Thank you for reading this post, don't forget to subscribe!
ਨਿਸ਼ਕਾਮ ਸੇਵਾ ਸੰਮਤੀ (ਰਜਿ.)(2003) ਕੋਟਕਪੂਰਾ ਵੱਲੋਂ 268ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਅੱਜ 5 ਅਕਤੂਬਰ 2025 (ਐਤਵਾਰ) ਨੂੰ ਅਗਰਵਾਲ ਭਵਨ, ਕੋਟਕਪੂਰਾ ਵਿੱਚ ਬਹੁਤ ਹੀ ਸ਼ਰਧਾ, ਭਾਵਨਾ ਤੇ ਨਿਸ਼ਕਾਮਤਾ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਸੰਸਥਾ ਦੇ ਅਡੋਲ ਸੇਵਾ ਸੰਕਲਪ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਜਜ਼ਬੇ ਦੀ ਜੀਵੰਤ ਝਲਕ ਰਿਹਾ।
ਸਮਾਗਮ ਦੀ ਸ਼ੁਰੂਆਤ ਪ੍ਰਭੂ ਨਾਮ ਸਿਮਰਨ ਨਾਲ ਹੋਈ, ਜਿਸ ਨਾਲ ਪੂਰਾ ਮਾਹੌਲ ਸ਼ਾਂਤੀ ਅਤੇ ਆਧਿਆਤਮਿਕ ਉਰਜਾ ਨਾਲ ਗੂੰਜ ਉਠਿਆ। ਸਮਾਗਮ ਦੀ ਅਗਵਾਈ ਸੰਮਤੀ ਦੇ ਸਰਪ੍ਰਸਤ ਸ੍ਰੀ ਯਸ਼ਪਾਲ ਅਗਰਵਾਲ ਜੀ ਅਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਨਿਸ਼ਕਾਮ ਸੇਵਾ ਸੰਮਤੀ ਪਿਛਲੇ 22 ਸਾਲਾਂ ਤੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ, ਸਿਰਫ ਆਪਣੇ ਮੈਂਬਰਾਂ ਦੇ ਦਿਲੀ ਯੋਗਦਾਨ ਨਾਲ ਕੋਟਕਪੂਰਾ, ਜੈਤੋ ਅਤੇ ਆਲੇ ਦੁਆਲੇ ਦੇ 17 ਪਿੰਡਾਂ ਵਿੱਚ ਰਹਿੰਦੀਆਂ ਲਗਭਗ 425 ਵਿਧਵਾ ਅਤੇ ਲੋੜਵੰਦ ਮਹਿਲਾਵਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਇਸ ਵਾਰ ਦੇ *ਮੁੱਖ ਮਹਿਮਾਨ ਸ੍ਰੀ ਗਗਨ ਸਚਦੇਵਾ ਜੀ*, ਲੈਕਚਰਾਰ, ਗਵਰਨਮੈਂਟ ਪੋਲਿਟੈਕਨਿਕ ਕਾਲਜ ਕੋਟਕਪੂਰਾ ਰਹੇ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ “ਨਿਸ਼ਕਾਮ ਸੇਵਾ ਸੰਮਤੀ” ਦਾ ਇਹ ਨਿਰਲੋਭ ਸੇਵਾ ਮਿਸ਼ਨ ਸਿਰਫ ਸਮਾਜਿਕ ਭਲਾਈ ਨਹੀਂ, ਸਗੋਂ ਆਤਮਿਕ ਉਤਥਾਨ ਦਾ ਜੀਵੰਤ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਵਿਧਵਾ ਮਹਿਲਾਵਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਮਨੁੱਖੀ ਧਰਮ ਹੈ। ਸ੍ਰੀ ਸਚਦੇਵਾ ਜੀ ਨੇ ਸੰਸਥਾ ਦੇ ਇਸ ਲਗਾਤਾਰ ਸੇਵਾ ਪ੍ਰਯਾਸ ਦੀ ਦਿਲੋਂ ਸਤਿਕਾਰ ਨਾਲ ਪ੍ਰਸ਼ੰਸਾ ਕੀਤੀ ਅਤੇ ਆਪਣੀ ਸ਼ਰਧਾ ਭਾਵ ਨਾਲ ਰਾਸ਼ੀ ਸੰਮਤੀ ਨੂੰ ਭੇਟ ਕੀਤੀ।
ਸੰਮਤੀ ਦੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਸਮਾਰੋਹ ਦੌਰਾਨ ਸੰਸਥਾ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰ ਲਾਭਪਾਤਰੀ ਦੀ ਚੋਣ ਪੂਰੀ ਪੜਤਾਲ, ਜਾਂਚ ਅਤੇ ਨਿਸ਼ਪੱਖਤਾ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਗਠਨ ਦਾ ਉਦੇਸ਼ ਸਿਰਫ ਰਾਸ਼ਨ ਵੰਡਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰ ਮਹਿਲਾ ਨੂੰ ਜੀਵਨ ਵਿੱਚ ਆਤਮਵਿਸ਼ਵਾਸ , ਸੁਰੱਖਿਆ ਅਤੇ ਸਵਾਲੰਭਨ ਦਾ ਅਹਿਸਾਸ ਹੋਵੇ।
ਸਰਪ੍ਰਸਤ ਸ੍ਰੀ ਯਸ਼ਪਾਲ ਅਗਰਵਾਲ ਜੀ ਨੇ ਆਪਣੇ ਗਹਿਰੇ ਆਧਿਆਤਮਿਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ “ਜਿੱਥੇ ਸੇਵਾ ਹੈ, ਓਥੇ ਹੀ ਪ੍ਰਭੂ ਦਾ ਅਸਲੀ ਨਿਵਾਸ ਹੈ।” ਉਨ੍ਹਾਂ ਨੇ ਕਿਹਾ ਕਿ ਨਿਸ਼ਕਾਮ ਸੇਵਾ ਮਨੁੱਖ ਦੇ ਜੀਵਨ ਦੀ ਸਭ ਤੋਂ ਉੱਚੀ ਸਾਧਨਾ ਹੈ, ਕਿਉਂਕਿ ਇਹ ਸਿਰਫ਼ ਲੋੜਵੰਦਾਂ ਦੀ ਮਦਦ ਨਹੀਂ, ਸਗੋਂ ਆਪਣੇ ਅੰਦਰਲੇ ਮਨ ਨੂੰ ਸ਼ਾਂਤੀ, ਸੰਤੁਸ਼ਟੀ ਅਤੇ ਆਤਮਿਕ ਉਤਥਾਨ ਦੇ ਰਾਹ ‘ਤੇ ਲੈ ਜਾਂਦੀ ਹੈ। ਸ੍ਰੀ ਅਗਰਵਾਲ ਜੀ ਨੇ ਜ਼ੋਰ ਦਿੱਤਾ ਕਿ ਜੇ ਮਨੁੱਖ ਸੱਚੀ ਨਿਭਾਵ ਨਾਲ ਸੇਵਾ ਦੇ ਰਾਹ ‘ਤੇ ਤੁਰ ਪਏ, ਤਾਂ ਉਹ ਪ੍ਰਭੂ ਦੀ ਸਭ ਤੋਂ ਵੱਡੀ ਕਿਰਪਾ ਦਾ ਹੱਕਦਾਰ ਬਣ ਜਾਂਦਾ ਹੈ।
ਸਮਾਰੋਹ ਦੌਰਾਨ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਮੁੱਖ ਮਹਿਮਾਨ ਸ੍ਰੀ ਗਗਨ ਸਚਦੇਵਾ ਜੀ ਨੂੰ ਸੰਮਤੀ ਦੀਆਂ ਤਾਜ਼ਾ ਗਤੀਵਿਧੀਆਂ ਅਤੇ ਆਉਣ ਵਾਲੇ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਸਮਾਰੋਹ ਦੌਰਾਨ ਚਾਹ-ਪਾਣੀ ਅਤੇ ਸੇਵਾਦਾਰਾਂ ਦੀ ਆਤਿਥੀ ਦੀ ਵਿਵਸਥਾ ਸ੍ਰੀ ਸੰਜੀਵ ਢੀਂਗਰਾ ਅਤੇ ਸ੍ਰੀ ਸੰਦੀਪ ਸਚਦੇਵਾ ਵੱਲੋਂ ਪੂਰੇ ਨਿਮਰ ਭਾਵ ਨਾਲ ਕੀਤੀ ਗਈ। ਸਮਾਰੋਹ ਦੇ ਅੰਤ ‘ਤੇ ਮੁੱਖ ਮਹਿਮਾਨ ਸ੍ਰੀ ਗਗਨ ਸਚਦੇਵਾ ਜੀ ਨੇ ਰਾਸ਼ਨ ਵੰਡਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ 425 ਵਿਧਵਾ ਅਤੇ ਜਰੂਰਤਮੰਦ ਮਹਿਲਾਵਾਂ ਤੱਕ ਸਹਾਇਤਾ ਪਹੁੰਚਾਉਣ ਲਈ ਨਿਕਲੀਆਂ।
ਇਸ ਮੌਕੇ ਤੇ ਕਈ ਪ੍ਰਸਿੱਧ ਵਿਅਕਤੀਆਂ ਜਿਵੇਂ ਕਿ ਸ੍ਰੀ ਯਸ਼ਪਾਲ ਅਗਰਵਾਲ ਜੀ, ਸ੍ਰੀ ਮਨੋਜ ਦਿਵੇਦੀ ਜੀ, ਕੈਸ਼ੀਅਰ ਸੋਮਨਾਥ ਗਰਗ ਤੇ ਰਾਜਿੰਦਰ ਗਰਗ, ਮੁਕੇਸ਼ ਜਿੰਦਲ , ਸੰਜੀਵ ਢੀਂਗਰਾ , ਜਸਵਿੰਦਰ ਸਿੰਘ ‘ਢਿਲਵਾਂ ‘ , ਸੁਬਾਸ਼ ਚੰਦਰ , ਸੁਬਾਸ਼ ਮਿੱਤਲ, ਕੁਲਭੂਸ਼ਨ ਕੌੜਾ, ਮਨਮੋਹਨ ਸਿੰਘ ਚਾਵਲਾ , ਸੁਰਿੰਦਰ ਕੁਮਾਰ ਮਨਚੰਦਾ , ਡਾਕਟਰ ਬਿਲਵਾ ਮੰਗਲ , ਬੁੱਤ ਸਿੰਘ ਪੁਰਬਾ, ਧਨਿਜਿੰਦਰ ਸਿੰਘ ਬਰਾੜ ‘ਢਿਲਵਾਂ ‘ , ਦਰਸ਼ਨ ਗੋਇਲ , ਰਾਜਿੰਦਰ ਕੁਮਾਰ , ਕ੍ਰਿਸ਼ਨ ਮੁਨੀਮ , ਇਕਬਾਲ ਸਿੰਘ ਮੱਲਣ’ , ਸੰਦੀਪ ਸਚਦੇਵਾ ਹੋਰ ਕਈ ਸੇਵਾਦਾਰ ਮੌਜੂਦ ਰਹੇ। ਉਨ੍ਹਾਂ ਦੀ ਸੇਵਾ ਤੇ ਸਮਰਪਣ ਨੇ ਇਸ ਪਵਿੱਤਰ ਯਤਨ ਨੂੰ ਹੋਰ ਭਾਵਪੂਰਣ ਬਣਾਇਆ।
ਸਮਾਰੋਹ ਦੇ ਸਮਾਪਨ ‘ਤੇ ਸਰਪ੍ਰਸਤ ਸ੍ਰੀ ਯਸ਼ਪਾਲ ਅਗਰਵਾਲ ਅਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਨੇ ਸਭ ਸੇਵਾਦਾਰਾਂ ਅਤੇ ਦਾਨੀ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਅਗਲਾ *269ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ 2 ਨਵੰਬਰ 2025 (ਐਤਵਾਰ)* ਨੂੰ ਅਗਰਵਾਲ ਭਵਨ, ਕੋਟਕਪੂਰਾ ਵਿੱਚ ਆਯੋਜਿਤ ਕੀਤਾ ਜਾਵੇਗਾ।











