November 2, 2026 8:49 pm

ਨੈਸ਼ਨਲ ਗਤਕਾ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਦਾ ਗਰਮਜੋਸ਼ੀ ਨਾਲ ਹੋਇਆ ਸੁਆਗਤ*

*

Thank you for reading this post, don't forget to subscribe!

*9 ਗੋਲਡ ਮੈਡਲ ਅਤੇ 2 ਕਾਂਸੀ ਦੇ ਤਗਮੇ ਜਿੱਤਣ ਵਾਲੇ ਬੱਚਿਆਂ ਦਾ ਸਨਮਾਨ*

 

ਕੋਟਕਪੂਰਾ, 12 ਅਕਤੂਬਰ (  ਜਿਲਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਰਾਜਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ) :– ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਬੱਚਿਆਂ ਵੱਲੋਂ ਕੋਚ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਦਿੱਲੀ ਵਿਖੇ 22 ਰਾਜਾਂ ਦੇ ਹੋਏ ਕੌਮੀ ਪੱਧਰ ਮੁਕਾਬਲਿਆਂ ਦੌਰਾਨ 9 ਗੋਲਡ ਮੈਡਲ ਅਤੇ 2 ਕਾਂਸੀ ਦੇ ਤਗਮੇ ਜਿੱਤਣ ’ਤੇ ਉਕਤ ਟੀਮ ਦਾ ਵਾਪਸ ਪਰਤਦਿਆਂ ਹੀ ਕੋਟਕਪੂਰਾ ਵਿਖੇ ਢੋਲ ਢਮੱਕੇ ਅਤੇ ਅਕਾਸ਼ ਗੂੰਜ਼ਾਊ ਜੈਕਾਰਿਆਂ ਨਾਲ ਜਿੱਥੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ, ਉੱਥੇ ਜੇਤੂ ਬੱਚਿਆਂ ਸਮੇਤ ਕੋਚ ਨੂੰ ਵੀ ਨੋਟਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਇਸ ਵਾਰ ਕੋਟਕਪੂਰੇ ਦੇ 12 ਬੱਚੇ ਦਿੱਲੀ ਵਿਖੇ ਗਤਕੇ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਗਏ ਸਨ, ਜਿੰਨਾ ਵਿੱਚੋਂ 9 ਬੱਚਿਆਂ ਨੇ ਸੋਨੇ ਦੇ ਮੈਡਲ, ਜਦਕਿ ਦੋ ਬੱਚਿਆਂ ਨੇ ਕਾਂਸੀ ਦੇ ਤਗਮੇ ਜਿੱਤ ਕੇ ਮੀਲ ਪੱਥਰ ਸਥਾਪਿਤ ਕੀਤਾ। ਉਹਨਾ ਦੱਸਿਆ ਕਿ ਪਹਿਲਾਂ ਬਹੁਤ ਸਰਕਾਰਾਂ ਆਈਆਂ ਪਰ ਗਤਕਾ ਟੀਮਾ ਨੂੰ ਉਤਸ਼ਾਹਿਤ ਕਰਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਵੱਡਾ ਯੋਗਦਾਨ ਰਿਹਾ, ਕਿਉਂਕਿ ਸਪੀਕਰ ਸੰਧਵਾਂ ਵਲੋਂ ਪਹਿਲਾਂ ਵੀ ਜੇਤੂ ਬੱਚਿਆਂ ਨੂੰ 31 ਤੋਂ 51 ਹਜਾਰ ਰੁਪਏ ਤੱਕ ਦੀ ਨਗਦ ਰਾਸ਼ੀ ਨਾਲ ਸਨਮਾਨਤ ਕਰਕੇ ਉਹਨਾ ਨੂੰ ਉਤਸ਼ਾਹਿਤ ਕਰਦਿਆਂ ਬੱਚਿਆਂ ਤੇ ਨੌਜਵਾਨਾ ਦੀ ਹੌਂਸਲਾ ਅਫਜਾਈ ਕੀਤੀ ਗਈ। ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੱਚਿਆਂ ਤੇ ਨੌਜਵਾਨਾ ਨੂੰ ਖੇਡਾਂ ਅਤੇ ਆਰਟ ਪ੍ਰਤੀ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ। ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਪ੍ਰਭਜੋਤ ਸਿੰਘ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਖੁਸ਼ੀ ਜਾਹਰ ਕੀਤੀ ਕਿ ਉਹਨਾਂ ਦੇ ਸਕੂਲਾਂ ਦੇ ਬੱਚਿਆਂ ਨੇ ਵੀ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਕੌਮੀ ਪੱਧਰ ’ਤੇ ਰੁਸ਼ਨਾਇਆ ਹੈ। ਵਾਹਿਗੁਰੂ ਸਿਮਰਨ ਕੇਂਦਰ ਵੱਲੋਂ ਬਲਤੇਜ ਸਿੰਘ ਖਾਲਸਾ, ਭਾਈ ਜਤਿੰਦਰਪਾਲ ਸਿੰਘ ਸਮੇਤ ਸ਼ਰਨਜੀਤ ਸਿੰਘ ਮੂਕਰ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਹੋਰਨਾ ਅਨੇਕਾਂ ਸ਼ਖਸ਼ੀਅਤਾਂ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

और पढ़ें

Cricket Live Score

Corona Virus

Rashifal

और पढ़ें