November 2, 2026 10:34 pm

ਪੜ੍ਹਾਈ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

:ਕੋਟਕਪੂਰਾ/ਪੱਤਰਕਾਰ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਮਾਰ ਦੂਆ

Thank you for reading this post, don't forget to subscribe!

ਹੀਰਾ ਵੈਲਫੇਅਰ ਕੱਲਬ ਕੋਟਕਪੂਰਾ ਅਤੇ ਲਾਇੰਸ ਕੱਲਬ ਵਿਸ਼ਵਾਸ ਕੋਟਕਪੂਰਾ ਵੱਲੋਂ ਸਾਂਝੇ ਤੌਰ ‘ਤੇ ਪਿੰਡ ਵਾਦਰ ਜਟਾਣਾ ਦੇ ਸਰਕਾਰੀ ਸਕੂਲ ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਮਾਸਟਰ ਗੁਰਦੀਪ ਸਿੰਘ, ਮਾਤਾ ਭਗਵਾਨ ਕੌਰ ਅਤੇ ਰਤਿੰਦਰਪਾਲ ਬੰਟੀ ਸਰਾ ਦੀ ਯਾਦਗਾਰੀ ਨੂੰ ਸਮਰਪਿਤ ਸੀ।

ਸਮਾਰੋਹ ਦੌਰਾਨ, ਸਰਕਾਰੀ ਸਕੂਲ ਦੇ ਉਹਨਾਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ ਸਨ। ਕਲੱਬਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ।

ਇਸ ਮੌਕੇ ‘ਤੇ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ ਜੀ, ਰਜਿੰਦਰ ਸਰਾ, ਬਿੱਟਾ ਨਰੂਲਾ, ਬੰਸਤ ਕੁਮਾਰ, ਗੋਪਾਲ ਕ੍ਰਿਸ਼ਨ ਵੋਹਰਾ, ਸੁਰਿੰਦਰ ਸਿੰਘ ਛਿੰਦਾ ਰਾਮਗੜ੍ਹੀਆ, ਪ੍ਰੈਸ ਸਕੱਤਰ ਸੰਜੀਵ ਕੁਮਾਰ, ਜਰਨੈਲ ਸਿੰਘ ਮਾਨ, ਹਰਬੰਸ ਲਾਲ, ਭੀਮ ਭੁੱਲਰ, ਗੁਰਦੀਪ ਸਿੰਘ, ਵੀ ਪੀ ਸਿੰਘ, ਅਤੇ ਸਤਨਾਮ ਸਿੰਘ ਖੱਬੂ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਆਗੂਆਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖਣ ਦਾ ਪ੍ਰਣ ਲਿਆ।

और पढ़ें

Cricket Live Score

Corona Virus

Rashifal

और पढ़ें