November 2, 2026 10:47 pm

ਵਿਚਾਰ। ਆਵਾਜ਼ ਏ ਕਾਂਗਰਸ:ਜਗਮੀਤ ਬਰਾੜ -ਇੱਕ ਅਧੂਰਾ ਰਹਿ ਗਿਆ ਸਿਆਸੀ ਅਧਿਆਇ ਸਨ।

ਵਿਚਾਰ। ਆਵਾਜ਼ ਏ ਕਾਂਗਰਸ:ਜਗਮੀਤ ਬਰਾੜ -ਇੱਕ ਅਧੂਰਾ ਰਹਿ ਗਿਆ ਸਿਆਸੀ ਅਧਿਆਇ ਸਨ

Thank you for reading this post, don't forget to subscribe!

(ਪੱਤਰਕਾਰ ਦਲਵੀਰ ਸਿੰਘ ਕਨੂਰ)

ਜਗਮੀਤ ਬਰਾੜ—ਬਰਾੜ ਸਰਦਾਰਾਂ ਵਿਚੋਂ ਇੱਕ ਵੱਡਾ ਨਾਮ। ਮੁਕਤਸਰ ਦੀ ਧਰਤੀ ਦਾ ਜੰਮਪਲ, ਜਿਸ ਨੇ ਆਪਣੇ ਪਿਤਾ ਸਰਦਾਰ ਗੁਰਮੀਤ ਸਿੰਘ ਤੋਂ ਸਿੱਖੀ ਰਾਜਨੀਤੀ ਦੀ ਵਿਰਾਸਤ ਹਾਸਲ ਕੀਤੀ। ਉਸਦੇ ਸੀਨੇ ਵਿੱਚ ਦਰਦ ਸੀ, ਗਲੇ ਵਿੱਚ ਰਸ ਸੀ ਅਤੇ ਆਵਾਜ਼ ਵਿੱਚ ਐਸਾ ਦਮ ਕਿ ਉਹ ਕਾਂਗਰਸ ਦੀ ਆਵਾਜ਼ ਕਹਲਾਇਆ। ਕਈਆਂ ਲਈ ਉਹ ਸਿਰਫ਼ ਨੇਤਾ ਨਹੀਂ, ਪੰਜਾਬ ਦੀ ਗੂੰਜ ਸੀ।

1992 ਦੀ ਬੇਅੰਤ ਸਿੰਘ ਸਰਕਾਰ ਦੇ ਦੌਰਾਨ ਜਗਮੀਤ ਬਰਾੜ ਨੂੰ ਮਾਲਵਾ ਬੈਲਟ—ਰੋਪੜ ਤੋਂ ਫਿਰੋਜ਼ਪੁਰ ਤੱਕ—ਦੀ ਅਗਵਾਈ ਦੇ ਕੇ ਅੱਧੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਹੋਈ। ਪਰ ਬਰਾੜ ਅੱਧੇ ਪੰਜਾਬ ਨਹੀਂ, ਪੂਰੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਰੱਖਦਾ ਸੀ। ਇਹੀ ਉਸਦੀ ਸੋਚ ਦੀ ਉਚਾਈ ਸੀ।

1999 ਦੀ ਫਰੀਦਕੋਟ ਲੋਕ ਸਭਾ ਚੋਣ ਇਤਿਹਾਸਕ ਰਹੀ। ਦੇਸ਼ ਭਰ ਵਿੱਚ ਕਾਂਗਰਸ ਦੇ ਖ਼ਿਲਾਫ਼ ਲਹਿਰ ਸੀ, ਵਿਰੋਧ ਵਿੱਚ ਸੁਖਬੀਰ ਸਿੰਘ ਬਾਦਲ ਖੜ੍ਹਾ ਸੀ, ਸਰਕਾਰ ਅਕਾਲੀਆਂ ਦੀ ਸੀ ਅਤੇ ਪੂਰਾ ਤੰਤਰ ਉਨ੍ਹਾਂ ਦੇ ਨਾਲ। ਪਿੰਡਾਂ ਦੇ ਪਿੰਡ ਤੱਕੜੀ ਦੀਆਂ ਝੰਡੀਆਂ ਨਾਲ ਭਰ ਦਿੱਤੇ ਗਏ ਸਨ। ਫਿਰ ਵੀ, ਜਗਮੀਤ ਬਰਾੜ ਨੇ ਅਕਾਲੀਆਂ ਦੇ ਤੂਫ਼ਾਨ ਅੱਗੇ ਬੰਨ੍ਹ ਬੰਨ੍ਹ ਦਿੱਤਾ। ਲੋਕਾਂ ਨੇ ਅਕਾਲੀਆਂ ਤੋਂ ਪੈਸੇ ਲੈ ਕੇ ਵੀ ਵੋਟ ਕਾਂਗਰਸ ਨੂੰ ਪਾਈ। ਨਤੀਜਾ—ਕਰੀਬ 5000 ਵੋਟਾਂ ਨਾਲ ਕਾਂਗਰਸ ਦੀ ਇਤਿਹਾਸਕ ਜਿੱਤ। ਇਹ ਸਿਰਫ਼ ਜਿੱਤ ਨਹੀਂ ਸੀ, ਇਹ ਇੱਕ ਸਿਆਸੀ ਬਿਆਨ ਸੀ।

