November 2, 2026 7:00 pm

ਨਗਰ ਕੌਂਸਲ ਕੋਟਕਪੂਰਾ ਵੱਲੋਂ ਮਨਾਇਆ ਗਿਆ ਅੱਠਵਾਂ ਪੋਸ਼ਣ ਪਖਵਾੜਾ

ਕੋਟਕਪੂਰਾ: ਨਗਰ ਕੌਂਸਲ ਕੋਟਕਪੂਰਾ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੱਠਵਾਂ ਪੋਸ਼ਣ ਪਖਵਾੜਾ ਮਨਾਇਆ ਗਿਆ। ਇਸ ਮੌਕੇ ਵਾਰਡ ਨੰਬਰ 27 ਦੇ ਆਂਗਣਵਾੜੀ ਸੈਂਟਰ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

Thank you for reading this post, don't forget to subscribe!

ਇਹ ਮੁਹਿੰਮ 9 ਅਪ੍ਰੈਲ ਤੋਂ 23 ਅਪ੍ਰੈਲ ਤੱਕ ਚੱਲ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਮਾਤਾ ਅਤੇ ਬੱਚਿਆਂ ਦੀ ਸਿਹਤ ਨੂੰ ਮਜ਼ਬੂਤ ਕਰਨਾ, ਕੂਪੋਸ਼ਣ ਨੂੰ ਘਟਾਉਣਾ ਅਤੇ ਲੋਕਾਂ ਨੂੰ ਸੰਤੁਲਿਤ ਖੁਰਾਕ, ਸਫਾਈ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨਾ ਹੈ।

ਇਹ ਕੈਂਪ ਨਗਰ ਕੌਂਸਲ ਕੋਟਕਪੂਰਾ ਵੱਲੋਂ ਕਾਰਜ ਸਾਧਕ ਅਫਸਰ ਸ਼੍ਰੀ ਅੰਮ੍ਰਿਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ। ਇਸ ਮੌਕੇ ਡੇ-ਨੂਲਮ ਤੋਂ ਸੀਐਮਐਮ ਗੁਰਪ੍ਰੀਤ ਸਿੰਘ, ਸੀ.ਓ ਗੁਰਪ੍ਰੀਤ ਕੌਰ, ਆਂਗਣਵਾੜੀ ਵਰਕਰ ਕਮਲਪ੍ਰੀਤ ਕੌਰ, ਸੈਨਟਰੀ ਇਨਸਪੈਕਟਰ ਨੰਦ ਲਾਲ ਅਤੇ ਪ੍ਰੇਮ ਕੁਮਾਰ, ਸੀ.ਐਫ ਮੈਡਮ ਸੰਦੀਪ ਕੌਰ ਅਤੇ ਮੋਟੀਵੇਟਰ ਹਰਦੀਪ ਕੌਰ, ਰੀਨਾ, ਮੰਜੂ, ਮਨਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸਰਗਰਮ ਭੂਮਿਕਾ ਨਿਭਾਈ।ਕੈਂਪ ਦੌਰਾਨ 3 ਤੋਂ 6 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਤੁਲਿਤ ਖੁਰਾਕ, ਪੋਸ਼ਣ, ਅਨੀਮੀਆ ਤੋਂ ਬਚਾਅ ਅਤੇ ਸਫਾਈ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਵਿੱਚ ਪੋਸ਼ਣ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਉਹਨਾਂ ਨੂੰ ਪੜ੍ਹਾਈ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੋਤਸਾਹਿਤ ਕੀਤਾ ਜਾ ਸਕੇ।

ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਸਮਾਜ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ ਵਧਾਈ ਜਾ ਰਹੀ ਹੈ, ਜਿਸ ਨਾਲ ਇੱਕ ਸਿਹਤਮੰਦ ਅਤੇ ਮਜ਼ਬੂਤ ਭਵਿੱਖ ਦੀ ਨੀਂਹ ਰੱਖੀ ਜਾ ਸਕੇ।

ਰਿਪੋਰਟ: ਜ਼ਿਲ੍ਹਾ ਇੰਚਾਰਜ ਰਾਜਾ ਸ਼ਰਮਾ

ਕੈਮਰਾਮੈਨ: ਅਸ਼ੋਕ ਕੁਮਾਰ ਦੂਆ

 

और पढ़ें

Cricket Live Score

Corona Virus

Rashifal

और पढ़ें