November 2, 2026 9:38 pm

ਪੁਲਿਸ ਪ੍ਰਸ਼ਾਸਨ ਵਲੋਂ ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਵਿਖੇ ਕੌਮੀ ਏਕਤਾ ਦਿਵਸ ਮੌਕੇ ਸਮਾਗਮ ਕਰਵਾਇਆ 

ਐੱਨ. ਐੱਸ. ਐੱਸ. ਇਕਾਈ ਦੇ ਸਹਿਯੋਗ ਨਾਲ ਕਰਵਾਇਆ ਸੈਮੀਨਾਰ ਤੇ ਦੌੜ ਮੁਕਾਬਲਾ

Thank you for reading this post, don't forget to subscribe!

ਜੋਗਾ, 31 ਅਕਤੂਬਰ ( ਵਿਰੇੰਦਰਪਾਲ ਮੰਤਰੋ) – ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਐੱਸ. ਐੱਸ.ਪੀ. ਭਾਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਕੌਮੀ ਏਕਤਾ ਦਿਵਸ ਮੌਕੇ ਰਨ ਫਾਰ ਯੂਨਿਟੀ ਤਹਿਤ ਸੈਮੀਨਾਰ ਅਤੇ ਵਿਦਿਆਰਥੀਆਂ ਦੇ ਦੌੜ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਕੌਮੀ ਸੇਵਾ ਯੋਜਨਾ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਇਸ ਗਤੀਵਿਧੀ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਸਕੂਲ ਵਿਖੇ ਪਹੁੰਚਣ ਤੇ ਮਹਿਮਾਨਾਂ ਦਾ ਸਮੁੱਚੇ ਸਟਾਫ਼ ਵੱਲੋਂ ਸਕੂਲ ਮੁਖੀ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ । ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਇਸ ਮੌਕੇ ਕਰਵਾਏ ਸੈਮੀਨਾਰ ਨੂੰ ਥਾਣਾ ਜੋਗਾ ਦੇ ਮੁਖੀ ਸ੍ਰੀ ਗੁਰਮੇਲ ਸਿੰਘ (SI) ਅਤੇ ਸਕੂਲ ਮੁਖੀ ਸ਼੍ਰੀਮਤੀ ਰਾਜ ਕਮਲ ਨੇ ਸੰਬੋਧਨ ਕੀਤਾ । ਇਸ ਉਪਰੰਤ ਵਿਦਿਆਰਥੀਆਂ ਦੇ ਵੱਖ ਵੱਖ ਵਰਗਾਂ ਦੇ ਦੌੜ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦੌਰਾਨ ਸੈਕੰਡਰੀ ਵਰਗ ਵਿੱਚੋਂ ਮਨੀ ਸਿੰਘ ਬਾਰ੍ਹਵੀਂ, ਜਸ਼ਨਦੀਪ ਸਿੰਘ ਗਿਆਰ੍ਹਵੀਂ ਅਤੇ ਹੁਸਨਪ੍ਰੀਤ ਸਿੰਘ ਬਾਰ੍ਹਵੀਂ ਨੇ, ਹਾਈ ਵਰਗ ਵਿੱਚ ਅਰਮਾਨ ਸਿੰਘ ਨੌਵੀਂ, ਸਤਨਾਮ ਸਿੰਘ ਦਸਵੀਂ ਅਤੇ ਨਵਜੋਤ ਸਿੰਘ ਦਸਵੀਂ ਨੇ, ਮਿਡਲ ਵਰਗ ਵਿੱਚ ਸੋਨੂੰ ਰਾਮ ਅੱਠਵੀਂ, ਸ੍ਰੇਆਂਸ਼ ਸਿੰਘ ਛੇਵੀਂ ਅਤੇ ਮਨਜੋਤ ਸਿੰਘ ਅੱਠਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਥਾਣਾ ਮੁਖੀ, ਸਕੂਲ ਮੁਖੀ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਸਿੰਘ ਇੰਚਾਰਜ ਸਾਂਝ ਕੇਂਦਰ ਜੋਗਾ, ਬੇਅੰਤ ਕੌਰ ਸਾਂਝ ਕੇਂਦਰ ਜੋਗਾ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ ।

 

ਤਸਵੀਰ – ਕਾਮਰੇਡ ਜੰਗੀਰ ਸਿੰਘ ਜੋਗਾ ਸੈਕੰਡਰੀ ਸਕੂਲ ਲੜਕੇ ਜੋਗਾ ਵਿਖੇ ਏਕਤਾ ਦਿਵਸ ਮੌਕੇ ਸੰਬੋਧਨ ਕਰਦੇ ਥਾਣਾ ਮੁਖੀ ਜੋਗਾ ਗੁਰਮੇਲ ਸਿੰਘ ।

और पढ़ें

Cricket Live Score

Corona Virus

Rashifal

और पढ़ें