November 2, 2026 7:56 pm

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ*

37 ਸਕੂਲਾਂ ਦੇ 487 ਵਿਦਿਆਰਥੀਆਂ ਨੇ ਲਿਆ ਮੁਕਾਬਲਿਆਂ ਵਿੱਚ ਭਾਗ*

Thank you for reading this post, don't forget to subscribe!

 

ਕੋਟਕਪੂਰਾ, 30 ਅਕਤੂਬਰ ( ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ 2025 ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜ਼ਜ਼ ਕੋਟਕਪੂਰਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 37 ਸਕੂਲਾਂ ਦੇ 487 ਵਿਦਿਆਰਥੀਆਂ ਸਮੇਤ ਕੁੱਲ 545 ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਪੇਂਟਿੰਗ, ਰੰਗ ਭਰੋ, ਕੁਇਜ ਆਦਿ ਵੱਖ ਵੱਖ ਕਿਸਮ ਦੇ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਦੀ ਸ਼ੁਰੂਆਤ ਭੈਣ ਗੁਰਲੀਨ ਕੌਰ ਅਤੇ ਅਸ਼ਪ੍ਰੀਤ ਕੌਰ ਇਸਤਰੀ ਵਿੰਗ ਵੱਲੋਂ ਸ਼ਬਦ ਗਾਇਣ ਨਾਲ ਕੀਤੀ ਗਈ। ਵੀਰ ਜਗਮੋਹਨ ਸਿੰਘ ਖੇਤਰ ਸਕੱਤਰ ਵੱਲੋਂ ਜੀ ਆਇਆਂ ਕਿਹਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਕੁਇਜ਼ ਦੀ ਸੇਵਾ ਵੀ ਨਿਭਾਈ। ਇਸ ਸਮੇਂ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਏਕਮਜੋਤ ਕੌਰ ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ, ਦੂਜਾ ਹਸਰਤ ਕੌਰ ਦ ਬਲੂਮਿੰਗਡੇਲ ਸਕੂਲ ਕੋਟਕਪੂਰਾ, ਤੀਜਾ ਏਕਮਵੀਰ ਕੌਰ ਮੇਜ਼ਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਵਿਸ਼ੇਸ਼ ਸਥਾਨ ਅਰਸ਼ਜੋਤ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਪੰਜਗਰਾਈਂ ਕਲਾਂ ਮੁੰਡੇ ਅਤੇ ਏਕਮਪ੍ਰੀਤ ਕੌਰ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਨੇ ਹਾਸਿਲ ਕੀਤਾ ਅਤੇ ਦਸਤਾਰ ਮੁਕਾਬਲੇ ਸਬ ਜੂਨੀਅਰ ਵਰਗ ਵਿੱਚ ਪਹਿਲਾ ਅਰਮਾਨਪ੍ਰੀਤ ਸਿੰਘ ਐੱਚ.ਕੇ.ਐੱਸ. ਪਬਲਿਕ ਸਕੂਲ ਸਮਾਲਸਰ, ਦੂਜਾ ਰਵਿੰਦਰ ਸਿੰਘ, ਤੀਜਾ ਗੁਰਵੀਨ ਸਿੰਘ ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ ਅਤੇ ਵਿਸ਼ੇਸ਼ ਸਥਾਨ ਬਵਨੀਤ ਸਿੰਘ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ, ਜੂਨੀਅਰ ਵਰਗ ਵਿੱਚ ਪਹਿਲਾ ਨੂਰਦੀਪ ਸਿੰਘ ਦ ਬਲੂਮਿੰਗਡੇਲ ਸਕੂਲ ਕੋਟਕਪੂਰਾ, ਦੂਜਾ ਹਰਨੂਰ ਸਿੰਘ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਕੋਟਕਪੂਰਾ, ਤੀਜਾ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਅਤੇ ਵਿਸ਼ੇਸ਼ ਸਥਾਨ ਏਕਮਜੀਤ ਸਿੰਘ ਸਰਕਾਰੀ ਸੀਨੀ ਸੈਕੰ ਸਕੂਲ ਸਮਾਲਸਰ, ਦੁਮਾਲਾ ਸਜਾਉਣ ਮੁਕਾਬਲੇ ਵਿੱਚ ਪਹਿਲਾ ਇਮਾਨਤ ਕੌਰ ਸ.ਸ.ਸ. ਸਕੂਲ ਕੰਨਿਆ ਪੰਜਗਰਾਈਂ ਕਲਾਂ, ਦੂਜਾ ਪਵਨਪ੍ਰੀਤ ਕੌਰ ਸ.ਸ.ਸ. ਸਕੂਲ ਪੰਜਗਰਾਈਂ ਕਲਾਂ, ਤੀਜਾ ਗੁਰਸ਼ਾਨ ਸਿੰਘ ਭਾਈ ਕਿਸ਼ਨ ਸਿੰਘ ਸ.ਸ. ਸਕੂਲ ਸੰਧਵਾਂ ਅਤੇ ਵਿਸ਼ੇਸ਼ ਸਥਾਨ ਸਿਮਰਨਜੀਤ ਕੌਰ ਡਰੀਮਲੈਂਡ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਸੀਨੀਅਰ ਵਰਗ ਵਿੱਚ ਪਹਿਲਾ ਜਸਪ੍ਰੀਤ ਸਿੰਘ ਸਕੂਲ ਆਫ ਐਮੀਨੈਂਸ ਕੋਟਕਪੂਰਾ, ਦੂਜਾ ਗੁਰਜੋਤ ਸਿੰਘ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ, ਤੀਜਾ ਸੁਖਵੀਰ ਸਿੰਘ ਡਰੀਮਲੈਂਡ ਪਬਲਿਕ ਸਕੂਲ ਅਤੇ ਵਿਸ਼ੇਸ਼ ਸਥਾਨ ਜਸਕਰਨ ਸਿੰਘ ਗੁਰੂ ਨਾਨਕ ਮਿਸ਼ਨ ਸ.ਸ. ਸਕੂਲ ਕੋਟਕਪੂਰਾ, ਕੁਇਜ਼ ਮੁਕਾਬਲੇ ਵਿੱਚ ਪਹਿਲਾ ਅਰਸ਼ਦੀਪ ਸਿੰਘ ਅਤੇ ਜਸਮੀਤ ਕੌਰ ਮੇਜ਼ਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਦੂਜਾ, ਗੁਰਸੀਰਤ ਕੌਰ ਅਤੇ ਨਿੱਤਨੇਮ ਕੌਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ, ਤੀਜਾ ਪ੍ਰਭਜੋਤ ਕੌਰ ਅਤੇ ਅਭਿਜੋਤ ਕੌਰ ਗੁਰੂ ਨਾਨਕ ਮਿਸ਼ਨ ਸੀਨੀ. ਸੈਕੰ ਸਕੂਲ ਪੰਜਗਰਾਈਂ ਕਲਾਂ, ਰੰਗ ਭਰੋ ਮੁਕਾਬਲਾ ਜੂਨੀਅਰ ਵਰਗ ਪਹਿਲਾ ਰਸ਼ਮਿੰਦਰ ਕੌਰ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ, ਦੂਜਾ ਸ਼ਲਵੀ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਕੋਟਕਪੂਰਾ, ਤੀਜਾ ਵੰਸ਼ਿਕਾ ਦ ਬਲੂਮਿੰਗਡੇਲ ਸਕੂਲ ਅਤੇ ਵਿਸ਼ੇਸ਼ ਸਥਾਨ ਕੀਰਤ ਕੌਰ ਦ ਬਲੂਮਿੰਗ ਡੇਲ ਸਕੂਲ, ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਾਹਿਲਦੀਪ ਸਿੰਘ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਦੂਜਾ ਅਭੀਨੂਰ ਸਿੰਘ ਦਸਮੇਸ਼ ਗਲੋਬਲ ਕੋਟਕਪੂਰਾ, ਤੀਜਾ ਗੁਰਲੀਨ ਕੌਰ ਡੀ.ਏ.