November 2, 2026 8:07 pm

ਕੋਟਕਪੂਰਾ ਵਿੱਚ ਭਾਜਪਾ ਟਰੇਡ ਸੈੱਲ ਦੀ ਮੀਟਿੰਗ, ਨਵੀਂ ਇਕਾਈ ਦਾ ਗਠਨ

ਕੋਟਕਪੂਰਾ:ਜਿਲਾ ਇੰਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਅੱਜ ਕੋਟਕਪੂਰਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੌਰਵ ਕੱਕੜ ਦੇ ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ।

 

ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਟਰੇਡ ਸੈੱਲ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ, ਗਤੀਵਿਧੀਆਂ ਅਤੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਵੱਖ-ਵੱਖ ਵਰਗਾਂ ਦੇ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ।

 

ਮੀਟਿੰਗ ਦੌਰਾਨ ਕੋਟਕਪੂਰਾ ਟਰੇਡ ਸੈੱਲ ਦੀ ਨਵੀਂ ਇਕਾਈ ਦਾ ਵੀ ਗਠਨ ਕੀਤਾ ਗਿਆ, ਜਿਸ ਨਾਲ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਗਈ।

 

ਇਸ ਮੌਕੇ ਸ੍ਰੀ ਪਵਨ ਸ਼ਰਮਾ (ਜ਼ਿਲ੍ਹਾ ਮੀਤ ਪ੍ਰਧਾਨ), ਅਭੀਸ਼ੇਕ ਸ਼ਰਮਾ, ਸੰਦੀਪ ਸ਼ਰਮਾ (ਟੋਨੀ), ਜੈਤੋ ਸਟੇਟ ਮੈਂਬਰ, ਡਾ. ਬਲਵਿੰਦਰ ਸਿੰਘ ਬਰਗਾੜੀ, ਮਨੀਸ਼ ਬਾਂਸਲ, ਗਗਨ ਆਹੁਜਾ, ਓਬੀਸੀ ਮੋਰਚਾ ਸਟੇਟ ਮੈਂਬਰ ਸਤਪਾਲ ਸਿੰਘ ਰਾਮਗੜ੍ਹੀਆ, ਗਗਨ ਸ਼ਰਮਾ (ਮੰਡਲ ਮੀਤ ਪ੍ਰਧਾਨ), ਸੀਮਲ ਪਠੇਜਾ (ਕਿਸਾਨ ਮੋਰਚਾ ਜ਼ਿਲ੍ਹਾ ਮੀਤ ਪ੍ਰਧਾਨ), ਗੋਰਾ ਦਿਉੜਾ, ਸ਼ੇਰ ਜੰਗ ਅਤੇ ਬੂਟਾ ਸਿੰਘ ਸਮੇਤ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें