November 2, 2026 10:46 pm

Ludhiana Punjab: ਲੁਧਿਆਣਾ ਨੂੰ ਮਿਲਿਆ ਤਜਰਬੇਕਾਰ ਅਧਿਕਾਰੀ, ਰੁਪਿੰਦਰ ਸਿੰਘ ਐਡੀਸ਼ਨਲ ਕਮਿਸ਼ਨਰ ਨਿਯੁਕਤ

(ਪੱਤਰਕਾਰ: ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

ਲੁਧਿਆਣਾ/ਚੰਡੀਗੜ੍ਹ — ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼੍ਰੀ ਰੁਪਿੰਦਰ ਸਿੰਘ ਨੂੰ ਲੁਧਿਆਣਾ ਦਾ ਐਡੀਸ਼ਨਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਵੀਂ ਤਾਇਨਾਤੀ ਦੀ ਘੋਸ਼ਣਾ ਹੋਣ ਨਾਲ ਹੀ ਪ੍ਰਸ਼ਾਸਕੀ, ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਅਗਵਾਈਆਂ, ਲੋਕਪ੍ਰਤਿਨਿਧੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

 

ਸ਼੍ਰੀ ਰੁਪਿੰਦਰ ਸਿੰਘ ਆਪਣੀ ਸਖ਼ਤ ਪਰ ਨਿਆਂਪਸੰਦ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਹਨ। ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ, ਜਨਤਾ ਨਾਲ ਭਰੋਸੇਯੋਗ ਸੰਪਰਕ ਬਣਾਉਣ ਅਤੇ ਅਪਰਾਧ ਰੋਕਥਾਮ ਲਈ ਕਈ ਪ੍ਰਭਾਵਸ਼ਾਲੀ ਪਹਿਲਕਦਮੀਆਂ ਕੀਤੀਆਂ ਹਨ।

 

ਉਦਯੋਗਿਕ ਅਤੇ ਵਪਾਰਕ ਦ੍ਰਿਸ਼ਟੀ ਤੋਂ ਅਹਿਮ ਸ਼ਹਿਰ ਲੁਧਿਆਣਾ ਵਿੱਚ ਉਨ੍ਹਾਂ ਦੀ ਤਾਇਨਾਤੀ ਨੂੰ ਪ੍ਰਸ਼ਾਸਨਕ ਤੌਰ ’ਤੇ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਤਜਰਬੇ ਨਾਲ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ।

 

ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਵਧਾਈ ਸੰਦੇਸ਼ਾਂ ਦੀ ਭਰਮਾਰ ਹੈ। ਕਈ ਪ੍ਰਮੁੱਖ ਹਸਤੀਆਂ ਨੇ ਇਸ ਫੈਸਲੇ ਨੂੰ ਪੰਜਾਬ ਪੁਲਿਸ ਲਈ ਸਹੀ ਦਿਸ਼ਾ ਵੱਲ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ।

 

ਨਵੀਂ ਜ਼ਿੰਮੇਵਾਰੀ ਸੰਭਾਲਦੇ ਹੋਏ ਸ਼੍ਰੀ ਰੁਪਿੰਦਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਅਤੇ ਉੱਚ ਅਧਿਕਾਰੀਆਂ ਦੀਆਂ ਉਮੀਦਾਂ ’ਤੇ ਖਰੇ ਉਤਰਦੇ ਹੋਏ ਸ਼ਹਿਰ ਵਿੱਚ ਅਮਨ-ਕਾਨੂੰਨ ਕਾਇਮ ਰੱਖਣ, ਅਪਰਾਧ ’ਤੇ ਨਕਲ ਕੱਸਣ ਅਤੇ ਜਨਤਾ ਨਾਲ ਸਾਂਝ ਹੋਰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।

और पढ़ें

Cricket Live Score

Corona Virus

Rashifal

और पढ़ें