ਸੁਖਬੀਰ ਬਾਦਲ ਨੂੰ ਹਰਾਉਣ ਤੋਂ ਬਾਅਦ ਜਗਮੀਤ ਬਰਾੜ ਦਾ ਕੱਦ ਹੋਰ ਉੱਚਾ ਹੋਇਆ। ਉਹ ਰਾਸ਼ਟਰੀ ਨੇਤਾ ਵਜੋਂ ਉਭਰਿਆ, ਪੰਜਾਬ ਦਾ ਉਹ ਕਾਂਗਰਸੀ ਜੋ ਮੁੱਖ ਮੰਤਰੀ ਬਣ ਸਕਦਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਦਮਨਕਾਰੀ ਨੀਤੀ ਅਤੇ ਅੰਦਰੂਨੀ ਸਿਆਸਤ ਨੇ ਅਸਲੀ ਕਾਂਗਰਸੀਆਂ ਨੂੰ ਹਾਸੀਏ ‘ਤੇ ਧੱਕ ਦਿੱਤਾ।

2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਬਰਾੜ ਦਾ ਪ੍ਰਭਾਵ ਘਟਣ ਲੱਗਾ। ਫਿਰ ਇੱਕ ਅਣਹੋਣੀ ਵਾਪਰੀ—ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਹੋਣ ਦੇ ਬਾਵਜੂਦ ਉਸ ਨੇ ਕਹਿ ਦਿੱਤਾ ਕਿ ਕਾਂਗਰਸ ਦਾ ਪ੍ਰਧਾਨ ਗੈਰ-ਗਾਂਧੀ ਵੀ ਹੋ ਸਕਦਾ ਹੈ। ਪਾਰਟੀ ਨੇ ਇਹ ਗੱਲ ਦਿਲ ‘ਤੇ ਲੈ ਲਈ ਅਤੇ 35 ਸਾਲ ਦੀ ਸੇਵਾ ਬਾਅਦ ਜਗਮੀਤ ਬਰਾੜ ਨੂੰ ਕਾਂਗਰਸ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ।

2015 ਤੋਂ ਬਾਅਦ ਉਹ ਮੁੜ ਕਦੇ ਕਾਂਗਰਸ ਵਿੱਚ ਆਪਣੀ ਥਾਂ ਨਾ ਬਣਾ ਸਕਿਆ। 2022 ਵਿੱਚ ਮੌੜ ਤੋਂ ਅਕਾਲੀਆਂ ਵੱਲੋਂ ਚੋਣ ਲੜੀ ਪਰ ਹਾਰ ਮਿਲੀ। ਅੱਜ ਭਾਜਪਾ ਵਿੱਚ ਜਾਣ ਦੀਆਂ ਖ਼ਬਰਾਂ ਹਨ। ਸਮਾਂ ਬਦਲਦਾ ਹੈ—ਕਦੇ ਤੂਤੀ ਬੋਲਦੀ ਹੈ, ਕਦੇ ਕਿਸੇ ਬੂਹੇ ਤੋਂ ਖੈਰ ਨਹੀਂ ਪੈਂਦੀ।

ਕਾਂਗਰਸ ਨੇ ਜਗਮੀਤ ਬਰਾੜ ਨੂੰ ਮਾਣ ਦਿੱਤਾ, ਪਰ ਕਾਂਗਰਸ ਵਿੱਚ ਘੁੱਸ ਆਏ ਗੈਰ-ਕਾਂਗਰਸੀਆਂ ਨੇ ਉਸਨੂੰ ਹਾਸੀਏ ‘ਤੇ ਧੱਕ ਦਿੱਤਾ। ਅੱਜ ਰਿਪਜੀਤ ਤੇ ਜਗਮੀਤ ਦੋਵੇਂ ਭਰਾ ਭਾਜਪਾ ਵਿੱਚ ਹਨ। ਭਵਿੱਖ ਕੀ ਕਰਵਟ ਲੈਂਦਾ ਹੈ, ਇਹ ਸਮਾਂ ਦੱਸੇਗਾ। ਪਰ ਮੇਰੇ ਲਈ—ਜਗਮੀਤ ਬਰਾੜ ਕਾਂਗਰਸੀ ਸੀ, ਕਾਂਗਰਸੀ ਹੈ ਅਤੇ ਮੇਰੀ ਅੱਖ ਉਸਨੂੰ ਹਮੇਸ਼ਾ ਕਾਂਗਰਸੀ ਵਜੋਂ ਹੀ ਵੇਖੇਗੀ।

और पढ़ें

Cricket Live Score

Corona Virus

Rashifal

और पढ़ें