਭੁਗਤ ਕਰਕੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਤਾਂ ਜੋ ਕਿਸਾਨਾਂ ਤੋਂ ਜਮੀਨ ਖੋਣੀ ਅਸਾਨ ਹੋ ਜਾਵੇ ਉਧਰ ਮੌਕੇ ਤੇ ਪਹੁੰਚੇ ਡੀ ਐਸ ਪੀ ਸ਼ਾਹਕੋਟ ਤੇ ਐਸ ਐਚ ਓ ਵੱਲੋਂ ਮਸਲੇ ਹੱਲ ਕਰਨ ਦਾ ਭਰੋਸਾ ਦੇਣ ਤੇ ਧਰਨਾ ਸਮਾਪਤ ਕਰਦਿਆਂ ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮਸਲੇ ਨੂੰ ਪ੍ਸ਼ਾਸਨ ਵੱਲੋਂ ਹੱਲ ਨਾ ਕੀਤਾ ਤਾਂ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਮੰਗਾ ਨੂੰ ਲੈ ਕੇ ਗਵਰਨਰ ਹਾਊਸ ਵੱਲ ਕੀਤੇ ਜਾ ਰਹੇ ਮਾਰਚ ਤੋਂ ਬਾਅਦ ਇਸ ਮਸਲੇ ਨੂੰ ਪੰਜਾਬ ਪੱਧਰ ਤੇ ਲੜਿਆ ਜਾਵੇਗਾ।ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਜਮੀਨ ਅਬਾਦਕਾਰ ਹੱਲ ਵਾਹਕ ਦੀ ਹੈ। ਉਸਦੀ ਹੀ ਰਹ   ਜਾਰੀ ਕਰਤਾbਸੰਦੀਪ ਅਰੋੜਾ, ਕੇਵਲ ਸਿੰਘ, ਮੇਜਰ ਸਿੰਘ ਸਤਨਾਮ ਸਿੰਘ ਦਿਲਬਾਗ ਸਿੰਘ ਚੰਦੀ ਸੰਯੁਕਤ ਕਿਸਾਨ ਮੋਰਚਾ ਮਹਿਤਪੁਰ।

और पढ़ें

Cricket Live Score

Corona Virus

Rashifal

और पढ़ें