November 2, 2026 8:48 pm

ਸ਼ਾਹਕੋਟ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀ ਵਾਰਦਾਤ ਕਰਨ ਵਾਲੇ ਗਿਰੋਹ ਦਾ 01 ਦੋਸ਼ੀ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ 01 ਨਜਾਇਜ਼ ਅਸਲਾ ਅਤੇ ਗੋਲੀ ਸਿੱਕਾ ਬਰਾਮਦ

ਦਫਤਰ ਸੀਨੀਅਰ ਪੁਲਿਸ ਕਪਤਾਨ

Thank you for reading this post, don't forget to subscribe!

26-9-2025, ਜਲੰਧਰ

(ਦਲਵੀਰ ਸਿੰਘ ਕੂਨਰ)

ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ:ਪੀ:ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸਰਬਜੀਤ ਸਿੰਘ ਰਾਏ PPS, ਪੁਲਿਸ ਕਪਤਾਨ(ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਉਕਾਂਰ ਸਿੰਘ ਬਰਾੜ, ਉਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 01 ਦੋਸ਼ੀ ਨੂੰ 01 ਨਜਾਇਜ਼ ਅਸਲੇ ਅਤੇ ਗੋਲੀ ਸਿੱਕਾ ਸਮੇਤ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ, ਪੀ, ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ-23-9-2025 ਨੂੰ ਵਕਤ ਕਰੀਬ 11 ਵਜੇ ਰਾਤ ਇੱਕ ਮੋਟਰਸਾਈਕਲ ਸਵਾਰ ਹੋ ਅਤੇ ਇੱਕ ਕੈਂਪਰ ਗੱਡੀ ਪਰ ਹੋਰ ਚਾਰ ਨਾਮਲੂਮ ਨੌਜਵਾਨ ਨੇ ਇੱਕ ਰਾਈਫਲ, ਪਿਸਤੌਲ, ਦਾਤਰ, ਚਾਕੂ ਆਦਿ ਹਥਿਆਰਾ ਦੀ ਨੋਕ ਤੇ ਨਿਰਮਾਨ ਅਧੀਨ ਜਾਮ ਨਗਰ, ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈਸ ਵੇਅ ਦੇ ਪੂਨੀਆ ਵਿਖੇ ਸਥਿਤ ਕੈਂਪ ਪਰ ਰਾਤ ਸਮੇਂ ਅਰਾਮ ਕਰ ਰਹੇ ਵਰਕਰਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਮੋਬਾਈਲ ਫੋਨ ਅਤੇ 12000 ਹਜ਼ਾਰ ਰੁਪਏ ਖੋਹ ਲਏ, ਇਸ ਲੁੱਟ ਖੋਹ ਦਾ ਵਿਰੋਧ ਕਰਨ ਸਮੇਂ ਤੇ ਰਾਈਫਲ ਵਾਲੇ ਵਿਅਕਤੀ ਨੇ ਐਕਸਪ੍ਰੈਸ ਵੇਅ ਵਿੱਚ ਅਰਥ ਵਰਕ ਦਾ ਕੰਮ ਕਰ ਰਹੀ ਸਹਾਰਨ ਕੰਸਟ੍ਰਕਸ਼ਨ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਝਾਤੇਲੀ ਥਾਣਾ ਸੁਰਪਾਲੀਆ ਜ਼ਿਲ੍ਹਾ ਜਲੰਧਰ ਦੇ ਰਾਈਫਲ ਨਾਲ ਫਾਇਰ ਮਾਰਿਆ,ਫਾਇਰ ਸੜਕ ਤੇ ਲੱਗਾ ਤੇ ਉਹ ਵਿਰੋਧ ਕਰਦਾ ਰਿਹਾ ਤਾਂ ਦੂਸਰਾ ਫਾਇਰ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਤਾਂ ਫਾਇਰ ਓਮ ਸਿੰਘ ਦੇ ਖੱਬੇ ਪਾਸੇ ਮੱਥੇ ਤੇ ਲੱਗਾ ਤਾਂ ਓਮ ਸਿੰਘ ਹੇਠਾ ਡਿੱਗ ਗਿਆ ਤਾਂ ਡਿੱਗੇ ਪਏ ਦੇ ਸਿਰ ਵਿੱਚ ਰਾਇਫਲ ਦੇ ਬੱਟ ਮਾਰੇ ਤੇ ਦੂਸਰੇ ਨੌਜਵਾਨਾਂ ਨੇ ਵੀ ਆਪਣੇ ਹਥਿਆਰਾਂ ਨਾਲ ਸੱਟਾਂ ਮਾਰੀਆਂ। ਉਹਨਾਂ ਨੂੰ ਪਤਾ ਲੱਗਾ ਹੈ ਕਿ ਰਾਇਫਲ ਵਾਲੇ ਦਾ ਨਾਮ ਸੰਦੀਪ ਸਿੰਘ ਉਰਫ ਸਿੱਪੀ ਪੁੱਤਰ ਕਰਨੈਲ ਸਿੰਘ ਵਾਸੀ ਤਲਵੰਡੀ ਨੌਅਬਾਦ ਜ਼ਿਲ੍ਹਾ ਲੁਧਿਆਣਾ, ਪਿਸਤੌਲ ਵਾਲੇ ਨੌਜਵਾਨ ਦਾ ਨਾਮ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ, ਦੂਸਰੇ ਪਿਸਤੌਲ ਵਾਲੇ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਮੰਗਲ ਸਿੰਘ ਮਿਆਣੀ ਥਾਣਾ ਲੋਹੀਆਂ, ਚਾਕੂ ਵਾਲੇ ਵਿਅਕਤੀ ਦਾ ਨਾਮ ਲਖਵਿੰਦਰ ਸਿੰਘ ਸਿੰਘ ਉਰਫ ਲੱਖੀ ਪੁੱਤਰ ਰਮੇਸ਼ ਸਿੰਘ ਵਾਸੀ ਚੱਕ ਪਿੱਪਲੀ ਥਾਣਾ ਲੋਹੀਆਂ ਅਤੇ ਦਾਤਰ ਵਾਲੇ ਦਾ ਨਾਮ ਮੋਟਾ ਹੈ ਜਿਸ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਏ ਐਸ ਆਈ ਅੰਗਰੇਜ਼ ਸਿੰਘ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ।

