November 2, 2026 8:51 pm

ਹੁਣ ਗੁਰੂਕੁਲ ਗਰੁੱਪ ਆਫ ਕਾਲਜਿਜ ਵਿਖੇ ਮਿਲੇਗੀ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ : ਢਿੱਲੋਂ*

ਤਜਰਬੇਕਾਰ ਸਟਾਫ ਅਤੇ ਸ਼ਾਨਦਾਰ ਆਧੁਨਿਕ ਲੈਬ ਦਾ ਵੀ ਸੁਚੱਜਾ ਪ੍ਰਬੰਧ : ਵਰਮਾ*

Thank you for reading this post, don't forget to subscribe!

ਕੋਟਕਪੂਰਾ, 3 ਦਸੰਬਰ ( ) :- ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੇਰੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਹਨਾ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹੁੰਦੇ ਸਨ ਪਰ ਅੱਜ ਪੰਜਾਬ ਵਿੱਚ ਦੂਜੇ ਰਾਜਾਂ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਆਦਿਕ ਅਧਿਕਾਰੀਆਂ ਦੀ ਬਹੁਤਾਤ ਹੈ। ਮੈਂ ਆਪਣੇ ਵਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ ਨਾਲ ਡਾਕਟਰ, ਡਿਫੈਂਸ ਅਫਸਰ, ਆਰਕੀਟੈਕਟ, ਨਾਟਾ, ਕਲੈਟ/ਜੱਜ ਟੇ੍ਰਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾ ਰਿਹਾ ਹਾਂ, ਕਿਉਂਕਿ ਮੇਰਾ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਾਲਾ ਕੰਪਲੈਕਸ ਲਗਭਗ 7 ਏਕੜ ਵਿੱਚ ਬਣਿਆ ਹੋਇਆ ਹੈ, ਜਿੱਥੇ ਉਕਤ ਕੋਰਸ ਆਰਾਮ ਨਾਲ ਕਰਵਾਏ ਜਾ ਸਕਦੇ ਹਨ। ਇਹ ਸੰਸਥਾ ਪੰਜਾਬ ਹੀ ਨਹੀਂ, ਬਲਕਿ ਐਨੇ ਖੁੱਲੇ ਚੌੜੇ ਖੇਤਰਫਲ ਵਿੱਚ ਉੱਤਰੀ ਭਾਰਤ ਦੀ ਇਹ ਪਹਿਲੀ ਸੰਸਥਾ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਵਿਨੋਦ ਵਰਮਾ ਨੇ ਆਖਿਆ ਕਿ ਦੇਸ਼ ਭਰ ਵਿੱਚ ਇਹ ਸੰਸਥਾ ਸਭ ਤੋਂ ਸਸਤੀ ਹੋਵੇਗੀ, ਇਸ ਵਿੱਚ ਪੜਾਈ ਦਾ ਮਿਆਰ ਉੱਚ ਪੱਧਰ ਦਾ ਹੋਵੇਗਾ, ਕਿਉਂਕਿ ਇਸ ਸੰਸਥਾ ਵਿੱਚ ਸ਼ਾਨਦਾਰ ਆਧੁਨਿਕ ਲੈਬ ਹੋਣਗੀਆਂ, ਜੋ ਕਿ ਹੋਰਨਾਂ ਕੋਚਿੰਗ ਸੈਂਟਰਾਂ ਵਿੱਚ ਨਹੀਂ ਹੁੰਦੀਆਂ। ਇਸ ਵਿੱਚ ਪੜਾਈ ਸ਼ਾਨਦਾਰ ਅਤੇ ਸੌਖੀ ਹੋਵੇਗੀ, ਕਿਉਂਕਿ ਕੋਚਿੰਗ ਦੇਣ ਲਈ ਬਹੁਤ ਹੀ ਤਜਰਬੇਕਾਰ ਅਤੇ ਕਾਬਲ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਨੇਜਿੰਗ ਡਾਇਰੈਕਟਰ ਹਰਪ੍ਰੀਤ ਸਿੰਘ ਬੱਬੂ ਸਮੇਤ ਹੋਰ ਸਟਾਫ ਵੀ ਹਾਜਰ ਸੀ।

और पढ़ें

Cricket Live Score

Corona Virus

Rashifal

और पढ़ें