November 2, 2026 7:58 pm

ਨੂਰਮਹਿਲ ਖ਼ਬਰ : ਨੂਰਮਹਿਲ ਵਿਖੇ ਭਾਜਪਾ ਦੀ ਮੀਟਿੰਗ, ਬੀ.ਐਲ. ਸੰਤੋਸ਼ ਦੇ ਜਲੰਧਰ ਆਗਮਨ ਅਤੇ SIR ਸਬੰਧੀ ਤਿਆਰੀਆਂ ’ਤੇ ਚਰਚਾ

ਨੂਰਮਹਿਲ ਪੰਜਾਬ ਚੀਫ ਬਿਊਰੋ ਦਲਵੀਰ ਸਿੰਘ ਕੂਨਰ

Thank you for reading this post, don't forget to subscribe!

 

ਨੂਰਮਹਿਲ: ਵਿਧਾਨ ਸਭਾ ਹਲਕਾ ਨਕੋਦਰ ਦੇ ਨੂਰਮਹਿਲ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਸ੍ਰੀ ਬੀ.ਐਲ. ਸੰਤੋਸ਼ ਜੀ ਦੇ 25 ਅਗਸਤ ਨੂੰ ਜਲੰਧਰ ਆਗਮਨ ਸਬੰਧੀ ਤਿਆਰੀਆਂ ਨੂੰ ਲੈ ਕੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ SIR ਨਾਲ ਸਬੰਧਤ ਮਾਮਲਿਆਂ ’ਤੇ ਵੀ ਵਿਸ਼ੇਸ਼ ਚਰਚਾ ਹੋਈ। ਆਗੂਆਂ ਅਤੇ ਵਰਕਰਾਂ ਨੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਵਰਕਰਾਂ ਦੀ ਸਰਗਰਮ ਭੂਮਿਕਾ ਵਧਾਉਣ ਅਤੇ ਆਉਣ ਵਾਲੇ ਪਾਰਟੀ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਰਣਨੀਤੀ ’ਤੇ ਵਿਚਾਰ ਸਾਂਝੇ ਕੀਤੇ।

ਮੀਟਿੰਗ ਵਿੱਚ ਸ੍ਰੀ ਪਰਸ਼ੋਤਮ ਪਾਸੀ ਜੀ, ਸਹਿ-ਪ੍ਰਭਾਰੀ, ਸ੍ਰੀ ਮਨਦੀਪ ਸ਼ੁਕਲਾ ਜੀ, ਮੰਡਲ ਪ੍ਰਧਾਨ ਨੂਰਮਹਿਲ ਸਮੇਤ ਭਾਜਪਾ ਦੇ ਹੋਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਮਿਹਨਤ ਕਰਨ ਦੀ ਲੋੜ ਹੈ। ਮੀਟਿੰਗ ਵਿੱਚ ਆਉਣ ਵਾਲੇ ਪਾਰਟੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।

और पढ़ें

Cricket Live Score

Corona Virus

Rashifal

और पढ़ें