ਜੋ ਅੱਜ ਇਸ ਮੁਕੱਦਮਾ ਦੇ ਦੋਸ਼ੀ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਬਾਰੇ ਖੂਫੀਆ ਤੌਰ ਪਰ ਇਤਲਾਹ ਮਿਲੀ ਕਿ ਇਹ ਸਪਲੈਂਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਪਿੰਡ ਜਾਫਰਵਾਲ,ਕੌਹਾੜ ਕਲਾਂ ਦੇ ਏਰੀਆ ਵਿੱਚ ਘੁੰਮ ਰਿਹਾ ਹੈ।ਜਿਸ ਤੇ ਇਸ ਦੀ ਤਲਾਸ਼ ਦੀ ਵੱਖ ਵੱਖ ਟੀਮਾਂ ਵੱਲੋਂ ਕੌਹਾੜ ਕਲਾਂ ਦੇ ਏਰੀਆ ਵਿੱਚ ਸਰਚ ਸ਼ੁਰੂ ਕੀਤੀ ਤਾਂ ਪਿੰਡ ਜਾਫਰਵਾਲ ਦੇ ਨਜ਼ਦੀਕ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ਪਰ ਆ ਰਿਹਾ ਸੀ ਜਿਸ ਨੇ ਸਾਹਮਣੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣਾ ਮੋਟਰਸਾਈਕਲ ਲਿੰਗ ਰੋਡ ਰਾਹੀ ਪਿੰਡ ਕੋਹਾੜ ਕਲਾਂ ਵੱਲ ਨੂੰ ਭਜਾ ਲਿਆ। ਪੁਲਿਸ ਪਾਰਟੀ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਇਸ ਨੇ ਨਜ਼ਦੀਕ ਦਾਣਾ ਮੰਡੀ ਕੋਹਾੜ ਕਲਾਂ ਪੁੱਜ ਕੇ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਪਾਰਟੀ ਉਪਰ ਆਪਣੇ ਪਿਸਟਲ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਆਪਣੇ ਬਚਾਓ ਲਈ ਫਾਇਰ ਕੀਤਾ ਗਿਆ ਜੋ ਇਸ ਨੋਜਵਾਨ ਦੇ ਲੱਤ ਵਿੱਚ ਲੱਗਾ ਜਿਸ ਨਾਲ ਇਹ ਮੋਟਰਸਾਈਕਲ ਤੋਂ ਡਿੱਗ ਪਿਆ ਜਿਸ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਟਲ ਦੇਸੀ 32 ਬੋਰ ਤੇ 01ਜਿੰਦਾ ਲਈ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜਿਆ ਗਿਆ ਹੈ। ਮੌਕਾ ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ।

