ਜੈ ਬਾਬਾ ਰੀ। ਬਾਬਾ ਭਲੀ ਕਰੇ ।
ਅੱਜ ਮਿਤੀ 11 10 2025 ਸ੍ਰੀ ਬਾਬਾ ਰਾਮ ਦੇਵ ਜੀ ਸੇਵਾ ਸੰਘ ਵਲੋ ਸ਼੍ਰੀ ਬਾਬਾ ਰਾਮ ਦੇਵ ਜੀ ਦਾ ਵਿਸ਼ਾਲ ਜਾਗਰਣ ਹਰੀ ਨੌ ਰੋਡ ਕੋਟਕਪੂਰਾ ਵਿਖੇ ਕਰਵਾਇਆ ਗਿਆ। ਇਸ ਜਾਗਰਣ ਵਿਚ ਸਤਿਗੁਰੂ ਭੀਮ ਸੈਨ ਜੀ ਮਹਾਰਾਜ ਗੱਦੀ ਨਸ਼ੀਨ ਅਲਖ ਧਾਮ ਪਤਰਾ ਵਾਲੇ ਵਿਸ਼ੇਸ਼ ਤੌਰ ਤੇ ਪਹੋਚੇ। ਇਸ ਤੋਂ ਬਿਨਾਂ ਅਜੇ ਪਾਲ ਸਿੰਘ ਸੰਧੂ ਜੀ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਬਾਬਾ ਰਾਮ ਦੇਵ ਜੀ ਸੇਵਾ ਸੰਘ ਦੇ ਮੈਂਬਰ ਮੰਦਰ ਦਾਸ ਜੀ, ਸੋਨੂੰ ਜੀ, ਰੌਸ਼ਨ ਲਾਲ, ਸੋਮਨਾਥ ਜੀ, ਤਰਸੇਮ ਲਾਲ ਜੀ, ਅਤੇ ਮਹੇਸ਼ ਕੁਮਾਰ ਜੀ ਵਲੋ ਆਪਣੀ ਆਪਣੀ ਸੇਵਾ ਨਿਭਾਈ ਗਈ। ਇਸ ਜਾਗਰਣ ਵਿਚ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ। ਇਸ ਜਾਗਰਣ ਨੂੰ ਸੁਣਨ ਲਈ ਸਾਰੇ ਸ਼ਹਿਰ ਨਿਵਾਸੀ ਅਤੇ ਆਸ ਪਾਸ ਦੇ ਪਿੰਡਾਂ ਦੇ ਬਾਬਾ ਜੀ ਦੇ ਭਗਤ ਪਹੁਚੇ। ਇਸ ਤੋਂ ਬਿਨਾਂ ਬਠਿੰਡਾ ਤੋਂ ਬਾਬਾ ਰਾਮ ਦੇਵ ਜੀ ਦੇ ਭਗਤ ਸ਼੍ਰੀ ਗੁਰਚਰਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਹਿਬਾਨ ਵੀ ਉਚੇਚੇ ਤੋਰ ਤੇ ਹਾਜਿਰ ਹੋਏ। ਇਸ ਜਾਗਰਣ ਵਿਚ ਰਾਜਥਾਨ ਤੋ ਸੁਨਿਤਾ ਬਾਗੜੀ ਜੀ ਅਤੇ ਭਗਤ ਜਗਜੀਤ ਸਿੰਘ ਜੀ ਨੇ ਬਾਬਾ ਰਾਮ ਦੇਵ ਦੇ ਸੋਹਣੇ ਸੋਹਣੇ ਭਜਨ ਸੁਣਾ ਕੇ ਭਗਤਾ ਨੂੰ ਨਿਹਾਲ ਕੀਤਾ।











