ਪੰਜਾਬ ਜਲੰਧਰ
ਬਲਾਕ ਮਹਿਤਪੁਰ ਵਿਚ ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਪ੍ਰਧਾਨ ਬੀਕੇਯੂ ਦੁਆਬਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਮਹਿਤਪੁਰ ਬਲਾਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰੋਸ ਵਜੋਂ 30 ਅਪ੍ਰੈਲ ਨੂੰ ਮਹਿਤਪੁਰ ਼ਬੀ ਡੀ ਪੀ ਉ ਦਫ਼ਤਰ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਸਰਕਾਰ ਵੱਲੋਂ ਗ਼ਲਤ ਫ਼ੈਸਲੇ ਕਰਨ ਸਰਪੰਚਾਂ ਪੰਚਾਂ ਅਤੇ ਲੋਕਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਸ਼ਾਹਕੋਟ ਜਾਂਣ ਵਾਸਤੇ ਕੋਈ ਸਾਧਨ ਨਹੀਂ ਹਨ ਸਰਕਾਰ ਜਾਂਣ ਬੁੱਝ ਕੇ ਲੋਕਾਂ ਨੂੰ ਪਰਸਾਨ ਕਰ ਰਹੀ ਹੈ ਮਹਿਤਪੁਰ ਏਰੀਆ ਪਛੜੀਆਂ ਹੋਇਆ ਹੈ ਦਰਿਆ ਦਾ ਏਰੀਆ ਹੋਣ ਕਾਰਨ ਲੋਕ ਬਹੁਤ ਗਰੀਬ ਹਨ ਨਿਕੰਮੀ ਸਰਕਾਰ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ਼ ਹੈ ਜੇ ਸਰਕਾਰ ਨੇ ਮਹਿਤਪੁਰ ਬਲਾਕ ਨੂੰ ਸ਼ਾਹਕੋਟ ਵਿਚ ਮਰਜ ਕਰਨ ਦਾ ਫੈਸਲਾ ਵਾਪਸ ਨਾ ਕੀਤਾ ਤਾਂ ਵੱਡੇ ਪੱਧਰ ਤੇ ਸਘੰਰਸ਼ ਕੀਤਾ ਜਾਵੇਗਾ ਇਸ ਦੀ ਜੁਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ 30 ਅਪ੍ਰੈਲ ਨੂੰ ਲੱਗਣ ਵਾਲਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਲਾ ਕੇ ਰੱਖ ਦੇਵੇਗਾ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਹ ਲੋਕ ਵਿਰੋਧੀ ਫ਼ੈਸਲਾ ਵਾਪਸ ਲਵੇ ਨਹੀਂ ਤਾਂ ਫ਼ਿਰ ਸਾਰੇ ਲੋਕ ਸਰਪੰਚ ਪੰਚ ਕਿਸਾਨ ਮਜ਼ਦੂਰ ਜਥੇਬੰਦੀਆਂ ਸਘੰਰਸ਼ ਲਈ ਮਜਬੂਰ ਹੋਵਣਗੇ ਇਸ ਦੀ ਜੁਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਮੌਕੇ ਤੇ ਹਾਜਰ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨਰਿੰਦਰ ਸਿੰਘ ਉਧੋਵਾਲ ਬਲਵੀਰ ਸਿੰਘ ਉਧੋਵਾਲ ਬੀਕੇਯੂ ਦੁਆਬਾ ਕੁਲਜੀਤ ਸਿੰਘ ਸਲੇਮਾ ਪਲਵਿੰਦਰ ਸਿੰਘ ਚੀਮਾ ਬੀਕੇਯੂ ਕਾਦੀਆ ਸੁਰਜੀਤ ਸਿੰਘ ਸਰਪੰਚ ਸਲੇਮਾ ਲਖਵੀਰ ਸਿੰਘ ਬੀਕੇਯੂ ਪੰਜਾਬ ਸੁਖਦੇਵ ਸਿੰਘ ਰੋਲੀ ਵਰਿੰਦਰ ਸਿੰਘ ਇਕਬਾਲ ਸਿੰਘ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਸਤਪਾਲ ਸਹੋਤਾ ਦਿਹਾਤੀ ਮਜ਼ਦੂਰ ਸਭਾ ਸਨਦੀਪ ਅਰੋੜਾ ਕੁਲ ਹਿੰਦ ਕਿਸਾਨ ਸਭਾ ਕਸ਼ਮੀਰ ਸਿੰਘ ਮਡਿਆਲਾ ਪੇਂਡੂ ਮਜ਼ਦੂਰ ਯੂਨੀਅਨ ਵਿਜੇ ਬਾਠ ਸੁਖਦੇਵ ਸਿੰਘ ਮਡਿਆਲਾ ਨੌਜਵਾਨ ਭਾਰਤ ਸਭਾ ਮੇਜ਼ਰ ਸਿੰਘ ਖੁਰਲਾ ਪੁਰ ਜਮਹੂਰੀ ਕਿਸਾਨ ਸਭਾ ਆਦਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜਰ ਸਨ











