November 2, 2026 10:35 pm

ਸਾਵਣ ਝੰਡਾ ਸ਼ੋਭਾ ਯਾਤਰਾ ਨੂੰ ਲੈ ਕੇ ਅਹਿਮ ਮੀਟਿੰਗ, ਵਿਸ਼ਾਲ ਪੱਧਰ ‘ਤੇ ਕੱਢੀ ਜਾਵੇਗੀ ਸ਼ੋਭਾ ਯਾਤਰਾ

ਜਿਲਾਂ ਇੰਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਕੋਟਕਪੂਰਾ: ਸਾਵਣ ਮਹੀਨੇ ਦੌਰਾਨ ਕੱਢੀ ਜਾਣ ਵਾਲੀ ਵਿਸ਼ਾਲ ਸਾਵਣ ਝੰਡਾ ਸ਼ੋਭਾ ਯਾਤਰਾ ਨੂੰ ਲੈ ਕੇ ਅੱਜ ਸ੍ਰੀ ਦੁਰਗਾ ਮਾਤਾ ਮੰਦਰ ਦੇਵ ਸਥਾਨ ਵਿਖੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਦੁਰਗਾ ਮਾਤਾ ਮੰਦਰ ਦੇਵ ਸਥਾਨ, ਜੈ ਮਾਂ ਵੈਸ਼ਨੋ ਸੇਵਾ ਦਲ (ਬੱਚਾ ਐਂਡ ਪਾਰਟੀ) ਅਤੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।

 

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸਾਲ ਵੀ ਮਾਤਾ ਰਾਣੀ ਦੀ ਵਿਸ਼ਾਲ ਸਾਵਣ ਝੰਡਾ ਸ਼ੋਭਾ ਯਾਤਰਾ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਜਾਵੇਗੀ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਝਾਕੀਆਂ, ਭਜਨ-ਕੀਰਤਨ ਅਤੇ ਮਾਤਾ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਭਗਤੀਮਈ ਰੰਗ ਵਿੱਚ ਰੰਗਿਆ ਜਾਵੇਗਾ। ਇਸ ਮੌਕੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ।

 

ਇਸ ਧਾਰਮਿਕ ਸਮਾਗਮ ਦੇ ਆਯੋਜਕਾਂ ਵਿੱਚ ਸ੍ਰੀ ਦੁਰਗਾ ਮਾਤਾ ਮੰਦਰ ਦੇਵ ਸਥਾਨ ਦੇ ਪ੍ਰਧਾਨ ਅਸ਼ੋਕ ਦਿਓੜਾ, ਕੈਸ਼ੀਅਰ ਰਜਿੰਦਰ ਕੱਕੜੀਆ, ਬੱਬੂ ਸ਼ਰਮਾ ਅਤੇ ਮੰਮੂ ਜੋਸ਼ੀ ਸ਼ਾਮਲ ਹਨ। ਇਸ ਤੋਂ ਇਲਾਵਾ ਜੈ ਮਾਂ ਵੈਸ਼ਨੋ ਸੇਵਾ ਦਲ (ਬੱਚਾ ਐਂਡ ਪਾਰਟੀ) ਵੱਲੋਂ ਪ੍ਰਧਾਨ ਜੌਨੀ ਕਾਮਰਾ, ਅੰਕੁਸ਼ ਕਾਮਰਾ, ਰਾਹੁਲ ਸ਼ਰਮਾ, ਜੀਤੂ ਜੈਦਿਕਾ, ਜੌਨੀ ਸ਼ਰਮਾ, ਹੈਪੀ ਨਾਰੰਗ, ਹਰਸ਼ਿਤ ਕਾਮਰਾ ਅਤੇ ਪਿਊਸ਼ ਅਰੋੜਾ ਵੀ ਪ੍ਰਬੰਧਾਂ ਦੀ ਅਗਵਾਈ ਕਰਨਗੇ।

 

ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਵਨ ਸ਼ੋਭਾ ਯਾਤਰਾ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਆਯੋਜਕਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ੋਭਾ ਯਾਤਰਾ ਨੂੰ ਯਾਦਗਾਰ ਅਤੇ ਭਵਿਆ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਧਾਰਮਿਕ ਏਕਤਾ, ਸੇਵਾ ਭਾਵਨਾ ਅਤੇ ਸਮਾਜਕ ਸਾਂਝ ਦਾ ਸੰਦੇਸ਼ ਵੀ ਦਿੱਤਾ ਗਿਆ।

और पढ़ें

Cricket Live Score

Corona Virus

Rashifal

और पढ़ें