November 2, 2026 9:37 pm

ਪਿੰਡ ਲਾਲੇਆਣਾ ‘ਚ ਧਾਰਮਿਕ ਸਮਾਗਮ, ਕਥਾ-ਕੀਰਤਨ ਨਾਲ ਮਨਾਇਆ ਗਿਆ ਸਥਾਪਨਾ ਦਿਵਸ

ਕੋਟਕਪੂਰਾ (ਖ਼ਬਰ ਰਿਪੋਰਟ)ਰਜਿੰਦਰ ਕੁਮਾਰਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਕੋਟਕਪੂਰਾ ਦੇ ਨਜ਼ਦੀਕੀ ਪਿੰਡ ਲਾਲੇਆਣਾ ਵਿੱਚ ਸੰਤ ਸ੍ਰੀ ਸ੍ਰੀ 1008 ਬ੍ਰਹਮਲੀਨ ਸਵਾਮੀ ਸ੍ਰੀ ਸ੍ਰੀ ਗਿਰੀ ਜੀ ਮਹਾਰਾਜ ਜੀ ਦੀ 5ਵੀਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਵਾਮੀ ਸ੍ਰੀ ਸ੍ਰੀ 1008 ਸ੍ਰੀ ਗਿਰੀ ਮਹਾਰਾਜ ਜੀ ਦਾ ਜਨਮ ਸਥਾਨ ਪਿੰਡ ਲਾਲੇਆਣਾ ਹੈ ਅਤੇ ਇਸ ਕਰਕੇ ਹਰ ਸਾਲ ਇਸ ਦਿਵਸ ਨੂੰ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਕਥਾ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।

ਇਸ ਮੌਕੇ ਤੇ ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਕਮੇਟੀ ਮੈਂਬਰਾਂ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਧਰਮ ਨਾਲ ਜੁੜੇ ਰਹਿਣਾ ਚਾਹੀਦਾ ਹੈ, ਤਾਂ ਜੋ ਅਗਲੀ ਪੀੜ੍ਹੀ ਨੂੰ ਵੀ ਆਪਣੇ ਸੰਸਕਾਰਾਂ ਨਾਲ ਜੋੜਿਆ ਜਾ ਸਕੇ।ਅੰਤ ਵਿੱਚ ਕਮੇਟੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਸਾਵਨਦੀਪ ਸ਼ਰਮਾ, ਪ੍ਰਦੀਪ ਸ਼ਰਮਾ (ਪਟਵਾਰੀ), ਜੀਵਨ ਸ਼ਰਮਾ, ਵਿਕਾਸ ਜੋਸ਼ੀ, ਦਵਾਰਕਾ ਦਾਸ, ਗਗਨ ਕੁਮਾਰ, ਰਵੀ ਸ਼ਰਮਾ, ਸੁੱਖਵਿੰਦਰ ਸ਼ਰਮਾ, ਕਰਨਵੀਰ ਸ਼ਰਮਾ ਅਤੇ ਮੰਗਤ ਸ਼ਰਮਾ ਆਦਿ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें