ਪੰਜਾਬ ਦਾ ਜਾਗਰੂਕ ਵਰਗ ‘ਆਪ’ ਦੀਆਂ ਨੀਤੀਆਂ ਤੋਂ ਸੰਤੁਸ਼ਟ : ਆਰੇਵਾਲਾ*
Thank you for reading this post, don't forget to subscribe!
ਕੋਟਕਪੂਰਾ, 17 ਨਵੰਬਰ (ਜਿਲਾ ਇਨਚਾਰਜ ਰਜਿੰਦਰ ਕੁਮਾਰ ਕੈਮਰਾਮੈਨ ਅਸ਼ੋਕ ਕੁਮਾਰ ਦੂਆ ) :- ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਦੀ ਫੂਕ ਨਿਕਲਣੀ ਸ਼ੁਰੂ ਹੋ ਗਈ ਹੈ, ਕਿਉਂਕਿ ਰਵਾਇਤੀ ਪਾਰਟੀਆਂ ਦੇ ਟਕਸਾਲੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਆਪੋ ਆਪਣੀਆਂ ਪਾਰਟੀਆਂ ਨੂੰ ਤਿਲਾਂਜ਼ਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਮੁਕਤਸਰ ਸੜਕ ’ਤੇ ਮੁਹੱਲਾ ਸੁਰਗਾਪੁਰੀ ਵਿਖੇ ਟਕਸਾਲੀ ਅਕਾਲੀ ਪਰਿਵਾਰ ਦੇ ਘਰ ਕਰੀਬ 30 ਪਰਿਵਾਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੋ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਤਰਨਤਾਰਨ ਦੀ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਦੀ ਹੋਈ ਸ਼ਾਨਦਾਰ ਜਿੱਤ ਨੇ ਜਿੱਥੇ ਰਵਾਇਤੀ ਪਾਰਟੀਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ, ਉੱਥੇ ਪੰਜਾਬ ਦੇ ਜਾਗਰੂਕ ਵਰਗ ਨੇ ਵੀ ਅਸਲੀਅਤ ਦੇਖ ਲਈ ਹੈ। ਉਹਨਾ ਦੱਸਿਆ ਕਿ ਭਿ੍ਰਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸੂਬਾ ਵਾਸੀਆਂ ਦਾ ਸਹਿਯੋਗ ਮਿਲਣ ਲੱਗ ਪਿਆ ਹੈ, ਮੁਫਤ ਬਿਜਲੀ ਅਤੇ ਆਨਲਾਈਨ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਪੰਜਾਬ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਸਹਿਮਤ ਹਨ। ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਟੱਕਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਬਾਦਲ ਦਲ ਨਾਲ ਜੁੜਿਆ ਹੋਇਆ ਹੈ ਅਤੇ ਟਕਸਾਲੀ ਅਕਾਲੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਸਨੀਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਾਫ ਸੁਥਰੇ ਅਕਸ ਅਤੇ ਹਰ ਤਰ੍ਹਾਂ ਦੀ ਪਾਰਟੀਬਾਜੀ, ਧੜੇਬੰਦੀ ਆਦਿ ਤੋਂ ਉੱਪਰ ਉੱਠ ਕੇ ਅਤੇ ਵਿਤਕਰੇਬਾਜੀ ਨੂੰ ਦਰਕਿਨਾਰ ਕਰਕੇ ਅਰਥਾਤ ਨਿਰਪੱਖਤਾ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਹਲਕੇ ਦੇ ਵਸਨੀਕ ਖੁਸ਼ ਹਨ। ਜਿਸ ਕਰਕੇ ਹਲਕੇ ਦੇ ਸ਼ਹਿਰਾਂ ਦੇ ਵਾਰਡਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੇ ਖੁਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਸਪੀਕਰ ਸੰਧਵਾਂ ਦੀ ਬਦਲਾਅ ਦੀ ਰਾਜਨੀਤੀ ਮੂਹਰੇ ਝੂਠ, ਫਰੇਬ ਅਤੇ ਡਰਾਮੇਬਾਜੀ ਦੀ ਕੋਈ ਵੁੱਕਤ ਨਹੀਂ। ਗੁਰਪ੍ਰੀਤ ਸਿੰਘ ਗੈਰੀ ਵੜਿੰਗ ਹਲਕਾ ਸੰਗਠਨ ਇੰਚਾਰਜ ਕੋਟਕਪੂਰਾ ਮੁਤਾਬਿਕ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ 30 ਪਰਿਵਾਰਾਂ ਨੂੰ ਪੂਰਾ ਪੂਰਾ ਮਾਣ ਸਨਮਾਨ ਮਿਲੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੋਗੀ ਸਿੰਘ ਬਰਾੜ ਸੰਧਵਾਂ ਅਤੇ ਸੁਪਰਡੈਂਟ ਜਗਜੀਤ ਸਿੰਘ ਸਮੇਤ ਹੋਰ ਵੀ ਪਾਰਟੀ ਆਗੂ, ਵਲੰਟੀਅਰ ਅਤੇ ਸ਼ਹਿਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਬਿਰਾਜਮਾਨ ਸਨ।











