November 2, 2026 9:50 pm

Jalandhar Punjab: ਮਨਿੰਦਰ ਸਿੰਘ ਆਈਪੀਐਸ ਨੇ ਸੰਭਾਲਿਆ ਅਹੁਦਾ, ਪੁਲਿਸ ਅਧਿਕਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ

ਜਲੰਧਰ ਇੰਚਾਰਜ (ਦਲਵੀਰ ਸਿੰਘ ਕਨੂਰ)

Thank you for reading this post, don't forget to subscribe!

ਪੰਜਾਬ ਪੁਲਿਸ ਦੇ ਕਾਬਲ ਅਤੇ ਤਜਰਬੇਕਾਰ ਅਧਿਕਾਰੀ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਨੇ ਅੱਜ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਚਾਰਜ ਸੰਭਾਲਣ ਸਮੇਂ ਵਿਭਾਗ ਦੇ ਕਈ ਸੀਨੀਅਰ ਅਤੇ ਜੂਨੀਅਰ ਅਧਿਕਾਰੀ ਮੌਜੂਦ ਰਹੇ।

ਅਹੁਦਾ ਸੰਭਾਲਣ ਉਪਰੰਤ ਸ਼੍ਰੀ ਮਨਿੰਦਰ ਸਿੰਘ ਆਈ ਪੀ ਐਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਰੱਖਣਾ, ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਅਪਰਾਧ ‘ਤੇ ਸਖ਼ਤ ਨਕੇਲ ਕਸਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਭਰੋਸੇ ਦੀ ਮਜ਼ਬੂਤ ਡੋਰ ਬਣਾਉਣ ਲਈ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰੇਗਾ।

ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਨਵੇਂ ਆਈ ਪੀ ਐਸ ਅਧਿਕਾਰੀ ਤੋਂ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਹੋਰ ਵਧੀਆ ਢੰਗ ਨਾਲ ਕੰਮ ਕਰੇਗਾ। ਸਵਾਗਤ ਸਮਾਰੋਹ ਦੌਰਾਨ ਅਨੁਸ਼ਾਸਨ, ਸੇਵਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਸਪਸ਼ਟ ਤੌਰ ‘ਤੇ ਨਜ਼ਰ ਆਈ।

ਇਲਾਕੇ ਦੇ ਲੋਕਾਂ ਨੇ ਵੀ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ‘ਤੇ ਸ਼੍ਰੀ ਮਨਿੰਦਰ ਸਿੰਘ ਆਈ ਪੀ ਐਸ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਉਮੀਦ ਜਤਾਈ।

और पढ़ें

Cricket Live Score

Corona Virus

Rashifal

और पढ़ें