*ਯੋਜਨਾ ਤਹਿਤ, ਇੰਟਰਨਸ਼ਿਪ ਕਰ ਰਹੇ ਪ੍ਰਾਰਥੀਆਂ ਨੂੰ ਮਹੀਨਾਵਾਰ 5000 ਰੁਪਏ ਭੱਤਾ ਅਤੇ 6000 ਰੁਪਏ ਅਨੁਦਾਨ ਦੀ ਸਹੂਲਤ
Thank you for reading this post, don't forget to subscribe!ਵਿਰੇੰਦਰਪਾਲ ਮੰਤਰੋ,
21 ਮਾਰਚ:
ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੁਫ਼ਤ ਰਜਿਸਟਰੇਸ਼ਨ ਕਰਨ ਲਈ 25 ਮਾਰਚ, 2025 ਦਿਨ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿੰਨ੍ਹਾਂ ਪ੍ਰਾਰਥੀਆਂ ਦੀ ਉਮਰ 21 ਤੋਂ 24 ਸਾਲ ਹੈ, ਪ੍ਰਾਰਥੀ ਨਾ ਤਾਂ ਨੌਕਰੀ ਅਤੇ ਨਾ ਹੀ ਰੈਗੂਲਰ ਪੜ੍ਹਾਈ ਕਰ ਰਿਹਾ ਹੋਵੇ, ਪਰਿਵਾਰਕ ਸਲਾਨਾ ਆਮਦਨ ਵਿੱਤੀ ਸਾਲ 2023-24 ਵਿੱਚ 08 ਲੱਖ ਤੋਂ ਘੱਟ ਹੋਵੇ ਅਤੇ ਨਾ ਹੀ ਕੋਈ ਵੀ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ’ਤੇ ਹੋਵੇ, ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ, ਇੰਟਰਨਸ਼ਿਪ ਕਰ ਰਹੇ ਪ੍ਰਾਰਥੀਆਂ ਨੂੰ ਮਹੀਨਾਵਾਰ 5000 ਰੁਪਏ ਭੱਤਾ ਅਤੇ 6000 ਰੁਪਏ ਦਾ ਇੱਕ ਵਾਰੀ ਮਿਲਣ ਵਾਲਾ ਅਨੁਦਾਨ ਦਿੱਤਾ ਜਾਵੇਗਾ। ਇੰਟਰਨਸ਼ਿਪ ਦੌਰਾਨ ਸਿਖਲਾਈ ਦਾ ਸਾਰਾ ਖਰਚਾ ਕੰਪਨੀ ਵੱਲੋਂ ਹੋਵੇਗਾ। ਇਸ ਤੋਂ ਇਲਾਵਾ, ਇੰਟਰਨਸ਼ਿਪ ਕਰਨ ਵਾਲੇ ਨੌਜਵਾਨਾਂ ਨੂੰ ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ਅਤੇ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ ਦੇ ਤਹਿਤ ਬੀਮਾ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਤਵਿਰੇੰਦਰਪਾਲ ਮੰਤਰੋਹਿਸੀਲ ਕੰਪਲੈਕਸ ਸਰਦੂਲਗੜ੍ਹ ਵਿਖੇ ਚਾਹ ਦੁੱਧ ਕੰਟੀਨ ਅਤੇ ਸਾਇਕਲ ਸਕੂਟਰ ਸਟੈਂਡ ਦੇ ਠੇਕੇ ਲਈ ਬੋਲੀ 24 ਮਾਰਚ ਨੂੰ
ਤਹਿਸੀਲ ਕੰਪਲੈਕਸ, ਸਰਦੂਲਗੜ੍ਹ ਵਿਖੇ ਚਾਹ, ਦੁੱਧ ਕੰਟੀਨ ਅਤੇ ਸਾਇਕਲ/ਸਕੂਟਰ ਸਟੈਂਡ ਦਾ ਠੇਕਾ ਸਾਲ 2025-26 (01 ਅਪ੍ਰੈਲ 2025 ਤੋਂ 31 ਮਾਰਚ 2025 ਤੱਕ) ਲਈ ਤਹਿਸੀਲ ਦਫ਼ਤਰ ਸਰਦੂਲਗੜ੍ਹ ਵਿਖੇ 24 ਮਾਰਚ, 2025 ਨੂੰ ਸਵੇਰੇ 11 ਵਜੇ ਬੋਲੀ ਰੱਖੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸਰਦੂਲਗੜ੍ਹ ਨੇ ਦੱਸਿਆ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਅਤੇ ਸਾਇਕਲ/ਸਕੂਟਰ ਸਟੈਂਡ ਦੇ ਠੇਕੇ ਦੀ ਬੋਲੀ ਦੇਣ ਵਾਲੇ ਵਿਅਕਤੀ ਨੂੰ 05 ਹਜ਼ਾਰ ਰੁਪਏ ਬੋਲੀ ਦੇਣ ਤੋਂ ਪਹਿਲਾਂ ਦਫ਼ਤਰ ਵਿਖੇ ਬਤੌਰ ਸਕਿਊਰਟੀ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਦੇ ਨਾਮ ’ਤੇ ਬੋਲੀ ਟੁੱਟੇਗੀ ਉਸ ਦੀ ਸਕਿਊਰਟੀ ਜਮ੍ਹਾਂ ਰੱਖੀ ਜਾਵੇਗੀ, ਜੋ ਬੋਲੀਕਾਰ ਨਾਕਾਮਯਾਬ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਿਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਠੇਕਾ ਸਾਲ 2025-26 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ, 2026 ਤੱਕ ਹੋਵੇਗਾ, ਕਿਸੇ ਵੀ ਸਰਕਾਰੀ ਵਿਭਾਗ ਦੇ ਬਾਕੀਦਾਰ/ਡਿਫਾਲਟਰ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਘੱਟੋ ਘੱਟ ਬੋਲੀ ਦਾ 1/4 ਹਿੱਸਾ ਮੌਕੇ ’ਤੇ ਹੀ ਜਮ੍ਹਾ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਹੀ ਸਮਝੀ ਜਾਵੇਗੀ। ਉਨ੍ਹਾਂ ਦਾ ਅਧਿਕਾਰ ਹੋਵੇਗਾ ਕਿ ਉਹ ਬਿਨ੍ਹਾਂ ਕਾਰਨ ਦੱਸੇ ਬੋਲੀ ਰੱਦ ਕਰ ਸਕਦੇ ਹਨ।
ਚਾਹ ਦੁੱਧ ਕੰਟੀਨ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ’ਤੇ ਲਗਾਉਣੀ ਹੋਵੇਗੀ। ਇਸ ਕੰਮ ਲਈ ਕੋਈ ਵੀ ਟੈਕਸ ਜੋ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਦੇਣ ਯੋਗ ਹੋਵੇਗਾ, ਉਹ ਠੇਕੇਦਾਰ ਵੱਲੋਂ ਹੀ ਦਿੱਤਾ ਜਾਵੇਗਾ। ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿਚ ਜੋ ਸ਼ਿਕਾਇਤ ਸਹੀ ਪਾਈ ਜਾਵੇਗੀ, ਠੇਕਾ ਬਿਨ੍ਹਾਂ ਕਾਰਨ ਦੱਸੇ ਤੁਰੰਤ ਖ਼ਰਮ ਕੀਤਾ ਜਾ ਸਕਦਾ ਹੈ ਅਤੇ ਠੇਕੇਦਾਰ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ।
ਠੇਕੇਦਾਰ ਠੇਕੇ ਨੂੰ ਅੱਗੇ ਤਬਦੀਲ ਨਹੀਂ ਕਰ ਸਕੇਗਾ। ਠੇਕਾ ਲੈਣ ਤੋਂ ਪਹਿਲਾਂ ਇਸ ਸਬੰਧੀ ਠੇਕੇਦਾਰ ਨੂੰ ਇਕ ਲਿਖ਼ਤੀ ਐਗਰੀਮੈਂਟ ਸਾਈਨ ਕਰਨਾ ਪਵੇਗਾ। ਤਸਦੀਕਸ਼ੁਦਾ ਬਿਆਨ ਹਲਫੀਆ, ਰਿਹਾਇਸ਼ ਸਬੰਧੀ ਸਬੂਤ ਅਤੇ ਦੋ ਖਾਲੀ ਚੈੱਕ ਜਮ੍ਹਾ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਠੇਕੇ ਸਬੰਧੀ ਜੋ ਜ਼ਰੂਰੀ ਸ਼ਰਤਾਂ ਹੋਣਗੀਆਂ ਉਹ ਮੌਕੇ ’ਤੇ ਦੱਸੀਆਂ ਜਾਣਗੀਆਂ, ਇੰਨ੍ਹਾਂ ਸਾਰੀਆਂ ਸ਼ਰਤਾਂ ਦਾ ਪਾਲਣ ਠੇਕੇਦਾਰ ਵੱਲੋਂ ਕਰਨਾ ਜ਼ਰੂਰੀ ਹੋਵੇਗਾ। ਜਿਹੜ੍ਹੇ ਵੀ ਵਿਅਕਤੀ ਤਹਿਸੀਲ ਕੰਪਲੈਕਸ, ਸਰਦੂਲਗੜ੍ਹ ਵਿਖੇ ਚਾਹ, ਦੁੱਧ ਕੰਟੀਨ ਅਤੇ ਸਇਕਲ/ਸਕੂਟਰ ਸਟੈਂਡ ਦਾ ਠੇਕਾ ਲੈਣਾ ਚਾਹੁੰਦੇ ਹਨ, ਉਹ 24 ਮਾਰਚ, 2025 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਸਰਦੂਲਗੜ੍ਹ ਵਿਖੇ ਪਹੁੰਚਣ।