ਜੇਰੇ ਤਫਤੀਸ਼ ਮੁਕਦਮਾ ਨੰਬਰ 215ਮਿਤੀ24-9-2025 ਜੁਰਮ 109, 311, 315 BNS, 25/27-54-59Arms Act

ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ

ਗ੍ਰਿਫਤਾਰ ਦੋਸ਼ੀ ਦਾਂ ਨਾਮ ਪਤਾ-ਜੋਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ

ਬਾ੍ਮਦਗੀ(1) ਮੋਟਰਸਾਈਕਲ ਹੀਰੋ ਸਪਲੈਂਡਰ 2) ਇੱਕ ਪਿਸਟਲ ਦੇਸੀ 32 ਬੋਰ ,3) ਰੌਂਦ ਜਿੰਦਾ,ਖੋਲ

ਆਪਰਾਧਿਕ ਪਿਛੋਕੜ-

1-ਮੁੱਕਦਾਮਾ ਨੰਬਰ 69 ਮਿਤੀ 305-17ਅ/ਧ457,380,34 IPC ਥਾਣਾ ਮਹਿਤਪੁਰ

2/ਮੁਕੱਦਮਾ ਨੰਬਰ 64 ਮਿਤੀ 13 06:19ਅ/ਧ,3 ਮੁਕੱਦਮਾ ਨੰਬਰ 94 ਮਿਤੀ 13-08-19ਅ/ਧ/21-61-85 NDPS ACT ਥਾਣਾ ਲੋਹੀਆਂ/4/ਮੁਕੱਦਮਾ ਨੰਬਰ 73 ਮਿਤੀ 02-05-20-ਅ/ਧ-307,323,452,148,149 IPC ਧ, ਥਾਣਾ ਲੋਹੀਆਂ।

5/ਮੁਕੱਦਮਾ ਨੰਬਰ 44 ਮਿਤੀ 24-3-21-ਅ/ਧ 379 ,B,392,188,IPC,25,ARMS,ACT, ਥਾਣਾ ਸ਼ਾਹਕੋਟ।

8/ਮੁਕੱਦਮਾ ਨੰਬਰ 17 ਮਿਤੀ 16-02-23,ਅ/ਧ,22-61-85 ACT ਥਾਣਾ ਲੋਹੀਆਂ।

9/ਮੁਕੱਦਮਾ ਨੰਬਰ 56 ਮਿਤੀ 02-06-23-ਅ/ਧ 379-B,34 IPC ਥਾਣਾ ਲੋਹੀਆਂ

10/ਮੁਕੱਦਮਾ ਨੰਬਰ 57 ਮਿਤੀ 03-06-23 ਅ/ਧ 489-C IPC 25 ARMS ACT ਥਾਣਾ ਲੋਹੀਆਂ।

और पढ़ें

Cricket Live Score

Corona Virus

Rashifal

और पढ़ें