ਵੀ. ਪਬਲਿਕ ਸਕੂਲ ਅਤੇ ਵਿਸ਼ੇਸ਼ ਸਥਾਨ ਕਮਲਪ੍ਰੀਤ ਕੌਰ ਡਰੀਮਲੈਂਡ ਸਕੂਲ ਅਤੇ ਵਿਸ਼ੇਸ਼ ਸਥਾਨ ਸਯੰਕ ਸਰਕਾਰੀ ਹਾਈ ਸਕੂਲ ਸੁਰਗਾਪੁਰੀ। ਇਸ ਮੌਕੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ ਸੈਕੰਡਰੀ ਅਤੇ ਮਿਡਲ ਦੇ ਮੈਰਿਟ ਅਤੇ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਨੈਤਿਕ ਸਿੱਖਿਆ ਇਮਤਿਹਾਨ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਸਨਮਾਨ ਚਿੰਨ੍ਹ, ਸਕੂਲ ਬੈਗ, ਰਜਿਸਟਰ ਅਤੇ ਪੈੱਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੈਤਿਕ ਸਿੱਖਿਆ ਇਮਤਿਹਾਨ ਸਕੂਲ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਦਿਵਾਉਣ ਵਾਲੇ ਸਕੂਲਾਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਜੱਜਮੈਂਟ ਦੀ ਸੇਵਾ ਪਰਮਜੀਤ ਸਿੰਘ, ਪ੍ਰੀਤਇੰਦਰ ਸਿੰਘ ਸਿੰਘ ਅਤੇ ਮੈਡਮ ਰਵਨੀਤ ਕੌਰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਅਤੇ ਮਲਕੀਤ ਸਿੰਘ ਜੈਤੋ, ਮਲਕੀਤ ਸਿੰਘ ਬੰਬੀਹਾ ਭਾਈ ਸਿੰਘ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਡਾ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਅਤੇ ਹਰਪ੍ਰੀਤ ਸਿੰਘ ਐਕਜੀਕਿਊਟਵ ਡਾਇਰੈਕਟਰ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜ਼ਜ਼ ਕੋਟਕਪੂਰਾ ਨੇ ਨਿਭਾਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ ਆਰ ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਸੰਸਥਾ ਦੇ ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ ਨੇ ਵੀ ਇਹਨਾਂ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਚਮਕੌਰ ਸਿੰਘ ਅਤੇ ਹਰਿੰਦਰਪਾਲ ਸਿੰਘ ਨੇ ਸਟੇਜ ਸਕੱਤਰ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਪੁਸਤਕ ਪ੍ਰਦਰਸ਼ਨੀ ਗੁਰਵਿੰਦਰ ਸਿੰਘ ਸਿਵੀਆਂ ਵੱਲੋਂ ਲਾਈ ਗਈ। ਸਮੁੱਚਾ ਪ੍ਰੋਗਰਾਮ ਚੜ੍ਹਦੀਕਲਾ ਨਾਲ ਨੇਪਰੇ ਚਾੜਨ ਲਈ ਰਾਜਵੀਰ ਸਿੰਘ ਸੰਧਵਾਂ, ਮੰਦਰ ਸਿੰਘ, ਕੁਲਦੀਪ ਸਿੰਘ ਢਿੱਲਵਾਂ, ਅਮਨਪ੍ਰੀਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਬਸੰਤ ਸਿੰਘ, ਸੁਖਦੇਵ ਸਿੰਘ, ਸੰਦੀਪ ਕੌਰ, ਪਰਮਜੀਤ ਕੌਰ, ਬੇਅੰਤ ਕੌਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

—

और पढ़ें

Cricket Live Score

Corona Virus

Rashifal

और पढ़ें