ਕੋਟਕਪੂਰਾ 30 ਜਨਵਰੀ (ਜਿਲ੍ਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ਪੰਜਾਬ ਸਰਕਾਰ ਵੱਲੋਂ ਹੁਨਰ ਸਿੱਖਿਆ (ਸਕਿੱਲ ਐਜੂਕੇਸ਼ਨ) ਅਧੀਨ ਤਿਆਰ ਕਰਵਾਏ ਗਏ ਹੈਲਥ ਕੇਅਰ ਅਤੇ ਬਿਊਟੀ ਵੈਲਨੈੱਸ ਦੇ ਕਮਰਿਆਂ ਅਤੇ ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਇਹ ਅਧੁਨਿਕ ਲੈਬਾਂ ਤਿਆਰ ਕਰਵਾਈਆਂ ਗਈਆਂ ਹਨ, ਜਿਨ੍ਹਾਂ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਰੋਜ਼ਗਾਰਮੁੱਖੀ ਸਿੱਖਿਆ ਹਾਸਲ ਕਰਨ ਦਾ ਵੱਡਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਹੁਨਰ ਸਿੱਖਿਆ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਜਿਸ ਨਾਲ ਨੌਜਵਾਨ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਦੇ ਹਨ। ਸਪੀਕਰ ਸੰਧਵਾਂ ਨੇ ਕਿਹਾ ਕਿ ਹੈਲਥ ਕੇਅਰ ਅਤੇ ਬਿਊਟੀ ਵੈਲਨੈੱਸ ਵਰਗੇ ਕੋਰਸ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਸਵੈ-ਰੋਜ਼ਗਾਰ ਅਤੇ ਚੰਗੇ ਕਰੀਅਰ ਦੇ ਮੌਕੇ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਦਾਖਲਾ ਮੁਹਿੰਮ 2026 ਦਾ ਆਗਾਜ਼ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ. ਪ੍ਰਭਜੋਤ ਸਿੰਘ, ਅਮਨਦੀਪ ਸਿੰਘ ਪੀ.ਏ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਹਰਦੀਪ ਸਿੰਘ, ਸਿਮਰਨਜੀਤ ਸਿੰਘ ਐਮ.ਸੀ, ਬਲਜੀਤ ਸਿੰਘ ਖੀਵਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਸ੍ਰੀ ਵਿਵੇਕ ਕਪੂਰ, ਸ੍ਰੀ ਨਵਦੀਪ ਕੱਕੜ, ਸ. ਕੁਲਵਿੰਦਰ ਸਿੰਘ ਜਟਾਣਾ, ਮੈਡਮ ਚੰਦਨ ਕੌਰ ਸੋਢੀ, ਮੈਡਮ ਸਵਿੰਦਰ ਕੌਰ, ਮੈਡਮ ਪਰਮਜੀਤ ਕੌਰ, ਸ. ਚੰਦਨ ਸਿੰਘ, ਲੈਕ ਨਰੇਸ਼ ਕੁਮਾਰ, ਮੈਡਮ ਹਰਵਿੰਦਰ ਕੌਰ, ਸ. ਰਜਿੰਦਰ ਸਿੰਘ ਡੋਡ ਤੋਂ ਇਲਾਵਾ ਹੁਨਰ ਸਿੱਖਿਆ ਦੇ ਟਰੇਨਰ ਅਤੇ ਹੋਰ ਹਾਜ਼ਰ ਸਨ।
Thank you for reading this post, don't forget to subscribe!










