ਜਿਲਾ ਫਰੀਦਕੋਟ ਰਿਪੋਰਟਰ ਰਜਿੰਦਰ ਕੁਮਾਰ ਅਸ਼ੋਕ ਕੁਮਾਰ
Thank you for reading this post, don't forget to subscribe!ਅੱਜ ਕੋਟਕਪੂਰਾ ਮੰਡਲ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖਾਂ ਵਾਲਾ ਰੋਡ ਸਥਿਤ ਬਾਬਾ ਸਾਹਿਬ ਸ੍ਰੀ ਭੀਮ ਰਾਓ ਅੰਬੇਦਕਰ ਜੀ ਪਾਰਕ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਮੰਡਲ ਪ੍ਰਧਾਨ ਸ੍ਰੀ ਕ੍ਰਿਸ਼ਨ ਨਾਰੰਗ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਜੀਵਨੀ ਬਾਰੇ ਵਿਸਥਾਰ ਵਿੱਚ ਦੱਸਿਆ। ਬੁਲਾਰਿਆਂ ਵਿੱਚ ਮਾਸਟਰ ਹਰਬੰਸ ਲਾਲ ਸ਼ਰਮਾ ਪਾਰਟੀ ਦੇ ਬਾਬਾ ਬੋਹੜ, ਸਰਦਾਰ ਕਰਤਾਰ ਸਿੰਘ ਸਿੱਖਾਂ ਵਾਲਾ, ਭੈਣ ਸ੍ਰੀਮਤੀ ਸੁਨੀਤਾ ਗਰਗ, ਸ੍ਰੀ ਅੰਮ੍ਰਿਤ ਲਾਲ ਸ਼ਰਮਾ ਸਾਬਕਾ ਸਰਪੰਚ ਪਿੰਡ ਬ੍ਰਹਮਣਵਾਲਾ ਅਤੇ ਜ਼ਿਲ੍ਾ ਪ੍ਰਧਾਨ ਬੁੱਧੀਜੀਵੀ ਸੈਲ ਭਾਰਤੀ ਜਨਤਾ ਪਾਰਟੀ, ਸ਼੍ਰੀ ਹਰਦੀਪ ਸ਼ਰਮਾ ਕੋਆਰਡੀਨੇਟਰ ਕਿਸਾਨ ਮੋਰਚਾ ਪੰਜਾਬ ਆਦੀ ਸ਼ਾਮਿਲ ਸਨ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਦੇ ਬੋਲ ਅਰਪਿਤ ਕੀਤੇ। ਬਾਅਦ ਵਿੱਚ ਕੋਟਕਪੂਰਾ ਮੰਡਲ ਦੀ ਸਾਰੀ ਟੀਮ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਉੱਤੇ ਪੁਸ਼ਪ ਮਾਲਾ ਅਰਪਿਤ ਕੀਤੀਆਂ।

ਇਸ ਮੌਕੇ ਸਰਦਾਰ ਗਿੰਦਰ ਸਿੰਘ ਰੁਮਾਣਾ, ਮੰਡਲ ਦੇ ਜਨਰਲ ਸਕੱਤਰ ਸ੍ਰੀ ਸੋਨੂ ਸਿੰਘਲਾ ਜੀ, ਸ੍ਰੀ ਮਨਜੀਤ ਨੇਗੀ ਜੀ, ਆਨੰਦ ਭਾਰਤੀ ਜੀ, ਮਹਿੰਦਰ ਸਿੰਘ ਜੋੜਾ ਜੀ, ਅਮਰਨਾਥ ਬਿਰਲਾ ਜੀ, ਗੁਰ ਸਤਿੰਦਰ ਸਿੰਘ ਨਵੀ, ਰਾਜਨ ਨਾਰੰਗ ਜੀ, ਸ਼੍ਰੀ ਵਨੀਤ ਮਿੱਤਰ,ਸ੍ਰੀ ਰਾਮ ਅਵਤਾਰ ਜੀ, ਸੁਖਚੈਨ ਸਿੰਘ, ਸਤਪਾਲ ਸਿੰਘ, ਪੰਡਿਤ ਮਦਨ ਲਾਲ , ਗਗਨ ਸ਼ਰਮਾ, ਰਜਿੰਦਰ ਕੁਮਾਰ ਰਾਜੂ ਜੀ, ਚੰਦ ਸਿੰਘ ਪੱਪੀ, ਰਕੇਸ਼ ਗੋਇਲ ਜੀ ਅਤੇ ਅਨੇਕਾਂ ਹੋਰ ਸਾਥੀ ਹਾਜ਼ਰ ਹੋਏ।











