*
Thank you for reading this post, don't forget to subscribe!*ਦਾਦੇ ਤੋਂ ਪੋਤੇ ਤੱਕ ਮੁਕੰਮਲ ਨਸ਼ਾ ਰਹਿਤ 100 ਪਰਿਵਾਰਾਂ ਦਾ ਹੋਵੇਗਾ ਸਨਮਾਨ*
ਕੋਟਕਪੂਰਾ, 3 ਨਵੰਬਰ (ਜਿਲਾ ਇਨਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ ) :– ਜੈਕਾਰਾ ਪਬਲਿਕ ਵੈਲਫੇਅਰ ਸੁਸਾਇਟੀ ਅਤੇ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕੰਮਲ ਨਸ਼ਾ ਰਹਿਤ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ‘ਕੰਚਨ ਕਾਇਆ ਐਵਾਰਡ-2’ ਇਸ ਵਾਰ 8 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 11:00 ਵਜੇ ਗੁਰਦਵਾਰਾ ਸਾਹਿਬ ਗੁਰੂ ਨਾਨਕ ਸਤਿਸੰਗ ਸਭਾ ਫੇਰੂਮਾਨ ਚੌਂਕ ਕੋਟਕਪੂਰਾ ਵਿਖੇ ਹੋਵੇਗਾ। ਸੁਸਾਇਟੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਉਕਤ ਪੋ੍ਗਰਾਮ ਵਿੱਚ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ, ਜਦਕਿ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ। ਉਹਨਾ ਦੱਸਿਆ ਕਿ ‘ਦਾਦੇ ਤੋਂ ਪੋਤੇ’ ਤੱਕ ਲਗਾਤਾਰ ਤਿੰਨ ਪੀੜੀਆਂ ਨਸ਼ਾ ਰਹਿਤ 100 ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਪੋ੍ਗਰਾਮ ਉਲੀਕਿਆ ਗਿਆ ਹੈ। ਉਹਨਾ ਦੱਸਿਆ ਕਿ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸਾਲ 2022 ਵਿੱਚ ਵੀ ‘ਕੰਚਨ ਕਾਇਆ ਐਵਾਰਡ’ ਨਾਲ 100 ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਸੀ ਤੇ ਉਸੇ ਲੜੀ ਨੂੰ ਅੱਗੇ ਤੋਰਦਿਆਂ 100 ਹੋਰ ਅਜਿਹੇ ‘ਦਾਦੇ ਤੋਂ ਪੋਤੇ’ ਤੱਕ ਮੁਕੰਮਲ ਨਸ਼ਾ ਰਹਿਤ ਪਰਿਵਾਰਾਂ ਦੀ ਚੋਣ ਕੀਤੀ ਗਈ ਹੈ। ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਨੂੰ ਸੱਦਾ ਪੱਤਰ ਸੌਂਪਣ ਉਪਰੰਤ ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ 5 ਨਵੰਬਰ ਦਿਨ ਬੁੱਧਵਾਰ ਨੂੰ ਨਿਕਲਣ ਵਾਲੇ ਨਗਰ ਕੀਰਤਨ ਦੌਰਾਨ 100 ਸੁਆਲ, ਸਹੀ ਜਵਾਬ ਦੇਣ ਵਾਲਿਆਂ ਨੂੰ 100 ਇਨਾਮ ਦੇਣ ਅਰਥਾਤ ਲਾਈਵ ਕੁਇਜ਼ ਵਾਲਾ ਪੋ੍ਗਰਾਮ ਇਸ ਵਾਰ ਵੀ ਜਾਰੀ ਰਹੇਗਾ।











