November 2, 2026 4:57 pm

ਬਾਬਾ ਖੇਤਰਪਾਲ ਵੈਲਫੇਅਰ ਸੁਸਾਇਟੀ ਵੱਲੋਂ ਨਵੇਂ ਚੁਣੇ ਐਮ.ਸੀ. ਸਹਿਬਾਨ ਦਾ ਸਨਮਾਨ

ਕੋਟਕਪੂਰਾ, ਬਾਬਾ ਖੇਤਰਪਾਲ ਵੈਲਫੇਅਰ ਸੁਸਾਇਟੀ (ਰਜਿ.), ਕੋਟਕਪੂਰਾ ਵੱਲੋਂ ਸ਼ਹਿਰ ਦੇ ਨਵੇਂ ਚੁਣੇ ਗਏ ਐਮ.ਸੀ. ਸਹਿਬਾਨ ਦਾ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਸੁਤੰਤਰ ਜੋਸ਼ੀ ਜੀ, ਅਨੰਤਦੀਪ ਰੋਮਾ ਬਰਾੜ ਜੀ, ਸਿਮਰਨ ਵਿਰਦੀ ਜੀ, ਪ੍ਰਿੰਸ ਬਹਿਲ ਜੀ ਅਤੇ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਜੀ ਨੂੰ ਬਾਬਾ ਖੇਤਰਪਾਲ ਜੀ ਦੇ ਦਰਬਾਰ ਵਿੱਚ ਲੈ ਜਾ ਕੇ ਬਾਬਾ ਜੀ ਦਾ ਆਸ਼ੀਰਵਾਦ ਦਿਵਾਇਆ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

Thank you for reading this post, don't forget to subscribe!

 

ਸਮਾਗਮ ਦੌਰਾਨ ਸੁਸਾਇਟੀ ਦੇ ਮੈਂਬਰਾਂ ਨੇ ਬਾਬਾ ਖੇਤਰਪਾਲ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਨਵੇਂ ਚੁਣੇ ਗਏ ਜਨ-ਪ੍ਰਤਿਨਿਧੀਆਂ ਨੂੰ ਚੰਗੀ ਸਿਹਤ, ਤਰੱਕੀ, ਸੂਝ-ਬੂਝ ਅਤੇ ਲੋਕ ਸੇਵਾ ਦੀ ਭਾਵਨਾ ਬਖ਼ਸ਼ਣ। ਨਾਲ ਹੀ ਇਹ ਵੀ ਅਰਦਾਸ ਕੀਤੀ ਗਈ ਕਿ ਉਹ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਸ਼ਹਿਰ ਦੇ ਵਿਕਾਸ, ਭਲਾਈ ਦੇ ਕੰਮਾਂ ਅਤੇ ਸਰਬੱਤ ਦੇ ਭਲੇ ਲਈ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ,ਸੈਰੀ ਤਨੇਜਾ ਜੀ, ਮੀਤ ਪ੍ਰਧਾਨ **ਟੋਨੀ ਮੌਗਾ ਜੀ, ਖਜਾਨਚੀ ਬੋਬੀ ਕਟਾਰੀਆ ਜੀ, ਲੱਕੀ ਮਖੀਜਾ ਜੀ, ਵਿੱਕੀ ਨਰੂਲਾ ਜੀ, ਅਤੇ ,ਨੀਸ਼ੂ ਤਨੇਜਾ ਜੀ, ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਨਵੇਂ ਐਮ.ਸੀ. ਸਹਿਬਾਨ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।

ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਚੁਣੇ ਨੁਮਾਇੰਦੇ ਕੋਟਕਪੂਰਾ ਦੇ ਸਰਵਪੱਖੀ ਵਿਕਾਸ ਲਈ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।

ਅੰਤ ਵਿੱਚ ਸਭ ਨੇ ਬਾਬਾ ਖੇਤਰਪਾਲ ਜੀ ਅੱਗੇ ਅਰਦਾਸ ਕੀਤੀ ਕਿ ਉਹ ਆਪਣੀ ਮਿਹਰ ਭਰੀ ਨਿਗਾਹ ਸਾਰੇ ਸ਼ਹਿਰ ਵਾਸੀਆਂ ‘ਤੇ ਬਣਾਈ ਰੱਖਣ ਅਤੇ ਕੋਟਕਪੂਰਾ ਨੂੰ ਖੁਸ਼ਹਾਲੀ, ਏਕਤਾ ਅਤੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣ। ਜੈ ਬਾਬਾ ਖੇਤਰਪਾਲ ਜੀ।

और पढ़ें

Cricket Live Score

Corona Virus

Rashifal

और पढ़ें