November 2, 2026 7:55 pm

ਡੀ ਐਸ ਪੀ ਸੁਖਪਾਲ ਸਿੰਘ ਨੇ ਸ਼ਾਹਕੋਟ ਵਿਖੇ ਚਾਰਜ ਸੰਭਾਲਿਆ  ਮਾੜੇ ਅਨਸਰਾਂ ਨੂੰ ਦਿੱਤੀ ਸਖ਼ਤ ਚਿਤਾਵਨੀ 

ਮਹਿਤਪੁਰ,02 ਦਸੰਬਰ (ਪੱਤਰਕਾਰ ਦਲਵੀਰ ਸਿੰਘ ਕੂਨਰ) ਨਕੋਦਰ ਤੋਂ ਤਬਦੀਲ ਹੋ ਆਏ ਮਾਣਯੋਗ ਡੀ ਐਸ ਪੀ ਸੁਖਪਾਲ ਸਿੰਘ ਨੇ ਸ਼ਾਹਕੋਟ ਵਿਖੇ ਬਤੌਰ ਡੀ ਐਸ ਪੀ ਵੱਲੋਂ ਚਾਰਜ ਸੰਭਾਲਿਆ ਲਿਆ ਹੈ। ਇਸ ਮੌਕੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਨਾਲ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ ਐਸ ਪੀ ਸੁਖਪਾਲ ਸਿੰਘ ਨੇ ਜਿਥੇ ਇਲਾਕੇ ਦੇ ਮਾੜੇ ਅਨਸਰਾਂ ਨੂੰ ਸਖਤ ਸ਼ਬਦਾਂ ਵਿੱਚ ਕਨੂੰਨ ਵਿਰੋਧੀ ਗਤੀਵਿਧੀਆਂ ਤੋਂ ਬਾਜ਼ ਆਉਣ ਲਈ ਚਿਤਾਵਨੀ ਦਿੱਤੀ ਉਥੇ ਡੀ ਐਸ ਪੀ ਵੱਲੋਂ ਪ੍ਰੈਸ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਹਾਲੀ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਰੋਡ ਤੇ ਨਜਾਇਜ਼ ਕਬਜ਼ੇ ਨਾ ਕੀਤੇ ਜਾਣ ਇਸ ਨਾਲ ਅਵਾਜਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁੰਡ ਅਨਸਰ,ਚੋਰ, ਅਤੇ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੋਜਵਾਨ ਨੂੰ ਖੇਡ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਰੰਭੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਨੂੰ ਪਿੰਡ ਪਿੰਡ ਕਰਵਾਉਣ ਅਤੇ ਸਫ਼ਲ ਬਣਾਉਣ ਲਈ ਇਲਾਕੇ ਦੇ ਮੋਹਤਬਰਾਂ ਸਮੇਤ ਪਬਲਿਕ ਨੂੰ ਵੀ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਲਈ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਸ ਮੌਕੇ ਤੇ ਮੌਜੂਦ ਪੱਤਰਕਾਰ ਭਾਈਚਾਰੇ ਵੱਲੋਂ ਵੀ ਪਬਲਿਕ ਦੀ ਭਲਾਈ ਲਈ ਪੁਲਿਸ ਨੂੰ ਬਣਦਾ ਸਹਿਯੋਗ ਦੇਣ ਲਈ ਮਾਣਯੋਗ ਡੀ ਐਸ ਪੀ ਨੂੰ ਵਿਸ਼ਵਾਸ ਦਿਵਾਇਆ।

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें