ਮਹਿਤਪੁਰ, 8 ਦਸੰਬਰ ਪੱਤਰਕਾਰ: ਦਲਵੀਰ ਸਿੰਘ ਕੂਨਰ
Thank you for reading this post, don't forget to subscribe!
ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਿਜਲੀ ਬਿੱਲ , ਸੀਡ ਬਿੱਲ 2025 ਅਤੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਸਾੜਨ ਦੇ ਰਾਸ਼ਟਰੀ ਪ੍ਰੋਗਰਾਮ ਤਹਿਤ ਮੰਡਲ ਦਫਤਰ ਪਾਵਰਕਾਮ ਮਹਿਤਪੁਰ ਦੇ ਗੇਟ ਅੱਗੇ ਕਿਸਾਨ–ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਮਾਰਚ ਦੀ ਅਗਵਾਈ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਮਨਜੀਤ ਸਿੰਘ ਜਮਰੂਹੀ, ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ, ਭਾਰੀ ਕਿਸਾਨ ਯੂਨੀਅਨ ਖਹਿਰਾ ਦੇ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਗੜ, ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸਤਨਾਮ ਸਿੰਘ ਲੋਗੜ, ਰਮਨਜੀਤ ਸਿੰਘ ਸਮਰਾ, ਅਤੇ ਭੱਠਾ ਵਰਕਰ ਯੂਨੀਅਨ ਦੇ ਸੁਨੀਲ ਕੁਮਾਰ ਨੇ ਕੀਤੀ।
ਸ਼ਹਿਰ ਵਿੱਚ ਰੋਸ ਜਾਹਰ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪਾਵਰਕਾਮ ਦਫਤਰ ਦੇ ਸਾਹਮਣੇ ਰੋਡ ‘ਤੇ ਬਿਜਲੀ ਬਿੱਲ 2025 ਅਤੇ ਲੇਬਰ ਕੋਡ ਦੀਆਂ ਕਾਲੀਆਂ ਕਾਪੀਆਂ ਸਾੜੀਆਂ।
ਬੁਲਾਰਿਆਂ ਨੇ ਕਿਹਾ:
ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਇਹ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ।
ਬਿਜਲੀ ਬਿੱਲ, ਲੇਬਰ ਕੋਡ ਅਤੇ ਹੋਰ ਬਿੱਲ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਅਤੇ ਲੋਕਾਂ ਦੇ ਘਰਾਂ ਵਿੱਚ ਹਨੇਰਾ ਭਰਨ ਲਈ ਲਾਗੂ ਕੀਤੇ ਜਾ ਰਹੇ ਹਨ।
ਚਿੱਪ ਵਾਲੇ ਮੀਟਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ।
ਜੇਕਰ ਬਿਜਲੀ ਸੋਧ ਬਿੱਲ 2025 ਅਤੇ ਲੇਬਰ ਕੋਡ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਬੁਲਾਰਿਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਸਰਕਾਰਾਂ ਕਿਸਾਨ–ਮਜ਼ਦੂਰਾਂ ਦਾ 2027 ਦੀਆਂ ਚੋਣਾਂ ਵਿੱਚ ਮੁਕਾਬਲਾ ਕਰਨ ਲਈ ਤਿਆਰ ਰਹਿਣ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ:
ਰਜਿੰਦਰ ਸਿੰਘ ਮੱਡ (ਕਿਰਤੀ ਕਿਸਾਨ ਯੂਨੀਅਨ), ਮਜ਼ਦੂਰ ਆਗੂ ਕਸ਼ਮੀਰ ਮੱਡਿਆਲਾ, ਇਸਤਰੀ ਜਾਗਰਤੀ ਮੰਚ ਦੀ ਅਨੀਤਾ ਸੰਧੂ, ਰਮੇਸ਼ ਸਿੰਘ ਮਾਨ, ਗੁਰਬਾਜ ਸਿੰਘ, ਅਵਤਾਰ ਸਿੰਘ ਤਾਰੀ, ਸਤਨਾਮ ਸਿੰਘ ਬਿੱਲੇ, ਗੁਰਜੰਟ ਸਿੰਘ, ਕਮਲਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਸ਼ਾਮਲ ਸਨ।
ਜਾਰੀ ਕਰਤਾ:
ਦਿਲਬਾਗ ਸਿੰਘ ਚੰਦੀ
ਜਿਲਾ ਸਕੱਤਰ, ਕੁੱਲ ਹਿੰਦ ਕਿਸਾਨ ਸਭਾ, ਜਲੰਧਰ
ਨੋਟ: ਗੁਰਵਿੰਦਰ ਸਿੰਘ ਪੱਡਾ ਅਤੇ ਨਕਿੰਦਰ ਸਿੰਘ ਦੇ ਨਾਮ ਵੀ ਪ੍ਰੋਗਰਾਮ ਵਿੱਚ ਸ਼ਾਮਲ ਮੰਨੇ ਗਏ ਹਨ।











