November 2, 2026 11:45 pm

*ਡੀ.ਆਈ.ਜੀ. ਦਫ਼ਤਰ ਵਿਖੇ ਜਸਲੀਨ ਦਾ ਕੇਕ ਕੱਟ ਕੇ ਮਨਾਇਆ ਜਨਮਦਿਨ*

ਕੋਟਕਪੂਰਾ, 18 ਨਵੰਬਰ ( ਜਿਲ੍ਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ) :-

Thank you for reading this post, don't forget to subscribe!

ਕਲੱਬ ਦੇ ਸੀਨੀਅਰ ਮੈਂਬਰ ਵੀ.ਪੀ. ਸਿੰਘ ਦੀ ਬੇਟੀ ਦਾ ਜਨਮ ਦਿਨ ਡੀਆਈਜੀ. ਦਫਤਰ ਫਰੀਦਕੋਟ ਵਿਖੇ ਕੇਕ ਕੱਟ ਕੇ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਮਨਾਇਆ ਗਿਆ। ਡੀਆਈਜੀ ਮੈਡਮ ਨਿਲਾਂਬਰੀ ਜਗਦਲੇ ਨੇ ਜਦੋਂ ਜਨਮ ਦਿਨ ਵਾਲੀ ਬੇਟੀ ਨਾਲ ਗੱਲਬਾਤ ਕੀਤੀ ਤਾਂ ਬੇਟੀ ਜਸਲੀਨ ਕੌਰ ਨੇ ਆਖਿਆ ਕਿ ਉਹ ਆਈ.ਪੀ.ਐੱਸ. ਬਣਨਾ ਚਾਹੁੰਦੀ ਹੈ ਤੇ ਉਸ ਦੀ ਇੱਛਾ ਹੈ ਕਿ ਉਹ ਆਈ.ਪੀ.ਐਸ. ਬਣਨ ਤੋਂ ਬਾਅਦ ਲੋਕ ਸੇਵਾ ਨੂੰ ਜਿਆਦਾ ਮਹੱਤਤਾ ਦੇਵੇ। ਡੀਆਈਜੀ ਮੈਡਮ ਨੇ ਜਸਲੀਨ ਕੌਰ ਅਤੇ ਉਸ ਦੀ ਵੱਡੀ ਭੈਣ ਤਨਵੀਰ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਆਸ਼ੀਰਵਾਦ ਦੇਣ ਤੋਂ ਬਾਅਦ ਬੱਚੀਆਂ ਦੇ ਪਿਤਾ ਵੀ.ਪੀ. ਸਿੰਘ ਸਮੇਤ ਸਮੂਹ ਪੱਤਰਕਾਰਾਂ ਨੂੰ ਜਸਲੀਨ ਦੇ ਜਨਮ ਦਿਨ ਦੀ ਵਧਾਈ ਦਿੱਤੀ। ਕਲੱਬ ਵੱਲੋਂ ਡੀ.ਆਈ.ਜੀ. ਮੈਡਮ ਦਾ ਬਾਬਾ ਫਰੀਦ ਜੀ ਦੀ ਤਸਵੀਰ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਪ੍ਰੀਤ ਸਿੰਘ ਔਲਖ, ਸੁਖਚੈਨ ਸਿੰਘ ਜੀਵਨਵਾਲਾ, ਜਗਸੀਰ ਸਿੰਘ ਢਿੱਲੋਂ ਅਤੇ ਕਿਰਨਜੀਤ ਕੌਰ ਬਰਗਾੜੀ ਨੇ ਦੱਸਿਆ ਕਿ ਡੀਆਈਜੀ ਮੈਡਮ ਨੇ ਨਸ਼ਾ ਵਿਰੋਧੀ ਜਾਂ ਵਾਤਾਵਰਣ ਸਬੰਧੀ ਕੋਈ ਵੀ ਪੋ੍ਗਰਾਮ ਕਰਵਾਉਣ ਦਾ ਸੁਝਾਅ ਦਿੱਤਾ ਤਾਂ ਕਲੱਬ ਨੇ ਉਸ ਸੁਝਾਅ ਨੂੰ ਪ੍ਰਵਾਨ ਕਰਦਿਆਂ ਆਖਿਆ ਕਿ ਅਗਲੇ ਹਫਤੇ ਜਰੂਰ ਇਕ ਵੱਡਾ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਸ਼ਰਮਾ, ਰਾਜੂ ਕੰਡਾ, ਕਿ੍ਸ਼ਨ ਧੀਂਗੜਾ, ਰਮੇਸ਼ ਗਾਬਾ, ਸੋਨੂੰ ਮੌਂਗਾ, ਰਾਹੁਲ ਸਿੰਗਲਾ, ਕਿ੍ਸ਼ਨ ਕੁਮਾਰ ਅਤੇ ਜਗਸੀਰ ਸਿੰਘ ਬਰਗਾੜੀ ਆਦਿ ਵੀ ਹਾਜਰ ਸਨ।

और पढ़ें

Cricket Live Score

Corona Virus

Rashifal

और पढ़ें