November 2, 2026 11:13 pm

ਅੰਮ੍ਰਿਤਸਰ ਦੇ ਕੰਚੇ ਮੁਲਾਜ਼ਮ ਨੂੰ ਪੱਕਾ ਕਰਨ ਲਈ ਮੰਗ ਪੱਤਰ ਮੰਤਰੀ ਨੂੰ ਸੌਂਪਿਆ

(ਪੰਜਾਬ ਮੀਡੀਆ ਇੰਚਾਰਜ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

ਅੰਮ੍ਰਿਤਸਰ, 19 ਫ਼ਰਵਰੀ 2026 — ਅੱਜ ਮਿਤੀ 19/2/2026 ਨੂੰ ਸਮਾਜਸੇਵਕ ਸ੍ਰੀ ਅਸ਼ੋਕ ਸਿੰਘ ਲੱਧੜ ਅਤੇ ਨਗਰ ਨਿਗਮ ਦੇ ਕੰਟਰੈਕਟ ਬੇਸਿਸ ਮੁਲਾਜਮਾਂ ਦੇ ਪ੍ਰਧਾਨ ਗੁਰਿੰਦਰ ਸਿੰਘ ਲੱਧੜ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਸਬੰਧੀ ਇੱਕ ਵਿਸਥਾਰਪੂਰਕ ਮੰਗ ਪੱਤਰ ਸੌਂਪਿਆ ਗਿਆ।
ਇਹ ਮੰਗ ਪੱਤਰ ਸੰਜੀਵ ਅਰੋੜਾ, ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ, ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਐਮ.ਐਲ.ਏ. ਸਾਹਿਬਾਨ ਦੇ ਹਸਤਾਖਰ ਕਰਵਾ ਕੇ ਮੰਗ ਪੱਤਰ ਨੂੰ ਮਜ਼ਬੂਤ ਸਮਰਥਨ ਪ੍ਰਦਾਨ ਕੀਤਾ ਗਿਆ, ਤਾਂ ਜੋ ਇਸ ਮਾਮਲੇ ਦੀ ਗੰਭੀਰਤਾ ਸਰਕਾਰ ਤੱਕ ਪਹੁੰਚ ਸਕੇ।
ਪ੍ਰਧਾਨ ਗੁਰਿੰਦਰ ਸਿੰਘ ਲੱਧੜ ਨੇ ਦੱਸਿਆ ਕਿ ਨਗਰ ਨਿਗਮ ਵਿੱਚ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਕੱਚੇ ਮੁਲਾਜਮ ਅਸਥਿਰ ਨੌਕਰੀ ਕਾਰਨ ਆਰਥਿਕ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੁਲਾਜਮ ਸ਼ਹਿਰ ਦੀ ਸਫਾਈ, ਵਿਕਾਸ ਅਤੇ ਪ੍ਰਸ਼ਾਸਕੀ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪੱਕਾ ਕਰਨਾ ਇਨਸਾਫ਼ਸੰਗਤ ਕਦਮ ਹੋਵੇਗਾ।
ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਮੰਗ ਪੱਤਰ ਨੂੰ ਸਟਰਾਂਗਲੀ ਰਿਕਮੈਂਡ ਕਰਦੇ ਹੋਏ ਆਪਣਾ ਡੀ.ਓ. ਲੈਟਰ ਲਗਾ ਕੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਭੇਜਿਆ ਗਿਆ ਹੈ, ਤਾਂ ਜੋ ਵਿੱਤੀ ਪੱਖੋਂ ਲੋੜੀਂਦੀ ਮਨਜ਼ੂਰੀ ਜਲਦ ਮਿਲ ਸਕੇ।
ਮੁਲਾਜਮਾਂ ਨੇ ਆਸ ਜਤਾਈ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਫੈਸਲਾ ਕਰੇਗੀ ਅਤੇ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।

और पढ़ें

Cricket Live Score

Corona Virus

Rashifal

और पढ़ें