ਕੋਟਕਪੂਰਾ, 23 ਨਵੰਬਰ ( ਜਿਲਾ ਇਨਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ ) :- ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਪੰਜਾਬ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਮੂਹਿਕ ਸ਼ਾਦੀਆਂ ਦੇ ਕੀਤੇ 29ਵੇਂ ਸਮਾਰੋਹ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਤੌਰ ਮੁੱਖ ਮਹਿਮਾਨ ਪਹੁੰਚਣ ਦੀ ਬਜਾਇ ਉਹਨਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ, ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਓਐਸਡੀ ਸਾਧੂ ਰਾਮ ਕੁਸਲਾ ਨੇ ਹਾਜਰੀ ਲਵਾਉਂਦਿਆਂ ਸੰਸਥਾ ਦੇ ਉਕਤ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਦੇ ਅਖਤਿਆਰੀ ਕੋਟੇ ਵਿੱਚੋਂ ਇਕ ਲੱਖ ਰੁਪਿਆ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਹੁਣ ਚੋਥੇ ਸਾਲ ਵੀ ਉਹ ਲਗਾਤਾਰ ਇਕ ਲੱਖ ਰੁਪਏ ਦਾ ਯੋਗਦਾਨ ਪਾਉਂਦੇ ਆ ਰਹੇ ਹਨ। ਸੰਸਥਾ ਦੇ ਪ੍ਰਧਾਨ ਮਨਮੋਹਨ ਸ਼ਰਮਾ, ਜਨਰਲ ਸਕੱਤਰ ਮੰਗਾ ਰਾਮ ਗੋਠਵਾਲ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਸ ਵਾਰ 21 ਜਰੂਰਤਮੰਦ ਜੋੜਿਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਿੱਥੇ ਬਰਾਤੀਆਂ ਦੀ ਚੰਗੀ ਸੇਵਾ ਅਤੇ ਸ਼ਾਨਦਾਰ ਸੁਆਗਤ ਕੀਤਾ ਜਾਂਦਾ ਹੈ, ਉੱਥੇ ਸਾਰੀਆਂ ਲੜਕੀਆਂ ਨੂੰ ਨਿਤ ਵਰਤੋਂ ਵਾਲਾ ਸਮਾਨ ਦਾਜ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਆਨੰਦ ਕਾਰਜ ਦੀ ਰਸਮ ਭਾਈ ਹਰਨੇਕ ਸਿੰਘ ਭੱਟੀ ਦੇ ਭੁਝੰਗੀ ਜੱਥੇ ਵਲੋਂ ਨਿਭਾਈ ਗਈ, ਜਦਕਿ ਵਿਸ਼ੇਸ਼ ਮਹਿਮਾਨਾ ਦੇ ਤੌਰ ’ਤੇ ਡੀਐਸਪੀ ਸੰਜੀਵ ਕੁਮਾਰ, ਡਾ.ਮਨਜੀਤ ਸਿੰਘ ਢਿੱਲੋਂ, ਮਾ. ਹਰਬੰਸ ਲਾਲ ਸ਼ਰਮਾ, ਐਸਐਚਓ ਸੁਖਦਰਸ਼ਨ ਸ਼ਰਮਾ, ਮਨਪ੍ਰੀਤ ਸਿੰਘ ਸੇਖੋਂ, ਖੁਸ਼ਵਿੰਦਰ ਸਿੰਘ ਸਰਾਵਾਂ, ਯਸ਼ਪਾਲ ਅਗਰਵਾਲ, ਨਿਰਮਲਜੀਤ ਸ਼ਰਮਾ, ਗੰਗਾ ਰਾਮ ਮੈਨੇਜਰ, ਸ਼੍ਰੀਮਤੀ ਹੀਰਾਵੰਤੀ, ਸ਼੍ਰੀਮਤੀ ਮੁਖਤਿਆਰ ਕੌਰ ਆਦਿ ਨੇ ਸ਼ਿਰਕਤ ਕੀਤੀ। ਉਹਨਾ ਦੱਸਿਆ ਕਿ ਇਸ ਵਾਰ ਦਾ ਵਿਆਹ ਸਮਾਰੋਹ ਡਾ. ਮੱਘਰ ਸਿੰਘ ਸਲਾਹਕਾਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸੱਭਿਆਚਾਰਕ ਪੋ੍ਰਗਰਾਮ ਦੌਰਾਨ ਪੰਜਾਬੀ ਸਿੰਗਰ ਰਾਜੂ ਸਲੀਮ ਦੀ ਟੀਮ ਨੇ ਵਿਆਂਦੜ ਜੋੜਿਆਂ ਅਤੇ ਮੇਲੀਆਂ ਦਾ ਭਰਪੂਰ ਮਨੋਰੰਜਨ ਕੀਤਾ। ਸਮੂਹਿਕ ਸ਼ਾਦੀਆਂ ਦੇ ਇਸ ਸਮਾਰੋਹ ਦੌਰਾਨ ਉਪਰੋਕਤ ਤੋਂ ਇਲਾਵਾ ਵਿਵੇਕ ਕੁਮਾਰ, ਰਾਜਨ ਜੈਨ, ਡਾ. ਅਜੇ ਕੁਮਾਰ ਅਰੋੜਾ, ਹਰਮਿੰਦਰ ਸਿੰਘ ਸੇਖੋਂ, ਚਰਨਜੀਤ ਸਿੰਘ ਮਾਨ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਗੋਇਲ, ਪਰਮਜੀਤ ਸ਼ਰਮਾ, ਪਵਨ ਗਰਗ, ਗੁਰਮੀਤ ਸਿੰਘ ਆਦਿ ਸਮੇਤ ਪੱਤਰਕਾਰ ਭਾਈਚਾਰੇ ਦਾ ਵੀ ਭਰਪੂਰ ਸਹਿਯੋਗ ਰਿਹਾ।
Thank you for reading this post, don't forget to subscribe!










