November 2, 2026 10:44 pm

ਮੇਜਰ ਅਜਾਇਬ ਸਿੰਘ ਸਕੂਲ ਦੇ ਬੱਚਿਆਂ ਨੇ ਪਟਾਕੇ ਨਾ ਚਲਾਉਣ ਦਾ ਕੀਤਾ ਪ੍ਰਣ : ਮਹਿੰਦੀਰੱਤਾ*

 

Thank you for reading this post, don't forget to subscribe!

*ਭਾਈ ਘਨੱਈਆ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ*

 

ਕੋਟਕਪੂਰਾ, 8 ਅਕਤੂਬਰ ( ) :- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੇ ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਦੇ ਸਹਿਯੋਗ ਨਾਲ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਾਤਾਵਰਣ ਦੀ ਸ਼ੁੱਧਤਾ ਕਿਉਂ ਜਰੂਰੀ, ਵਿਸ਼ੇ ’ਤੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਸਮਝਾਇਆ ਕਿ ਅੱਜ ਵਾਤਾਵਰਣ ਨੂੰ ਪਲੀਤ ਕਰਨ ਨਾਲ ਅਸੀਂ ਆਉਣ ਵਾਲੀ ਨਵੀਂ ਪੀੜੀ ਲਈ ਮੁਸੀਬਤਾਂ ਪੈਦਾ ਕਰ ਰਹੇ ਹਾਂ। ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਦੌਰਾਨ ਉਹਨਾ ਦੱਸਿਆ ਕਿ ਸੁਸਾਇਟੀ ਵੱਲੋਂ ਦਰਿਆਵਾਂ, ਜੰਗਲਾਂ, ਜਲਗਾਹਾਂ, ਜਲਵਾਯੂ ਪਰਿਵਰਤਨ, ਸ਼ੋਰ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਸਮੇਤ ਰੇਹਾਂ ਅਤੇ ਸਪਰੇਆਂ ਬਾਰੇ ਲੋਕਾਂ ਨੂੰ ਸਾਵਧਾਨ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ (ਏ.ਕਿਊ.ਆਈ.) 50 ਤੋਂ ਹੇਠਾਂ ਹੋਣਾ ਚਾਹੀਦਾ ਹੈ ਪਰ ਪੰਜਾਬ ਵਿੱਚ ਏਅਰ ਕੁਆਲਟੀ ਇੰਡੈਕਸ ਅਕਸਰ 100 ਤੋਂ ਉਪਰ ਹੀ ਰਹਿੰਦਾ ਹੈ, ਨਵੰਬਰ ਮਹੀਨੇ ਅਰਥਾਤ ਤਿਉਹਾਰਾਂ ਦੇ ਦਿਨਾ ਵਿੱਚ ਇਹ ਪੈਮਾਨਾ 500 ਵੀ ਪਾਰ ਕਰ ਜਾਂਦਾ ਹੈ। ਫੈਕਟਰੀਆਂ, ਵਾਹਨਾ, ਕੂੜੇ ਦੇ ਢੇਰ, ਝੋਨੇ ਦੀ ਪਰਾਲੀ ਨੂੰ ਲੱਗਦੀਆਂ ਅੱਗਾਂ ਦਾ ਧੂੰਆਂ, ਪਟਾਕੇ ਅਤੇ ਆਤਿਸ਼ਬਾਜੀ ਆਦਿ ਇਸ ਦੇ ਮੁੱਖ ਕਾਰਨ ਹਨ। ਗੁਰਿੰਦਰ ਸਿੰਘ ਨੇ ਹੈਰਾਨੀ ਪ੍ਰਗਟਾਈ ਕਿ ਕੁਦਰਤ ਨਾਲ ਖਿਲਵਾੜ ਕਰਕੇ ਅਸੀਂ ਆਪਣੇ ਕਮਰੇ ਦੀ ਹਵਾ ਸ਼ੁੱਧ ਕਰਨ ਲਈ ਬਿਜਲੀ ਦੇ ਉਪਕਰਨ (ਏਅਰ ਪਿਊਰੀਫਾਈ) ਦੇ ਆਸਰੇ ਨਕਲੀ ਆਕਸੀਜਨ ਪੈਦਾ ਕਰਨ ਦੀ ਗਲਤਫਹਿਮੀ ਵਿੱਚ ਹਾਂ। ਉਹਨਾ ਆਖਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਡੇ ਕੁਦਰਤੀ ਸਰੋਤ ਬਚਾਉਣ ਦਾ ਹੰਭਲਾ ਮਾਰਨਾ ਪਵੇਗਾ, ਕਿਉਂਕਿ ਸਤਲੁਜ, ਬਿਆਸ ਅਤੇ ਘੱਗਰ ਦਰਿਆਵਾਂ ਵਿੱਚ ਪੈਣ ਵਾਲੇ ਪ੍ਰਦੂਸ਼ਿਤ ਪਾਣੀ ਨੂੰ ਸਖਤੀ ਨਾਲ ਰੋਕਣ ਦੀ ਜਰੂਰਤ ਹੈ, ਨਹੀਂ ਤਾਂ ਪੀਣ ਲਈ ਵਰਤੇ ਜਾਂਦੇ ਉਕਤ ਪਾਣੀ ਰਾਹੀਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ। ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੇ ਬੱਚਿਆਂ ਨੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ, ਵੱਧ ਤੋਂ ਵੱਧ ਰੁੱਖ ਲਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ। ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਡਾ ਸੁਖਚੈਨ ਸਿੰਘ ਬਰਾੜ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਵਾਤਾਵਰਣ ਦੀ ਸ਼ੁੱਧਤਾ ਲਈ ਇਸ ਤਰ੍ਹਾਂ ਦੇ ਯਤਨ ਹਰ ਸੰਸਥਾ ਅਤੇ ਜਥੇਬੰਦੀ ਨੂੰ ਕਰਨੇ ਚਾਹੀਦੇ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ। ਅੰਤ ਵਿੱਚ ਸਕੂਲ ਦਾ ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ ‘ਜਾਗਾਂਗੇ ਜਗਾਵਾਂਗੇ ਵਾਤਾਵਰਣ ਬਚਾਵਾਂਗੇ’ ਦੇ ਨਾਹਰਿਆਂ ਨਾਲ ਗੂੰਜ਼ ਉੱਠਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤਾਜਦੀਪ ਸਿੰਘ ਜੀਵਨਵਾਲਾ, ਵਰਿੰਦਰ ਪਾਲ ਸਿੰਘ ਅਰਨੇਜਾ ਆਦਿ ਵੀ ਹਾਜਰ ਸਨ।

और पढ़ें

Cricket Live Score

Corona Virus

Rashifal

और पढ़ें