November 2, 2026 8:07 pm

ਐਸ ਐਸ ਪੀ ਫਰੀਦਕੋਟ ਡਾ ਪ੍ਰਗਿਆ ਜੈਨ ਵੱਲੋਂ ਜ਼ਿਲ੍ਹਾ ਪੱਧਰੀ ਕ੍ਰਾਈਮ ਸਮੀਖਿਆ ਮੀਟਿੰਗ ਦੀ ਅਗਵਾਈ।

ਨਸ਼ੇ ਅਤੇ ਅਪਰਾਧ ਖ਼ਿਲਾਫ਼ ‘ਜ਼ੀਰੋ ਟਾਲਰੈਂਸ’, ਛੋਟੇ ਜੁਰਮਾਂ ’ਤੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ।

Thank you for reading this post, don't forget to subscribe!

ਫਰੀਦਕੋਟ, 19 ਜਨਵਰੀ 2026

(ਪੱਤਰਕਾਰ: ਦਲਵੀਰ ਸਿੰਘ ਕੂਨਰ)

ਫਰੀਦਕੋਟ ਜ਼ਿਲ੍ਹੇ ਵਿੱਚ ਅਪਰਾਧਕ ਤੱਤਾਂ ਅਤੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਅੱਜ ਇੱਕ ਅਹੰਮ ਜ਼ਿਲ੍ਹਾ ਪੱਧਰੀ ਕ੍ਰਾਈਮ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀ, ਐਸ.ਐਚ.ਓਜ਼ ਅਤੇ ਵੱਖ-ਵੱਖ ਯੂਨਿਟਾਂ ਦੇ ਇੰਚਾਰਜ ਮੌਜੂਦ ਰਹੇ।

ਮੀਟਿੰਗ ਦੌਰਾਨ ਸਾਰੇ ਥਾਣਿਆਂ ਅਤੇ ਯੂਨਿਟਾਂ ਦੇ ਕੰਮਕਾਜ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਨਸ਼ੀਲੇ ਪਦਾਰਥਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ ਨੀਤੀ’ ਅਧੀਨ ਸਖ਼ਤ ਕਾਰਵਾਈ ਦੇ ਸਪੱਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਟਰੀਟ ਕ੍ਰਾਈਮ, ਗੰਭੀਰ ਅਪਰਾਧਾਂ ਵਿੱਚ ਗ੍ਰਿਫਤਾਰੀਆਂ ਅਤੇ ਅਦਾਲਤਾਂ ਵਿੱਚ ਸਮੇਂ-ਸਿਰ ਚਾਲਾਨ ਪੇਸ਼ ਕਰਨ ’ਤੇ ਖਾਸ ਜ਼ੋਰ ਦਿੱਤਾ। ਨਾਲ ਹੀ ਅੰਡਰਟ੍ਰਾਇਲ ਕੇਸਾਂ ਦੀ ਨਿਯਮਤ ਸਮੀਖਿਆ ਲਈ ਹਫ਼ਤਾਵਾਰ ਮੀਟਿੰਗਾਂ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਚਰਚਾ ਕੀਤੀ ਗਈ। ਐਸ.ਐਸ.ਪੀ ਨੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ, ਬੈਕਵਰਡ ਅਤੇ ਫਾਰਵਰਡ ਲਿੰਕ ਸਥਾਪਿਤ ਕਰਕੇ ਵੱਡੇ ਤਸਕਰਾਂ ਤੱਕ ਪਹੁੰਚਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਛੋਟੇ ਅਪਰਾਧਾਂ ’ਤੇ ਤੁਰੰਤ ਅਤੇ ਤੇਜ਼ ਕਾਰਵਾਈ ਕਰਨ, ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਅਤੇ 112 ਹੈਲਪਲਾਈਨ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਫੌਰੀ ਐਕਸ਼ਨ ਲੈਣ ਲਈ ਵੀ ਹੁਕਮ ਦਿੱਤੇ।

ਮੀਟਿੰਗ ਦੌਰਾਨ ਚੰਗਾ ਕੰਮ ਕਰਨ ਵਾਲੇ ਥਾਣਿਆਂ ਅਤੇ ਯੂਨਿਟਾਂ ਦੀ ਪ੍ਰਸ਼ੰਸਾ ਕੀਤੀ ਗਈ, ਜਦਕਿ ਹੋਰਾਂ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ ਪਿੰਡ ਪੱਧਰੀ ਰੱਖਿਆ ਕਮੇਟੀਆਂ (ਵੀ.ਐਲ.ਡੀ.ਸੀ) ਨਾਲ ਲਗਾਤਾਰ ਮੀਟਿੰਗਾਂ, ਜਨਤਕ ਸੰਵਾਦ ਅਤੇ ਜਾਗਰੂਕਤਾ ਗਤੀਵਿਧੀਆਂ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ।

ਇਸ ਮੌਕੇ ਐਸ.ਪੀ(ਡੀ) ਜੋਗੇਸ਼ਵਰ ਸਿੰਘ ਗੋਰਾਇਆ, ਐਸ.ਪੀ(ਐਨ.ਡੀ.ਪੀ.ਐਸ) ਰਮਨਦੀਪ ਸਿੰਘ, ਵੱਖ-ਵੱਖ ਡੀ.ਐਸ.ਪੀਜ਼, ਸਮੂਹ ਐਸ.ਐਚ.ਓਜ਼ ਅਤੇ ਯੂਨਿਟ ਇੰਚਾਰਜ ਹਾਜ਼ਰ ਰਹੇ ਸਨ।

और पढ़ें

Cricket Live Score

Corona Virus

Rashifal

और पढ़ें