November 2, 2026 11:14 pm

ਬੀਕੇਯੂ ਪੰਜਾਬ ਦੇ ਆਗੂ ਬਾਜਵਾ, ਤਜਿੰਦਰਪਾਲ ਵੱਲੋਂ ਐਮ ਐਲ ਏ ਨਕੋਦਰ ਦੇ ਕਿਸਾਨ ਆਗੂ ਨੂੰ ਬੋਲੇ ਸ਼ਬਦਾਂ ਦੀ ਸਖਤ ਨਿਖੇਦੀ –

ਰਿਪੋਰਟਰ ਦਲਵੀਰ ਸਿੰਘ

Thank you for reading this post, don't forget to subscribe!

ਮਹਿਤਪੁਰ 3 ਸਤੰਬਰ (ਦਲਵੀਰ ਸਿੰਘ ਕੂਨਰ) ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਕਿਸਾਨ ਆਗੂ ਨੂੰ ਬੋਲੇ ਸ਼ਬਦਾਂ ਅਤੇ ਪੱਗ ਬਾਬਤ ਕੀਤੀ ਟਿੱਪਣੀ ਅਤੇ ਕਿਸਾਨ ਆਗੂ ਨੂੰ ਵਰਤੇ ਅਪਸ਼ਬਦਾਂ ਦੀ ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਤੇ ਤਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਸਖਤ ਸ਼ਬਦਾਂ ਦੀ ਨਿਖੇਦੀ ਕਰਦਿਆਂ ਕਿਹਾ ਕਿ ਅਸੀਂ ਔਰਤ ਦੀ ਕਦਰ ਕਰਦੇ ਹਾਂ ਪਰ ਮਾਨਯੋਗ ਨਕੋਦਰ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਬਜ਼ੁਰਗ ਕਿਸਾਨ ਆਗੂ ਨੂੰ ਵਰਤੇ ਸ਼ਬਦ ਕਿਸੇ ਪਾਸੇ ਤੋਂ ਯੋਗ ਨਹੀਂ ਹਨ। ਉਹਨਾਂ ਕਿਹਾ ਬੀਬੀ ਮਾਨ ਵੱਲੋਂ ਬਜ਼ੁਰਗ ਕਿਸਾਨ ਆਗੂ ਦੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ ਗਿਆ। ਬਾਜਵਾ ਅਤੇ ਸਿੱਧੂ ਨੇ ਕਿਹਾ ਕਿ ਬੀਬੀ ਮਾਨ ਨੂੰ ਸਾਰਿਆਂ ਦੇ ਮਾਨ ਸਨਮਾਨ ਦੀ ਕਦਰ ਕਰਨੀ ਚਾਹੀਦੀ ਹੈ। ਉਹ ਲੋਕਾਂ ਵੱਲੋਂ ਚੁਣੇ ਗਏ ਲੋਕਾਂ ਦੇ ਵਿਧਾਇਕ ਹਨ ਅਤੇ ਲੋਕਾਂ ਨੂੰ ਸੰਵਿਧਾਨਿਕ ਹੱਕ ਹੈ ਕਿ ਉਹ ਆਪਣੇ ਸਵਾਲ ਚੁਣੇ ਹੋਏ ਨੁਮਾਇੰਦੇ ਅੱਗੇ ਰੱਖੇ । ਇਹ ਬਜ਼ੁਰਗ ਕਿਸਾਨ ਆਗੂ ਵੱਲੋਂ ਕੀਤਾ ਗਿਆ। ਜਿਸ ਦਾ ਜਵਾਬ ਬੀਬੀ ਮਾਨ ਵੱਲੋਂ ਸੰਤੁਸ਼ਟੀ ਜਨਕ ਦੇਨ ਦੀ ਬਜਾਏ ਬਜ਼ੁਰਗ ਕਿਸਾਨ ਆਗੂ ਨੂੰ ਇੱਥੋਂ ਚਲੋ ਚਲੋ ਅਤੇ ਹੋਰ ਜਗਹਾ ਲੀਡਰੀ ਆ ਚਮਕਾਉਣ ਦਾ ਕਹਿਣਾ ਅਤੇ ਦੱਸਣਾ ਕਿ ਉਹਨਾਂ ਵੱਲੋਂ 5 ਕਰੋੜ ਬਨ ਤੇ ਲਗਾਇਆ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪੈਸਾ ਜਨਤਾ ਦਾ ਹੈ ਜੇਕਰ ਕਿਸੇ ਵਿਧਾਇਕ ਵੱਲੋਂ ਜਨਤਾ ਤੇ ਲਗਾਇਆ ਹੈ ਤਾਂ ਕੋਈ ਅਹਿਸਾਨ ਨਹੀਂ ਕੀਤਾ ।ਉਹਨਾਂ ਕਿਹਾ ਕਿ ਬੀਬੀ ਮਾਨ ਨੂੰ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਸੱਭਿਅਕ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਮਾਨ ਵੱਲੋਂ ਵਰਤੇ ਸ਼ਬਦਾਂ ਨਾਲ ਕਿਸਾਨਾਂ ਅਤੇ ਕਿਸਾਨ ਆਗੂਆਂ ਦੇ ਦਿਲਾਂ ਤੇ ਗਹਿਰੀ ਚੋਟ ਪੁੱਜੀ ਹੈ। ਇਸ ਦੀ ਬੀਕੇਯੂ ਪੰਜਾਬ ਇਸ ਵਿਵਹਾਰ ਲਈ ਆਮ ਆਦਮੀ ਪਾਰਟੀ ਦੀ ਨਕੋਦਰ ਵਿਧਾਇਕਾਂ ਵੱਲੋਂ ਵਰਤੇ ਅਪਸ਼ਬਦਾਂ ਦੀ ਸਖਤ ਸ਼ਬਦਾਂ ਦੀ ਨਿੰਦਾ ਕਰਦੀ ਹੈ

और पढ़ें

Cricket Live Score

Corona Virus

Rashifal

और पढ़ें