ਜਿਲਾ ਇਨਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ
Thank you for reading this post, don't forget to subscribe!ਵਿਖੇ ਖੇਡੀ ਗਈ ਦੋ ਦਿਨੀ ਲੜਕੇ ਅਤੇ ਲੜਕੀਆਂ ਦੀ ਜੂਨੀਅਰ ਰਗਬੀ ਚੈਂਪੀਅਨਸ ਵਿਚ ਫਰੀਦਕੋਟ ਦੇ ਲੜਕੇ ਅਤੇ ਅੰਮ੍ਰਿਤਸਰ ਦੀ ਲੜਕੀਆਂ ਬਣੇ ਸਟੇਟ ਚੈਂਪੀਅਨ !
ਰਗਬੀ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਖਾਲਸਾ ਕਾਲਜ ਵਿਖੇ ਖੇਡੀ ਗਈ ਦੋ ਦਿਨੀ ਲੜਕੇ ਅਤੇ ਲੜਕੀਆਂ ਦੀ ਜੂਨੀਅਰ ਰਗਬੀ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਲੜਕਿਆ ਵਿੱਚ ਫਰੀਦਕੋਟ ਨੇ ਫਾਈਨਲ ਮੈਚ ਵਿੱਚ ਕਪੂਰਥਲੇ ਨੂੰ ਹਰਾ ਕੇ ਪਹਿਲਾ , ਕਪੂਰਥਲੇ ਨੇ ਦੂਸਰਾ ਜਦ ਕਿ ਅੰਮ੍ਰਿਤਸਰ ਨੇ ਸੰਗਰੂਰ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾ ਅੰਮ੍ਰਿਤਸਰ ਦੀਆਂ ਲੜਕੀਆਂ ਨੇ ਸੰਗਰੂਰ ਨੂੰ ਹਰਾ ਕੇ ਪਹਿਲਾਂ ਸੰਗਰੂਰ ਨੇ ਦੂਸਰਾ ਅਤੇ
ਫਰੀਦਕੋਟ ਨੇ ਬਠਿੰਡੇ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ! ਇਸ ਮੌਕੇ ਤੇ ਰਗਬੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚੋਂ ਖਿਡਾਰੀਆਂ ਦੀ ਸਿਲੈਕਸ਼ਨ ਕਰਕੇ ਕੈਂਪ ਲਾਇਆ ਜਾਏਗਾ ਤੇ ਕੈਂਪ ਵਿੱਚੋਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਨੈਸ਼ਨਲ ਲਈ ਸਿਲੈਕਸ਼ਨ ਕੀਤੀ ਜਾਏਗੀ ਉਹਨਾਂ ਨੇ ਦੱਸਿਆ ਕਿ ਹੈਦਰਾਬਾਦ ਵਿਖੇ ਰਗਬੀ ਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਜਾਏਗੀ! ਇਸ ਮੌਕੇ ਤੇ ਜੇਤੂ ਖਿਡਾਰੀ ਨੂੰ ਐਸੋਸੀਏਸ਼ਨ ਵੱਲੋਂ ਇਨਾਮ ਵੰਡੇ ਗਏ ਇਸ ਮੌਕੇ ਤੇ ਭਾਰਤ ਭੂਸ਼ਣ ਸਕੱਤਰ ਅਰਵਿੰਦਰ ਕੁਮਾਰ ਕਰਨ ਸਿੰਘ ਖਾਤੀ , ਗੁਰਦੀਪ ਸਿੰਘ , ਕੋਚ ਗਗਨਦੀਪ ਸਿੰਘ , ਰਜੀਵ ਅਰੋੜਾ, ਗੁਰਜਿੰਦਰ ਸਿੰਘ ਪ੍ਰਬਜੋਤ ਸਿੰਘ, ਅਨਮੋਲ ਸਿੰਘ ਬਰਾੜ, ਰਾਜ ਕੁਮਾਰ ਕੋਚਾਰ ਮੌਜੂਦ ਸਨ l











