November 2, 2026 10:30 pm

ਪਿੰਡ ਖੋਜੇਵਾਲ ਵਿੱਚ ਭਾਜਪਾ ਦਾ ਬਜਟ ਸੰਵਾਦ ਪ੍ਰੋਗਰਾਮ:ਕੇਦਰੀ ਬਜਟ 2026 ਕਿਸਾਨਾਂ ਲਈ “ਉਮੀਦ ਦੀ ਕਿਰਨ” ਕਰਾਰ।

(ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

 

 

ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਫਾਰਮ ਹਾਊਸ ਵਿੱਚ “ਬਜਟ ਸੰਵਾਦ” ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੇਂਦਰੀ ਬਜਟ 2026 ਨੂੰ ਕਿਸਾਨਾਂ ਲਈ ਉਮੀਦ ਦੀ ਕਿਰਨ ਵਜੋਂ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਭਾਜਪਾ ਦੇ ਕੌਮੀ ਜਰਨਲ ਸਕੱਤਰ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਸੀਧੀ ਗੱਲਬਾਤ ਕੀਤੀ।

ਦੁਸ਼ਯੰਤ ਕੁਮਾਰ ਗੌਤਮ ਨੇ ਕਿਹਾ ਕਿ ਵਧਦੀਆਂ ਲਾਗਤਾਂ, ਮੌਸਮੀ ਤਬਦੀਲੀਆਂ ਅਤੇ ਆਰਥਿਕ ਅਨਿਸ਼ਚਿਤਤਾ ਦੇ ਦੌਰ ਵਿੱਚ ਇਹ ਬਜਟ ਕਿਸਾਨਾਂ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਨੂੰ ਰਾਸ਼ਟਰੀ ਨੀਤੀ ਨਿਰਮਾਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਬਜਟ ਵਿੱਚ ਖੇਤੀਬਾੜੀ, ਬਾਗਬਾਨੀ, ਗਿਰੀਦਾਰ ਫਸਲਾਂ, ਘੱਟੋ-ਘੱਟ ਸਮਰਥਨ ਮੁੱਲ (MSP), ਆਧੁਨਿਕ ਖੇਤੀ ਤਕਨਾਲੋਜੀ, ਆਫ਼ਤ ਰਾਹਤ ਅਤੇ ਪੇਂਡੂ ਬੁਨਿਆਦੀ ਢਾਂਚੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦਾ ਮਕਸਦ ਕਿਸਾਨ ਭਾਈਚਾਰੇ ਨੂੰ ਮਾਣ, ਸੁਰੱਖਿਆ ਅਤੇ ਆਰਥਿਕ ਸਥਿਰਤਾ ਪ੍ਰਦਾਨ ਕਰਨਾ ਹੈ। ਬਜਟ ਰੋਜ਼ੀ-ਰੋਟੀ ਦੀ ਰਾਖੀ ਕਰਨ ਅਤੇ ਕਿਸਾਨ ਪਰਿਵਾਰਾਂ ਦੇ ਭਵਿੱਖ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨੀਤੀਆਂ ਅਤੇ ਕਿਸਾਨਾਂ ਵਿਚਕਾਰ ਕੜੀ ਬਣ ਕੇ ਇਹ ਯਕੀਨੀ ਬਣਾਉਣ ਕਿ ਬਜਟ ਦੇ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਣ।

ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਬਜਟ ਖੇਤੀਬਾੜੀ ਸੁਧਾਰਾਂ ਅਤੇ ਕਿਸਾਨਾਂ ਪ੍ਰਤੀ ਕੇਂਦਰ ਦੀ ਲੰਬੇ ਸਮੇਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਕਿਹਾ ਕਿ ਆਮ ਬਜਟ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਿੱਖਿਆ, ਸੈਰ-ਸਪਾਟਾ ਅਤੇ ਸਿਹਤ ਸਹੂਲਤਾਂ ਦੇ ਵਿਸਥਾਰ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ। ਨੌਜਵਾਨਾਂ, ਔਰਤਾਂ, ਗਰੀਬਾਂ ਅਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇ ਕੇ “ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਅਤੇ ਸਭ ਦਾ ਪ੍ਰਯਾਸ” ਦੇ ਨਾਅਰੇ ਨੂੰ ਅੱਗੇ ਵਧਾਇਆ ਗਿਆ ਹੈ।

ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਬਜਟ ਰੱਖਿਆ ਖੇਤਰ, ਕਿਸਾਨਾਂ ਦੀ ਆਮਦਨ, ਮਹੱਤਵਪੂਰਨ ਖਣਿਜ, ਡੇਟਾ ਸੈਂਟਰ, ਬੁਨਿਆਦੀ ਢਾਂਚਾ ਅਤੇ ਰੁਜ਼ਗਾਰ ਸਿਰਜਣ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਮੱਧ ਵਰਗ, ਉਦਯੋਗ, ਸਟਾਰਟਅੱਪ ਅਤੇ ਨਿਵੇਸ਼ਕਾਂ ਲਈ ਵੀ ਨਵੇਂ ਮੌਕੇ ਖੋਲ੍ਹਦਾ ਹੈ। ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸਮਾਵੇਸ਼ੀ ਵਿਕਾਸ, ਹਰਾ ਵਿਕਾਸ, ਨੌਜਵਾਨਾਂ ਦੇ ਉਤਸ਼ਾਹ ਦੀ ਵਰਤੋਂ ਅਤੇ ਵਿੱਤੀ ਖੇਤਰ ਨੂੰ ਮਜ਼ਬੂਤੀ ਦੇਣਾ ਸ਼ਾਮਲ ਹੈ।

ਪ੍ਰੋਗਰਾਮ ਦੌਰਾਨ ਕਪੂਰ ਚੰਦ ਥਾਪਰ, ਰਾਜੀਵ ਪਾਹਵਾ, ਬਲਵਿੰਦਰ ਸਿੰਘ ਅਰਾਈਆਂਵਾਲ, ਐਡਵੋਕੇਟ ਚੰਦਰ ਸ਼ੇਖਰ, ਸੰਨੀ ਬੈਂਸ, ਰਣਜੀਤ ਸਿੰਘ ਬਿਬਰੀ, ਮਧੂ ਸੂਦ, ਤੇਜਸਵੀ ਭਾਰਦਵਾਜ, ਸੁਖਵਿੰਦਰ ਸਿੰਘ ਖੁਸਰੋਪੁਰ, ਮੱਸਾ ਸਿੰਘ, ਕਮਲਜੀਤ ਪਰਭਾਕਰ, ਬਲਵੰਤ ਸਿੰਘ ਬੂਟਾਂ, ਜਥੇਦਾਰ ਊੜਾ ਸਿੰਘ, ਬਲਵੰਤ ਸਿੰਘ ਵਡਾਲਾ, ਕਪੂਰ ਸਿੰਘ, ਅਜਾਇਬ ਸਿੰਘ, ਦਲਬੀਰ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਬਲਵਿੰਦਰ ਠਾਕੁਰ, ਲੱਕੀ ਸਰਪੰਚ, ਰਾਜਨ ਠੀਗੀ, ਅਮਰਜੀਤ ਸਿੰਘ ਦਿਓਲ, ਐਡਵੋਕੇਟ ਦਲਜੀਤ ਸਿੰਘ ਟਿੱਬਾ, ਐਡਵੋਕੇਟ ਗੁਰਪ੍ਰੀਤਪਾਲ ਸਿੰਘ ਭੱਟੀ, ਐਡਵੋਕੇਟ ਅੰਕੁਰ ਅਰੋੜਾ, ਐਡਵੋਕੇਟ ਰਾਜਵੀਰ ਕੌਰ ਢਿੱਲੋਂ, ਬਲਜਿੰਦਰ ਸਿੰਘ, ਵਿਨਾਇਕ ਪਰਾਸ਼ਰ, ਜੈ ਮਿਸ਼ਰਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें