ਜਿਲਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ
Thank you for reading this post, don't forget to subscribe!ਨਗਰ ਕੌਂਸਲ ਵਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਵਿੱਚ ਸਵਛਤਾ ਸਬੰਧੀ ਰੈਲੀ ਕੱਢੀ ਗਈ।ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜ ਸਾਧਕ ਅਫਸਰ ਸ੍ਰੀ ਅੰਮ੍ਰਿਤ ਲਾਲ ਜੀ ਅਗਵਾਈ ਹੇਠ ਨਗਰ ਕੌਂਸਲ ਕੋਟਕਪੂਰਾ ਵੱਲੋ ਅੱਜ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ ਗਾਂਧੀ ਬਸਤੀ ਵਿਚ ਰੈਲੀ ਦਾ ਆਯੋਜਨ ਕਰਵਾਇਆ ਗਿਆ। ਸੀ. ਐਫ਼ ਸੰਦੀਪ ਕੌਰ ਅਤੇ ਸੁਪਰਵਾਈਜ਼ਰ ਕੈਪਟਨ ਲਖਬੀਰ ਸਿੰਘ ਵੱਲੋ ਸਕੂਲ ਦੇ ਬੱਚਿਆ ਨੂੰ ਆਪਣੇ ਸਕੂਲ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ, ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ, ਵੱਧ ਤੋਂ ਵੱਧ ਦਰੱਖਤ ਲਗਉਣ ਸਬੰਧੀ ਸੋਹ ਚਕਵਾਈ ਗਈ । ਇਸ ਮੌਕੇ ਨਗਰ ਕੌਂਸਲ ਵੱਲੋ ਮੁਫ਼ਤ ਦਰੱਖਤ ਵੰਡੇ ਗਏ ਸਕੂਲ ਦੇ ਪਾਰਕ ਵਿਚ 32 ਦਰੱਖਤ ਲਗਵਾਏ ਗਏ। ਸਮੂਹ ਸਕੂਲ ਸਟਾਫ਼ ਵੱਲੋ ਸਵੱਛਤਾ ਦੀ ਟੀਮ ਦੀ ਸ਼ਲਾਂਘਾ ਕੀਤੀ ਗਈ।
Views: 110











