November 2, 2026 9:45 pm

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਹਿੰਦੂ ਧਰਮ ਕਦੇ ਵੀ ਨਹੀਂ ਉਤਾਰ ਸਕੇਗਾ : ਪੰਡਤ ਜਗਦੀਸ਼ ਲਾਲ

ਬ੍ਰਾਹਮਣ ਭਾਈਚਾਰੇ ਵੱਲੋਂ ਗੁਰੂ ਜੀ ਦੀ ਯਾਦ ’ਚ ਸਹਿਜ ਪਾਠ ਦੇ ਪਾਏ ਗਏ ਭੋਗ

Thank you for reading this post, don't forget to subscribe!

ਕੋਟਕਪੂਰਾ, 25 ਨਵੰਬਰ ( ) :- ਨੇੜਲੇ ਪਿੰਡ ਸੰਧਵਾਂ ਦੇ ਬ੍ਰਾਹਮਣ ਭਾਈਚਾਰੇ ਦਾ ਮੰਨਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖੀ ਹੱਕਾਂ ਦੇ ਰਖਵਾਲੇ ਸਨ ਅਤੇ ਉਹਨਾ ਨੂੰ ਕਿਸੇ ਖਾਸ ਸ਼੍ਰੇਣੀ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਗੁਰੂ ਜੀ ਦੀ ਸ਼ਹੀਦੀ ਦੇ 350 ਸਾਲਾ ਸ਼ਤਾਬਦੀ ਵਰੇ ਨੂੰ ਸਮਰਪਿਤ ਗੁਰਦਵਾਰਾ ਸਾਹਿਬ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ ਬ੍ਰਾਹਮਣ ਭਾਈਚਾਰੇ ਵਲੋਂ ਪਹਿਲਾਂ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਹੋਇਆ। ਅਰਦਾਸ ਬੇਨਤੀ ਤੋਂ ਬਾਅਦ ਪਵਿੱਤਰ ਹੁਕਮਨਾਮਾ ਲਿਆ ਗਿਆ। ਆਪਣੇ ਸੰਬੋਧਨ ਦੌਰਾਨ ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਅਮਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਜੀ ਦੀ ਵਿਲੱਖਣ ਸ਼ਹਾਦਤ ਬਾਰੇ ਕਿਸੇ ਸਾਜਿਸ਼ ਤਹਿਤ ਇਤਿਹਾਸ ਨੂੰ ਮਿਥਿਹਾਸ ਸਿੱਧ ਕਰਨ ਵਾਲੀਆਂ ਹਰਕਤਾਂ ਅਫਸੋਸਨਾਕ ਹਨ। ਬ੍ਰਾਹਮਣ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਪੰਡਤ ਜਗਦੀਸ਼ ਲਾਲ ਨੇ ਬ੍ਰਾਹਮਣ ਭਾਈਚਾਰੇ ਦੀਆਂ ਅਨੇਕਾਂ ਸ਼ਖਸ਼ੀਅਤਾਂ ਦੀ ਹਾਜਰੀ ਵਿੱਚ ਆਖਿਆ ਕਿ ਹਿੰਦੂ ਧਰਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਸਾਰੀ ਉਮਰ ਨਹੀਂ ਉਤਾਰ ਸਕਦਾ। ਉਹਨਾਂ ਮੰਨਿਆ ਕਿ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਛੁਟਿਆਉਣ ਅਤੇ ਘਟਾਉਣ ਦੀਆਂ ਸਾਜਿਸ਼ਾਂ ਬਰਦਾਸ਼ਤ ਤੋਂ ਬਾਹਰ ਹਨ। ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਨੇ ਆਖਿਆ ਕਿ ਗੁਰੂ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਤਾ ਸੀ, ਕਿਉਂਕਿ ਉਸ ਸਮੇਂ ਮੁਸਲਿਮ, ਈਸਾਈ, ਜੈਨੀ, ਬੋਧੀ ਜਾਂ ਪਾਰਸੀ ਅਰਥਾਤ ਕਿਸੇ ਵੀ ਧਰਮ ਦੇ ਨਾਗਰਿਕ ਮੱਦਦ ਲਈ ਗੁਰੂ ਦਰਬਾਰ ਪਹੁੰਚਦੇ ਤਾਂ ਗੁਰੂ ਜੀ ਨੇ ਉਹਨਾ ਦੇ ਧਰਮ ਦੀ ਰੱਖਿਆ ਖਾਤਰ ਸ਼ਹਾਦਤ ਦਾ ਜਾਮ ਪੀਣ ਤੋਂ ਇਨਕਾਰ ਨਹੀਂ ਕਰਨਾ ਸੀ। ਪੰਡਤ ਹਰਬੰਸ ਲਾਲ ਅਤੇ ਜਗਸੀਰ ਸ਼ਰਮਾ ਨੇ ਦੱਸਿਆ ਕਿ ਬ੍ਰਾਹਮਣ ਭਾਈਚਾਰੇ ਵਲੋਂ ਚਾਹ-ਪਾਣੀ ਅਤੇ ਪ੍ਰਸ਼ਾਦੇ ਦੇ ਲੰਗਰ ਦਾ ਵੀ ਬਕਾਇਦਾ ਪ੍ਰਬੰਧ ਕੀਤਾ ਗਿਆ ਸੀ। ਬ੍ਰਾਹਮਣ ਭਾਈਚਾਰੇ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਨ ਲਈ ਸਮਾਗਮ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਗਸੀਰ ਸਿੰਘ ਗਿੱਲ ਨੇ ਹਾਜਰੀ ਲਵਾਈ। ਇਸ ਮੌਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਰਪੰਚ, ਜਗਸੀਰ ਸਿੰਘ ਗਿੱਲ, ਗੁਰਟੇਕ ਸਿੰਘ ਪਰਮਾਰ, ਗੋਗੀ ਬਰਾੜ ਆਦਿ ਸਮੇਤ ਭਾਰੀ ਗਿਣਤੀ ਵਿੱਚ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।

और पढ़ें

Cricket Live Score

Corona Virus

Rashifal

और पढ़ें