November 2, 2026 10:29 pm

ਐਚ ਪੀ ਮਾਡਲ ਸਕੂਲ ਦੇ ਏਕਨੂਰ ਸਿੰਘ ਨੇ ਗੱਡੇ ਬੁਲੰਦੀ ਝੰਡੇ। 3000ਹਜਾ਼ਰ ਮੀਟਰ ਰੇਸ ਪਹਿਲੀ ਪੁਜੀਸ਼ਨ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਕੀਤਾ ਪ੍ਰਵੇਸ਼ 

 

Thank you for reading this post, don't forget to subscribe!

ਮਹਿਤਪੁਰ 11ਸਤੰਬਰ (ਦਲਵੀਰ ਸਿੰਘ ਕੂਨਰ)-ਮਹਿਤਪੁਰ ਇਲਾਕੇ ਦੇ ਨਾਮਵਰ ਐਸ ਪੀ ਮਾਡਲ ਸਕੂਲ ਸੰਗੋਵਾਲ ਦੇ ਵਿਦਿਆਰਥੀ ਏਕਨੂਰ ਸਿੰਘ ਨੇ ਪੰਜਾਬ ਸਕੂਲ ਖੇਡਾਂ ਦੇ ਜੋ਼ਨਲ ਐਥਲੈਟਿਕਸ ਮੀਟ ਵਿਚ ਅੰਡਰ 17 ਵਿਚ 3000 ਮੀਟਰ ਰੇਸ ਵਿਚ ਪਹਿਲੀ ਪੁਜੀਸ਼ਨ ਕਰਦੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਅੰਡਰ 19 ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀ ਗੋਰਵ ਨੇ ਡਿਸਕ ਥਰੋ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਹਰਜੀਤ ਸਿੰਘ ਅੰਡਰ19 ਹਾਈ ਜੰਪ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸ ਸਕੂਲ ਦੇ ਅਨਰਾਜ ਸਿੰਘ ਨੇ ਡਿਸਕ ਥਰੋ ਵਿਚ ਤੀਜੀ ਅਰਮਾਨ ਸਿੰਘ ਨੇ ਹੈਮਰ ਥਰੋ ਵਿਚ ਤੀਜੀ ਕਾਸ਼ ਦੀਪ ਸਿੰਘ ਨੇ ਸਾਟ ਪੁਟ ਵਿਚ ਤੀਜੀ ਪੁਜੀਸ਼ਨ ਹਾਸਲ ਕਰਕੇ ਨਾਮਣਾ ਖੱਟਿਆ। ਸਕੂਲ ਪ੍ਰੈਜ਼ੀਡੈਂਟ ਸਰਦਾਰ ਹਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਖੁਸ਼ੀ ਦੇ ਪਲ ਸਾਂਝੇ ਕੀਤੇ। ਖੇਡਾਂ ਵਿਚ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਇਨ੍ਹਾਂ ਖਿਡਾਰੀਆਂ ਨੂੰ ਜਿਥੇ ਸਕੂਲ ਮਨੈਜਮੈਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਇਨ੍ਹਾਂ ਬੱਚਿਆਂ ਦੇ ਕੋਚ ਪਰਮਿੰਦਰ ਸਿੰਘ ਅਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਗਈ।

और पढ़ें

Cricket Live Score

Corona Virus

Rashifal

और पढ़ें